Rahul says those without internet : ਇਸ ਸਮੇ ਕੋਰੋਨਾ ਭਾਰਤ ਦੇ ਵਿੱਚ ਤਬਾਹੀ ਮਚਾ ਰਿਹਾ ਹੈ, ਇਸ ਦੌਰਾਨ ਹੁਣ ਵਿਰੋਧੀ ਧਿਰ ਵੀ ਸਰਕਾਰ ‘ਤੇ ਨਿਸ਼ਾਨਾ ਸਾਧ ਰਹੀ ਹੈ।
ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਦੇ ਵਿਚਕਾਰ, ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਫਿਰ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਲਗਾਤਾਰ ਕੇਂਦਰ ਸਰਕਾਰ ਦੀ ਕੋਰੋਨਾ ਟੀਕਾਕਰਨ ਨੀਤੀ ‘ਤੇ ਸਵਾਲ ਉਠਾ ਰਹੇ ਹਨ।
ਇਸ ਦੌਰਾਨ, ਅੱਜ ਉਨ੍ਹਾਂ ਟਵੀਟ ਕਰਕੇ ਕਿਹਾ ਕਿ ਦੇਸ਼ ਦੀ ਅੱਧੀ ਤੋਂ ਵੱਧ ਆਬਾਦੀ ਕੋਲ ਇੰਟਰਨੈਟ ਦੀ ਸਹੂਲਤ ਨਹੀਂ ਹੈ, ਇਸ ਤਰ੍ਹਾਂ, ਆਫਲਾਈਨ ਬੁਕਿੰਗ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ।
ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ, “ਐਪ ‘ਤੇ ਨਿਰਭਰ ਮੋਦੀ ਸਰਕਾਰ ਨੂੰ ਸੁਨੇਹਾ। ਬਦਕਿਸਮਤੀ ਨਾਲ ਕੋਰੋਨਾ ਉਨ੍ਹਾਂ ਲੋਕਾਂ ਨੂੰ ਵੀ ਹੋ ਰਿਹਾ ਹੈ ਜਿਨ੍ਹਾਂ ਕੋਲ ਇੰਟਰਨੈਟ ਦੀ ਸਹੂਲਤ ਨਹੀਂ ਹੈ – ਯਾਨੀ ਦੇਸ਼ ਦੀ ਅੱਧੀ ਤੋਂ ਵੱਧ ਆਬਾਦੀ! ਨਹੀਂ ਬਚਾਉਣਗੇ ‘ਅਯੋਗਿਆ ਸੇਤੂ ਅਤੇ NoWin’ ਵਰਗੇ ਐਪ ਬਲਕਿ ਵੈਕਸੀਨ ਦੇ ਦੋ ਜੈਬ।”
ਦੱਸ ਦੇਈਏ ਕਿ ਕੋਰੋਨਾ ਟੀਕਾਕਰਨ ਦਾ ਤੀਜਾ ਪੜਾਅ 1 ਮਈ ਤੋਂ ਸ਼ੁਰੂ ਕੀਤਾ ਗਿਆ ਹੈ। ਇਸ ਦੇ ਤਹਿਤ 18 ਸਾਲ ਜਾਂ ਇਸਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕੇ ਲਗਾਏ ਜਾ ਰਹੇ ਹਨ।
ਇਸ ਦੇ ਲਈ, ਟੀਕਾ ਲਗਵਾਉਣ ਦੇ ਚਾਹਵਾਨ ਲੋਕਾਂ ਨੂੰ ਕੋਵਿਨ ਵੈਬਸਾਈਟ ਜਾਂ ਅਰੋਗਿਆ ਸੇਤੂ ਐਪ ਤੋਂ ਟੀਕੇ ਦੀ ਬੁਕਿੰਗ ਕਰਵਾਉਣੀ ਪਵੇਗੀ। 18 ਸਾਲ ਤੋਂ 44 ਸਾਲ ਦੇ ਲੋਕਾਂ ਲਈ ਆਫਲਾਈਨ ਟੀਕਾਕਰਨ ਯਾਨੀ ਕੇ ਸਿੱਧਾ ਕੇਂਦਰ ਵਿੱਚ ਜਾ ਕੇ ਟੀਕਾ ਲਗਵਾਉਣ ਦਾ ਕੋਈ ਪ੍ਰਬੰਧ ਨਹੀਂ ਹੈ।
ਇਹ ਵੀ ਦੇਖੋ : ਦਰਬਾਰ ਸਾਹਿਬ ‘ਚ ਹੋਇਆ ਵੱਡਾ ਚਮਤਕਾਰ, ਗੂੰਗੇ ਬੱਚੇ ਦੀ ਆਵਾਜ਼ ਆਈ ਵਾਪਸ, ਦੇਖੋ ਵੀਡੀਓ