Rahul says in the last few years : ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਨਫ਼ਰਤ ਨੂੰ ਲੈ ਕੇ ਇੱਕ ਟਵੀਟ ਕੀਤਾ ਹੈ। ਰਾਹੁਲ ਨੇ ਟਵੀਟ ਕੀਤਾ, “ਪਿੱਛਲੇ ਕੁੱਝ ਸਾਲਾਂ ਵਿੱਚ ਨਫ਼ਰਤ ਇੰਨੀ ਆਮ ਕਰ ਦਿੱਤੀ ਗਈ ਹੈ ਕਿ ਸਾਡੀ ਮਨਪਸੰਦ ਖੇਡ ਵੀ ਇਸ ਦੀ ਪਕੜ ਵਿੱਚ ਆ ਗਈ ਹੈ। ਭਾਰਤ ਸਾਡੇ ਸਾਰਿਆਂ ਦਾ ਹੈ। ਉਨ੍ਹਾਂ ਨੂੰ ਸਾਡੀ ਏਕਤਾ ਭੰਗ ਨਾ ਕਰਨ ਦਿਓ।” ਕਾਂਗਰਸੀ ਨੇਤਾ ਨੇ ਇਹ ਟਿੱਪਣੀ ਅਜਿਹੇ ਸਮੇਂ ਕੀਤੀ ਹੈ ਜਦੋਂ ਘਰੇਲੂ ਕ੍ਰਿਕਟ ਦੇ ਦਿੱਗਜ਼ ਕ੍ਰਿਕਟਰ ਵਸੀਮ ਜਾਫਰ ‘ਤੇ ਉਤਰਾਖੰਡ ਟੀਮ ਦੇ ਕੋਚ ਹੁੰਦਿਆਂ ਧਾਰਮਿਕ ਅਧਾਰ ‘ਤੇ ਚੋਣ ਨੂੰ ਪਹਿਲ ਦੇਣ ਦਾ ਦੋਸ਼ ਲਾਇਆ ਗਿਆ ਹੈ। ਜਾਫਰ ਨੇ ਚੋਣ ਵਿੱਚ ਦਖਲ ਦੇਣ ਅਤੇ ਉੱਤਰਖੰਡ ਕ੍ਰਿਕਟ ਐਸੋਸੀਏਸ਼ਨ ਦੇ ਸੈਕਟਰੀ ਦੇ ਪੱਖਪਾਤੀ ਰਵੱਈਏ ਕਾਰਨ ਮੰਗਲਵਾਰ ਨੂੰ ਅਸਤੀਫਾ ਦੇ ਦਿੱਤਾ ਸੀ।
ਦੋਸ਼ਾਂ ਤੋਂ ਬਾਅਦ, ਜਾਫਰ ਨੇ ਬੁੱਧਵਾਰ ਨੂੰ ਇੱਕ ਆਨਲਾਈਨ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਜੋ ਸੰਪ੍ਰਦਾਇਕ ਪੱਖ ਲਿਆਂਦਾ ਗਿਆ ਹੈ ਉਹ ਬਹੁਤ ਦੁਖ ਦਿੰਦਾ ਹੈ।” ਹਾਲਾਂਕਿ ਜਾਫਰ ਨੂੰ ਸਾਬਕਾ ਭਾਰਤੀ ਕਪਤਾਨ ਅਤੇ ਕੋਚ ਅਨਿਲ ਕੁੰਬਲੇ, ਸਾਬਕਾ ਭਾਰਤੀ ਖਿਡਾਰੀ ਇਰਫਾਨ ਪਠਾਨ ਅਤੇ ਮਨੋਜ ਤਿਵਾੜੀ ਵਰਗੇ ਖਿਡਾਰੀਆਂ ਦਾ ਸਾਥ ਮਿਲਿਆ ਹੈ।