ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧ ਰਹੇ ਹਨ। ਉਹ ਟਵਿੱਟਰ ਰਾਹੀਂ ਸਰਕਾਰ ‘ਤੇ ਹਮਲਾ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ। ਬਹੁਤ ਸਾਰੇ ਮਾਮਲਿਆਂ ‘ਤੇ, ਉਹ ਟਵਿੱਟਰ ਰਾਹੀਂ ਹੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਹਨ।
ਹੁਣ ਰਾਹੁਲ ਨੇ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦੇਸ਼ ਦੇ ਲੋਕ ਮਹਿੰਗਾਈ ਤੋਂ ਪ੍ਰੇਸ਼ਾਨ ਹਨ ਅਤੇ ਮੋਦੀ ਸਰਕਾਰ ਟੈਕਸ ਵਸੂਲੀ ਵਿੱਚ ਲੱਗੀ ਹੋਈ ਹੈ। ਰਾਹੁਲ ਗਾਂਧੀ ਨੇ ਟਵੀਟ ਕਰਕੇ ਲਿਖਿਆ ਹੈ, ਸਾਰਾ ਸਾਮਾਨ ਮਹਿੰਗਾ ਹੋ ਰਿਹਾ ਹੈ। ਖਪਤਕਾਰ ਪਰੇਸ਼ਾਨ ਹਨ। ਪਰ ਕੀ ਇਸ ਨਾਲ ਛੋਟੇ ਉਤਪਾਦਕਾਂ, ਦੁਕਾਨਦਾਰਾਂ ਜਾਂ ਕਿਸਾਨਾਂ ਨੂੰ ਕੋਈ ਲਾਭ ਮਿਲ ਰਿਹਾ ਹੈ ? ਨਹੀਂ! ਕਿਉਂਕਿ ਇਹ ਮਹਿੰਗਾਈ ਦਰਅਸਲ ਮੋਦੀ ਸਰਕਾਰ ਦਾ ਅੰਨ੍ਹੇਵਾਹ ਟੈਕਸ ਵਸੂਲੀ ਹੈ। #TaxExtortion
ਇਹ ਵੀ ਪੜ੍ਹੋ : ਭਾਰੀ ਮੀਂਹ ਕਾਰਨ ਲੈਂਡਸਲਾਈਡ, ਰੇਲਵੇ ਸੁਰੰਗ ‘ਚ ਕੰਮ ਕਰ ਰਹੇ ਮਜ਼ਦੂਰ ਪਾਣੀ ‘ਚ ਰੁੜ੍ਹੇ, ਇੱਕ ਦੀ ਮੌਤ
ਇਸ ਤੋਂ ਪਹਿਲਾ ਰਾਹੁਲ ਗਾਂਧੀ ਨੇ ਕੇਰਲ ਵਿੱਚ ਕੋਰੋਨਾ ਸੰਕਰਮਣ ਦੇ ਵਧਦੇ ਮਾਮਲਿਆਂ ਉੱਤੇ ਚਿੰਤਾ ਪ੍ਰਗਟ ਕੀਤੀ ਹੈ। ਰਾਜ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਸੁਰੱਖਿਆ ਉਪਾਵਾਂ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ। ਕੇਰਲ ਦੇ ਵਯਾਨਾਡ ਤੋਂ ਸੰਸਦ ਮੈਂਬਰ ਨੇ ਟਵੀਟ ਕੀਤਾ, ‘ਮੈਂ ਰਾਜ ਵਿਚ ਆਪਣੇ ਭਰਾਵਾਂ ਅਤੇ ਭੈਣਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸੁਰੱਖਿਆ ਦੇ ਸਾਰੇ ਉਪਾਵਾਂ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ। ਕਿਰਪਾ ਕਰਕੇ ਧਿਆਨ ਰੱਖੋ।’
ਇਹ ਵੀ ਦੇਖੋ : ਗੁਰੂਘਰ ਆਨੰਦ ਕਾਰਜਾਂ ਤੋਂ ਲਾੜਾ-ਲਾੜੀ ਨੂੰ ਕਿਉਂ ਚੁੱਕ ਲੈ ਗਿਆ ਸਰਪੰਚ, ਲਾੜੇ ਨੇ ਦੱਸੀ ਅੰਦਰਲੀ ਗੱਲ, ਸੁਣ ਹੋਸ਼ ਉੱਡ…