ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਕੋਰੋਨਾ ਦੇ ਮੁੱਦੇ ‘ਤੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ, ਭਾਰਤ ਸਰਕਾਰ ਦੇ ਗਲਤ ਫੈਸਲਿਆਂ ਨੇ ਸਾਡੀਆਂ ਪੰਜ ਲੱਖ ਭੈਣਾਂ, ਭਰਾਵਾਂ ਅਤੇ ਮਾਪਿਆਂ ਦੀ ਜਾਨ ਲੈ ਲਈ।
ਕੇਂਦਰ ਦੀ ਮੋਦੀ ਸਰਕਾਰ ‘ਤੇ ਹਮਲਾ ਕਰਦਿਆਂ ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ,’ ਸੱਚ। ਕੋਵਿਡ ਦੀ ਦੂਜੀ ਲਹਿਰ ਦੌਰਾਨ ਭਾਰਤ ਸਰਕਾਰ ਦੇ ਗਲਤ ਫੈਸਲਿਆਂ ਨੇ ਸਾਡੀਆਂ 50 ਲੱਖ ਭੈਣਾਂ, ਭਰਾਵਾਂ, ਮਾਪਿਆਂ ਦੀ ਜਾਨ ਲੈ ਲਈ।”
ਇਹ ਵੀ ਪੜ੍ਹੋ : ਕਿਸਾਨਾਂ ਦੇ ਸੰਸਦ ਕੂਚ ਨਾਲ ਜੁੜੀ ਵੱਡੀ ਖਬਰ, ਜਾਣੋ ਕਦੋਂ ਅਤੇ ਕਿੱਥੇ ਕੀਤਾ ਜਾਵੇਗਾ ਪ੍ਰਦਰਸ਼ਨ
ਮਹੱਤਵਪੂਰਣ ਗੱਲ ਇਹ ਹੈ ਕਿ ਰਾਹੁਲ ਗਾਂਧੀ ਕੋਰੋਨਾ ਮਹਾਂਮਾਰੀ ਅਤੇ ਇਸ ਨਾਲ ਜੁੜੇ ਫੈਸਲਿਆਂ ਸੰਬੰਧੀ ਸਰਕਾਰ ਨੂੰ ਨਿਰੰਤਰ ਸਵਾਲ ਪੁੱਛ ਰਹੇ ਹਨ। ਆਪਣੇ ਇੱਕ ਹੋਰ ਟਵੀਟ ਵਿੱਚ, ਉਨ੍ਹਾਂ ਨੇ ਕਿਹਾ, “ਉਨ੍ਹਾਂ ਲੋਕਾਂ ਦੇ ਹੰਝੂਆਂ ਵਿੱਚ ਸਭ ਰਿਕਾਰਡ ਹੈ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ।” ਇਸ ਦੇ ਨਾਲ ਹੀ, ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਸਿਰਫ ਆਕਸੀਜਨ ਦੀ ਘਾਟ ਨਹੀਂ ਸੀ। ਇੱਥੇ ਸੰਵੇਦਨਸ਼ੀਲਤਾ ਅਤੇ ਸੱਚਾਈ ਦੀ ਬਹੁਤ ਵੱਡੀ ਘਾਟ ਹੈ – ਇਹ ਉਦੋਂ ਵੀ ਸੀ, ਇਹ ਅੱਜ ਵੀ ਹੈ।”
ਇਹ ਵੀ ਦੇਖੋ : ਜਾਮਾ ਮਸਜਿਦ ‘ਚ ਉਮੜੇ ਜਨ ਸੈਲਾਬ ਨੇ ਅਦਾ ਕੀਤੀ ਬਕਰੀਦ ਦੀ ਨਮਾਜ਼, ਮੌਲਵੀ ਉਸਮਾਨ ਲੁਧਿਆਣਵੀਂ ਨੇ ਦਿੱਤਾ ਖਾਸ ਸੁਨੇਹਾ