Rahul Gandhi targeted Narendra ModI: ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੋਰੋਨਾ ਵੈਕਸੀਨ ‘ਤੇ GST ਨੂੰ ਲੈ ਕੇ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਹੈ । ਦਰਅਸਲ, ਕੇਂਦਰ ਕੋਰੋਨਾ ਟੀਕਿਆਂ ‘ਤੇ ਰਾਜਾਂ ਤੋਂ 5 ਫ਼ੀਸਦੀ GST ਲੈ ਰਹੀ ਹੈ। ਜਿਸ ਦਾ ਰਾਹੁਲ ਗਾਂਧੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਰਾਹੁਲ ਗਾਂਧੀ ਨੇ ਟਵੀਟ ਕਰਕੇ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ ਹੈ । ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਵਰ੍ਹਦਿਆਂ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰਨ ਲਿਖਿਆ ਜਨਤਾ ਦੀ ਜਾਨ ਚਲੀ ਜਾਵੇ ਪਰ ਪ੍ਰਧਾਨ ਮੰਤਰੀ ਦੀ ਟੈਕਸ ਵਸੂਲੀ ਨਾ ਜਾਵੇ !” ਰਾਹੁਲ ਤੋਂ ਪਹਿਲਾਂ ਕਈ ਕਾਂਗਰਸ ਸ਼ਾਸਤ ਸਰਕਾਰਾਂ ਨੇ ਕੋਰੋਨਾ ਟੀਕੇ ‘ਤੇ ਜੀਐਸਟੀ ਲਗਾਉਣ ਦਾ ਵਿਰੋਧ ਵੀ ਕੀਤਾ ਸੀ ।
ਕੇਂਦਰ ਸਰਕਾਰ ਨੇ ਵਿਦੇਸ਼ਾਂ ਤੋਂ ਆ ਰਹੀ ਕੋਰੋਨਾ ਵੈਕਸੀਨ ਨੂੰ ਜੀਐਸਟੀ ਦੇ ਦਾਇਰੇ ਵਿੱਚ ਨਹੀਂ ਰੱਖਿਆ ਹੈ । ਸਰਕਾਰ ਦੇਸ਼ ਵਿੱਚ ਬਣਨ ਵਾਲੀ ਵੈਕਸੀਨ ਕੋਵੈਕਸੀਨ ਤੇ ਕੋਵੀਸ਼ੀਲਡ ‘ਤੇ ਸੂਬਾ ਸਰਕਾਰਾਂ ਤੋਂ ਪੰਜ ਪ੍ਰਤੀਸ਼ਤ GST ਵਸੂਲ ਰਹੀ ਹੈ। ਬਹੁਤ ਸਾਰੀਆਂ ਰਾਜ ਸਰਕਾਰਾਂ ਨੇ ਕੇਂਦਰ ਨੂੰ ਪੱਤਰ ਲਿਖ ਕੇ ਕੋਰੋਨਾ ਵੈਕਸੀਨ ਨੂੰ ਟੈਕਸ ਮੁਕਤ ਕਰਨ ਦੀ ਮੰਗ ਕੀਤੀ ਹੈ। ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਵੀ ਕੇਂਦਰ ਸਰਕਾਰ ਤੋਂ ਟੀਕੇ ‘ਤੇ ਜੀਐਸਟੀ ਹਟਾਉਣ ਦੀ ਮੰਗ ਕੀਤੀ ਹੈ।
ਦੱਸ ਦੇਈਏ ਕਿ ਇਸ ਤੋਂ ਇੱਕ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ‘ਤੇ ਸਵਾਲ ਚੁੱਕਿਆ ਸੀ। ਰਾਹੁਲ ਗਾਂਧੀ ਨੇ ਕੀਮਤਾਂ ਨੂੰ ਵਿਧਾਨ ਚੋਣਾਂ ਨਾਲ ਕੀਮਤਾਂ ਨੂੰ ਜੋੜਦੇ ਹੋਏ ਨਿਸ਼ਾਨਾ ਸਾਧਿਆ ਸੀ ਕਿ ਚੋਣਾਂ ਖ਼ਤਮ, ਲੁੱਟ ਫਿਰ ਤੋਂ ਸ਼ੁਰੂ । ਦੂਜੇ ਪਾਸੇ ਰਾਹੁਲ ਨੇ ਤਾਲਾਬੰਦੀ ਬਾਰੇ ਸਰਕਾਰ ਦੀ ਨੀਅਤ ‘ਤੇ ਸਵਾਲ ਚੁੱਕੇ ਸਨ ।
ਇਹ ਵੀ ਦੇਖੋ: ਹੁਣ ਦੁਪਹਿਰ 12 ਵਜੇ ਤੋਂ ਬਾਅਦ ਮੁਕੰਮਲ Curfew , ਸੁਣੋ ਕੀ-ਕੀ ਖੁੱਲ੍ਹ ਸਕਦਾ