ਕਾਂਗਰਸ ਨੇਤਾ ਰਾਹੁਲ ਗਾਂਧੀ 19 ਜੂਨ ਯਾਨੀ ਕਿ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ । ਇਸ ਮੌਕੇ ਕਾਂਗਰਸ ਨੇ ਸੇਵਾ ਦਿਵਸ ਮਨਾਉਣ ਦਾ ਫੈਸਲਾ ਕੀਤਾ ਹੈ । ਨਹਿਰੂ-ਗਾਂਧੀ ਪਰਿਵਾਰ ਦੀ ਚੌਥੀ ਪੀੜ੍ਹੀ ਦੇ ਮੈਂਬਰ ਰਾਹੁਲ ਕੋਲ ਨਹਿਰੂ, ਇੰਦਰਾ ਜਾਂ ਰਾਜੀਵ ਗਾਂਧੀ ਦਾ ਕ੍ਰਿਸ਼ਮਾਈ ਪ੍ਰਭਾਵ ਨਹੀਂ ਹੈ, ਪਰ ਉਨ੍ਹਾਂ ਤੋਂ ਹਮੇਸ਼ਾ ਹੀ ਉਸੇ ਜਾਦੂ ਦੀ ਉਮੀਦ ਜਰੂਰ ਕੀਤੀ ਜਾਂਦੀ ਰਹੀ ।
ਰਾਹੁਲ ਗਾਂਧੀ ਦੇ ਬਹੁਤ ਸਾਰੇ ਸ਼ੁੱਭਚਿੰਤਕ ਅਤੇ ਰਾਜਨੀਤਕ ਵਿਸ਼ਲੇਸ਼ਕ ਉਨ੍ਹਾਂ ਅਤੇ ਕਾਂਗਰਸ ਦੇ ਭਵਿੱਖ ‘ਤੇ ਇੱਕ ਤਰ੍ਹਾਂ ਦਾ ਮੰਥਨ ਕਰ ਰਹੇ ਹਨ। ਪਰ ਅਸੀਂ ਦੱਸ ਰਹੇ ਹਾਂ ਕਿ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਦੀ ਜ਼ਿੰਦਗੀ ਕਿਵੇਂ ਸੀ।
ਦਰਅਸਲ, ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ 51 ਸਾਲ ਦੇ ਹੋ ਗਏ ਹਨ। ਰਾਹੁਲ ਨੇ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਇਸ ਸਾਲ ਜਨਮਦਿਨ ਨਾ ਮਨਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ 19 ਜੂਨ ਨੂੰ ਉਨ੍ਹਾਂ ਦੇ ਜਨਮਦਿਨ ਦੇ ਮੌਕੇ ‘ਤੇ ਕਿਸੇ ਤਰ੍ਹਾਂ ਦੇ ਜਸ਼ਨ ਦਾ ਆਯੋਜਨ ਨਾ ਕਰਨ। ਉਨ੍ਹਾਂ ਨੇ ਵਰਕਰਾਂ ਨੂੰ ਕਿਹਾ ਕਿ ਕੋਈ ਹੋਰਡਿੰਗ ਜਾਂ ਪੋਸਟਰ ਨਾ ਲਗਾਉਣ, ਬਲਕਿ ਆਪਣੇ ਕੋਲ ਉਪਲਬਧ ਸਾਧਨਾਂ ਦੀ ਵਰਤੋਂ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਕਰੋ।
ਰਾਹੁਲ ਗਾਂਧੀ ਦੇ ਜਨਮਦਿਨ ‘ਤੇ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ ਅਤੇ ਇੰਡੀਅਨ ਯੂਥ ਕਾਂਗਰਸ ਨੇ ਲੋਕਾਂ ਲਈ ਆਪਣੇ ਦਫਤਰ ਵਿੱਚ ਮੁਫਤ ਕੋਵਿਡ ਟੀਕਾਕਰਨ ਮੁਹਿੰਮ ਆਯੋਜਿਤ ਕਰਨ ਦੀ ਯੋਜਨਾ ਬਣਾਈ ਹੈ। ਐਨਐਸਯੂਆਈ ਦੇ ਕੌਮੀ ਪ੍ਰਧਾਨ ਨੀਰਜ ਕੁੰਦਨ ਨੇ ਕਿਹਾ ਕਿ ਸਾਡੇ ਨੇਤਾ ਰਾਹੁਲ ਜੀ ਦਾ ਮੰਨਣਾ ਹੈ ਕਿ ਵਾਇਰਸ ਨੂੰ ਫੈਲਾਉਣ ਦੀ ਬਜਾਏ ਸਾਨੂੰ ਟੀਕਾ ਲਗਵਾਉਣਾ ਚਾਹੀਦਾ ਹੈ ਤਾਂ ਜੋ ਵਾਇਰਸ ਨਾ ਫੈਲ ਸਕੇ । ਰਾਹੁਲ ਜੀ ਨੇ ਕਿਹਾ ਹੈ ਕਿ ਮਹਾਂਮਾਰੀ ਦੇ ਦੌਰਾਨ ਲੋਕਾਂ ਨੂੰ ਬਚਾਉਣ ਦਾ ਟੀਕਾਕਰਨ ਸਭ ਤੋਂ ਵਧੀਆ ਢੰਗ ਹੈ।