Rahul Gandhi visit to Jaisalmer: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਅੱਜ ਯਾਨੀ ਕਿ ਬੁੱਧਵਾਰ ਤੋਂ ਸ਼ੁਰੂ ਹੋਣ ਵਾਲਾ ਤਿੰਨ ਰੋਜ਼ਾ ਜੈਸਲਮੇਰ ਦੌਰਾ ਅਚਾਨਕ ਰੱਦ ਹੋ ਗਿਆ ਹੈ । ਦੌਰਾ ਰੱਦ ਹੋਣ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ, ਪਰ ਬੁੱਧਵਾਰ ਤੜਕੇ ਉਨ੍ਹਾਂ ਦੇ ਦੌਰੇ ਦੀ ਰੱਦ ਹੋਣ ਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਅਤੇ ਹੋਰ ਏਜੰਸੀਆਂ ਦੇ ਨਾਲ-ਨਾਲ ਕਾਂਗਰਸ ਨੇਤਾਵਾਂ ਨੀ ਮਿਲੀ । ਦੱਸਿਆ ਜਾ ਰਿਹਾ ਹੈ ਕਿ ਬਿਹਾਰ ਚੋਣਾਂ ਵਿੱਚ ਮਹਾਂਗੱਠਜੋੜ ਨੂੰ ਮਿਲੀ ਹਾਰ ਨੇ ਕਾਂਗਰਸ ਹਾਈ ਕਮਾਨ ਨੂੰ ਮੰਥਨ ਕਰਨ ਲਈ ਮਜਬੂਰ ਕਰ ਦਿੱਤਾ ਹੈ। ਮਹਾਂਗੱਠਜੋੜ ਦੇ ਇੱਕ ਹਿੱਸੇ ਵਜੋਂ ਕਾਂਗਰਸ ਦਾ ਪ੍ਰਦਰਸ਼ਨ ਕਾਫ਼ੀ ਬੁਰਾ ਰਿਹਾ। 70 ਸੀਟਾਂ ‘ਤੇ ਲੜ ਕੇ ਸਿਰਫ ਕਾਂਗਰਸ 19 ਸੀਟਾਂ’ ਤੇ ਜਿੱਤ ਸਕੀ, ਜਦਕਿ ਆਰਜੇਡੀ ਬਿਹਾਰ ਦੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ।
ਦਰਅਸਲ, ਰਾਹੁਲ ਗਾਂਧੀ ਦਾ ਦੋ ਦਿਨਾਂ ਰੁਕਣ ਦਾ ਪ੍ਰੈਗਰਾਮ ਸੀ । ਇਸ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ । ਦੱਸਿਆ ਜਾ ਰਿਹਾ ਹੈ ਕਿ 10 ਲੋਕਾਂ ਵੀਆਈਪੀ ਅੰਦੋਲਨ ਦੀਆਂ ਤਿਆਰੀਆਂ ਰੱਖਣ ਲਈ ਪ੍ਰਸਾਸ਼ਨ ਨੂੰ ਕਿਹਾ ਗਿਆ ਸੀ। ਰਾਹੁਲ ਗਾਂਧੀ ਇੱਕ ਦਿਨ ਸੂਰਿਆਗੜ੍ਹ ਕਿਲ੍ਹੇ ਵਿੱਚ ਰੁਕਣ ਵਾਲੇ ਸਨ ਅਤੇ ਅਗਲੇ ਦਿਨ ਮਾਰੂਥਲ ਵਿੱਚ ਟੈਂਟ ਵਿੱਚ ਰੁਕਣ ਦਾ ਪ੍ਰੋਗਰਾਮ ਸੀ।
ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜੈਸਲਮੇਰ ਦੌਰੇ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ ਅਤੇ ਉਨ੍ਹਾਂ ਦਾ ਸੀਆਰਪੀਐਫ ਸੁਰੱਖਿਆ ਦਸਤਾ ਜੈਸਲਮੇਰ ਪਹੁੰਚ ਗਿਆ ਹੈ। ਰਾਹੁਲ ਗਾਂਧੀ ਦਾ 5-ਸਿਤਾਰਾ ਹੋਟਲ ਸੂਰਿਆਗੜ੍ਹ ਕਿਲ੍ਹੇ ਵਿੱਚ ਰੁਕਣ ਦਾ ਪ੍ਰੋਗਰਾਮ ਸੀ। ਇਸ ਕਾਰਨ ਹੋਟਲ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
ਜ਼ਿਕਰਯੋਗ ਹੈ ਕਿ ਇਹ ਸੂਰਿਆਗੜ ਹੋਟਲ ਉਹੀ ਹੈ, ਜਿੱਥੇ ਰਾਜਸਥਾਨ ਦੀ ਪੂਰੀ ਸਰਕਾਰ, ਵਿਧਾਇਕ, ਕਾਂਗਰਸ ਦੇ ਕਈ ਕੇਂਦਰੀ ਆਗੂ ਲਗਭਗ 15 ਦਿਨਾਂ ਤੋਂ ਬਾਡਾਬੰਦੀ ਵਿੱਚ ਠਹਿਰੇ ਹੋਏ ਸਨ । ਸੂਤਰਾਂ ਨੇ ਦੱਸਿਆ ਕਿ ਜੈਸਲਮੇਰ ਵਿੱਚ ਆਪਣੇ ਠਹਿਰਨ ਦੌਰਾਨ ਰਾਹੁਲ ਗਾਂਧੀ ਰੇਗਿਸਤਾਨ ਦੇ ਇਲਾਕਿਆਂ ਵਿੱਚ ਇੱਕ ਟੈਂਟ ਵਿੱਚ ਇੱਕ ਰਾਤ ਬਿਤਾਉਣ ਵਾਲੇ ਸਨ । ਉਨ੍ਹਾਂ ਲਈ ਵਿਸ਼ੇਸ਼ ਟੈਂਟ ਲਗਾਏ ਜਾ ਰਹੇ ਸਨ।