rahul gandi priynaka gandhi: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸਰਕਾਰ ਅਤੇ ਕਿਸਾਨ ਸੰਗਠਨਾਂ ਵਿਚਾਲੇ 7ਵੇਂ ਦੌਰ ਦੀ ਗੱਲਬਾਤ ਤੋ ਪਹਿਲਾਂ ਸੋਮਵਾਰ ਨੂੰ ਦੋਸ਼ ਲਗਾਇਆ ਕਿ ਸਰਕਾਰ ਕੜਾਕੇਦਾਰ ਠੰਡ ਅਤੇ ਬਾਰਿਸ਼ ਦੌਰਾਨ ਧਰਨੇ ‘ਤੇ ਬੈਠੇ ਕਿਸਾਨਾਂ ਦੇ ਪ੍ਰਤੀ ਸਰਕਾਰ ਦਾ ਹੰਕਾਰੀ ਵਿਵਹਾਰ ਕਰ ਰਹੀ ਹੈ।
ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ ਕਿ, ਕਿਸਾਨ ਕੜਾਕੇਦਾਰ ਠੰਡ ‘ਚ ਵੀ ਡਟੇ ਹੋਏ ਹਨ, ਉਹ ਨਿਡਰ ਹਨ, ਉਹ ਬਹਾਦਰ ਕਿਸਾਨ ਸਾਡੇ ਹੀ ਹਨ, ਬੇਗਾਨੇ ਨਹੀਂ।ਸਰਕਾਰ ਦਾ ਹੰਕਾਰ ਦੀ ਹੁਣ ਹੱਦ ਹੈ ਹੁਣ ਕੁਝ ਹੋਰ ਦੇਖਣਾ ਬਾਕੀ ਨਹੀਂ ਹੈ।
ਪ੍ਰਿਯੰਕਾ ਗਾਂਧੀ ਨੇ ਟਵੀਟ ਕਰ ਕੇ ਦੋਸ਼ ਲਾਇਆ ਕਿ ਸਰਕਾਰ ਇੱਕ ਪਾਸੇ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਉਂਦੀ ਹੈ ਦੂਜੇ ਪਾਸੇ ਇਸ ਕੜਾਕੇਦਾਰ ਠੰਡ ‘ਚ ਉਨ੍ਹਾਂ ‘ਤੇ ਅੱਥਰੂ ਗੈਸ ਦੇ ਗੋਲੇ ਦਾਗ ਰਹੀ ਹੈ।ਇਸ ਅੜੀਅਲ ਅਤੇ ਬੇਰਹਿਮ ਵਿਵਹਾਰ ਕਾਰਨ ਹੁਣ ਤੱਕ ਕਰੀਬ 50 ਕਿਸਾਨਾਂ ਦੀ ਜਾਨ ਜਾ ਚੁੱਕੀ ਹੈ।ਉਨ੍ਹਾਂ ਨੇ ਸਵਾਲ ਕੀਤਾ, ਕਿਸਾਨ ਇਸ ਬੇਰਹਿਮ ਸਰਕਾਰ ‘ਤੇ ਕਿਵੇਂ ਭਰੋਸਾ ਕਰਨ?
ਕੇਂਦਰ ਨਾਲ 7 ਵੇਂ ਗੇੜ ਦੀ ਮੀਟਿੰਗ ਸ਼ੁਰੂ, MSP ਬਣ ਸਕਦਾ ਏ ਕਨੂੰਨਾ ਦਸਤਾਵੇਜ਼