rahul gandhi wayanad meeting coronavirus kerala: ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਰਾਹੁਲ ਗਾਂਧੀ ਇਨੀਂ ਦਿਨੀਂ ਆਪਣੇ ਸੰਸਦੀ ਖੇਤਰ ‘ਚ ਵਾਯਨਾਡ ਦੌਰੇ ‘ਤੇ ਹਨ।ਮੰਗਲਵਾਰ ਨੂੂੰ ਰਾਹੁਲ ਗਾਂਧੀ ਨੇ ਵਾਯਨਾਡ ‘ਚ ਕੋਰੋਨਾ ਸੰਕਟ ਦੇ ਮੱਦੇਨਜ਼ਰ ਬੈਠਕ ਕੀਤੀ।ਵਾਯਨਾਡ ਦੇ ਕਲੈਕਟ੍ਰੇਟ ‘ਚ ਰਾਹੁਲ ਗਾਂਧੀ ਨੇ ਅਧਿਕਾਰੀਆਂ ਨਾਲ ਕੋਰੋਨਾ ਮਹਾਂਮਾਰੀ ‘ਤੇ ਮੰਥਨ ਗੱਲਬਾਤ ਕੀਤੀ ਅਤੇ ਖੇਤਰ ਦੇ ਹਾਲਾਤ ਨੂੰ ਜਾਣਿਆ।ਕਾਂਗਰਸ ਨੇਤਾ ਰਾਹੁਲ ਗਾਂਧੀ ਤਿੰਨ ਦਿਨ ਲਈ ਕੇਰਲ ਦੌਰੇ ‘ਤੇ ਹਨ ਅੱਜ ਉਨ੍ਹਾਂ ਦੇ ਦੌਰੇ ਦਾ ਦੂਜਾ ਦਿਨ ਹੈ।ਆਪਣੇ ਇਸ ਦੌਰੇ ਦੌਰਾਨ ਰਾਹੁਲ ਗਾਂਧੀ ਲੋਕਾਂ ਨਾਲ ਮਿਲਣਗੇ।ਅਧਿਕਾਰੀਆਂ ਨਾਲ ਬੈਠਕਾਂ ਕਰਨਗੇ।ਮੰਗਲਵਾਰ ਨੂੰ ਕੋਰੋਨਾ ਸੰਕਟ ‘ਤੇ
ਬੈਠਕ ਤੋਂ ਇਲਾਵਾ ਰਾਹੁਲ ਗਾਂਧੀ ਯੋਜਨਾ ਸਬੰਧੀ ਮੀਟਿੰਗ ਕਰਨਗੇ।ਜਿਸ ‘ਚ ਔਰਤਾਂ ਲਈ ਰੁਜ਼ਗਾਰ ਦੇ ਮੌਕੇ ਕੀਤੇ ਜਾ ਰਹੇ ਹਨ।ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਕੇਰਲ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਵਾਧਾ ਦੇਖਣ ਨੂੰ ਮਿਲਿਆ ਹੈ।ਅਜਿਹੇ ‘ਚ ਕੇਰਲ ਸਰਕਾਰ ਨੇ ਇੱਕ ਵਾਰ ਫਿਰ ਸਖਤੀ ਵਧਾਈ ਹੈ ਅਤੇ ਟੈਸਟਿੰਗ-ਟ੍ਰੈਕਿੰਗ ‘ਤੇ ਕੰਮ ਹੋ ਰਿਹਾ ਹੈ।ਰਾਹੁਲ ਗਾਂਧੀ ਦੀ ਬੈਠਕ ਨੂੰ ਲੈ ਕੇ ਵਿਵਾਦ ਵੀ ਹੋਇਆ।ਵਾਯਨਾਡ ਜ਼ਿਲਾ ਪੰਚਾਇਤ ਮੁਖੀਆਂ ਵਲੋਂ ਦੋਸ਼ ਲਾਇਆ ਗਿਆ ਹੈ।ਉਨਾਂ੍ਹ ਨੂੰ ਕੋਰੋਨਾ ਸੰਕਟ ‘ਤੇ ਹੋਈ ਬੈਠਕ ‘ਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ।ਯੂ.ਡੀ.ਐੱਫ ਤੋਂ ਆਉਣ ਵਾਲੀ ਨਸੀਮ ਦਾ ਕਹਿਣਾ ਹੈ ਕਿ ਪਹਿਲਾਂ ਉਨਾਂ੍ਹ ਨੂੰ ਬੈਠਕ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ,ਪਰ ਸਵੇਰ ਨੂੰ ਜਾਣਕਾਰੀ ਦਿੱਤੀ ਗਈ ਕਿ ਉਨ੍ਹਾਂ ਨੂੰ ਬੈਠਕ ‘ਚ ਸ਼ਾਮਲ ਹੋਣ ਦੀ ਲੋਭ ਨਹੀਂ ਹੈ।