Rahul gandhi tweeted on inflation : ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਕਸਰ ਮਹਿੰਗਾਈ ਅਤੇ ਰੁਜ਼ਗਾਰ ਦੇ ਮੁੱਦੇ ‘ਤੇ ਟਵਿੱਟਰ ਰਹੀ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹਨ। ਇਸ ਕੜੀ ਵਿੱਚ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰਇੱਕ ਵਾਰ ਫਿਰ ਮੋਦੀ ਸਰਕਾਰ ‘ਤੇ ਲੋਕਾਂ ਨੂੰ ਲੁੱਟਣ ਦਾ ਦੋਸ਼ ਲਾਇਆ ਹੈ। ਰਾਹੁਲ ਗਾਂਧੀ ਨੇ ਟਵੀਟ ਕਰਕੇ ਲੋਕਾਂ ਨੂੰ ਪੁੱਛਿਆ ਕਿ ਰੋਜ਼ ਵਰਤੋਂ ਦੀਆਂ ਜਰੂਰੀ ਚੀਜ਼ਾਂ ਖਰੀਦਦੇ ਸਮੇਂ ਕੀ ਤੁਹਾਨੂੰ ਨਹੀਂ ਲਗਦਾ ਕਿ ਸਰਕਾਰ ਤੁਹਾਨੂੰ ਲੁੱਟ ਰਹੀ ਹੈ? ਰਾਹੁਲ ਨੇ ਟਵਿੱਟਰ ‘ਤੇ ਲਿਖਿਆ ਹੈ, “ਕੀ ਕੋਈ ਅਜਿਹੀ ਜਗ੍ਹਾ ਹੈ ਜਿੱਥੇ ਹਰ ਰੋਜ਼ ਦੀਆਂ ਜਰੂਰੀ ਚੀਜ਼ਾਂ ਮਿਲਦੀਆਂ ਹਨ ਅਤੇ ਤੁਹਾਨੂੰ ਉੱਥੇ ਜਾ ਕੇ ਅਜਿਹਾ ਨਹੀਂ ਲਗਦਾ ਕਿ ਸਰਕਾਰ ਤੁਹਾਨੂੰ ਲੁੱਟ ਰਹੀ ਹੈ?”
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਸੀ, “ਰੁਜ਼ਗਾਰ ਬੰਦ ਮਹਿੰਗਾਈ ਬੁਲੰਦ ਸਰਕਾਰ ਮਸਤ, ਅੱਖਾਂ ਬੰਦ ਇਸ ਲਈ #BharatBandh।” ਇਸ ਤੋਂ ਪਹਿਲਾਂ ਮੋਟੇਰਾ ਸਟੇਡੀਅਮ ਦਾ ਨਾਮ ਨਰਿੰਦਰ ਮੋਦੀ ਦੇ ਨਾਮ ‘ਤੇ ਰੱਖਣ ਲਈ ਵੀ ।ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਸੀ। ਕਿਉਂਕ ਇਸ ਸਟੇਡੀਅਮ ਦੇ ਦੋ ਸਟੈਂਡ, ਅਡਾਨੀ ਅਤੇ ਰਿਲਾਇੰਸ ਦੇ ਨਾਮ ‘ਤੇ ਹਨ। ਜਿਸ ਬਾਰੇ ਰਾਹੁਲ ਗਾਂਧੀ ਨੇ ਲਿਖਿਆ ਸੀ ਕਿ ”ਸੱਚ ਇੰਨੀ ਚੰਗੀ ਤਰ੍ਹਾਂ ਸਾਹਮਣੇ ਆਉਂਦਾ ਹੈ। ਨਰਿੰਦਰ ਮੋਦੀ ਸਟੇਡੀਅਮ – ਅਡਾਨੀ ਅਤੇ – ਰਿਲਾਇੰਸ ਐਂਡ ਅਤੇ ਜੈ ਸ਼ਾਹ ਦੀ ਅਗਵਾਈ ‘ਚ!”
ਇਹ ਵੀ ਦੇਖੋ : ਪੋਤੇ ਦੀ ਲਾਸ਼ ਪਈ ਸੀ ਸਾਹਮਣੇ, ਨਵਰੀਤ ਦੇ ਦਾਦੇ ਨੇ ਬੋਲੇ ਸੀ ਇਹ ਬੋਲ, ਸਟੇਜ ਤੋਂ ਯਾਦ ਕਰ ਹੋਏ ਭਾਵੁਕ