ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਟੋਕੀਓ ਓਲੰਪਿਕਸ ਵਿੱਚ ਭਾਰਤ ਨੂੰ ਸੋਨ ਤਮਗਾ ਦਿਵਾਉਣ ਵਾਲੇ ਨੀਰਜ ਚੋਪੜਾ ਦੇ ਕੁੱਝ ਪੁਰਾਣੇ ਟਵੀਟਾਂ ਨੂੰ ਲੈ ਕੇ ਮੋਦੀ ਸਰਕਾਰ ਉੱਤੇ ਨਿਸ਼ਾਨਾ ਸਾਧਿਆ ਹੈ।
ਉਨ੍ਹਾਂ ਨੇ ਲਿਖਿਆ ਹੈ ਕਿ ਖਿਡਾਰੀਆਂ ਨੂੰ ਵਧਾਈਆਂ ਦੇ ਨਾਲ ਉਨ੍ਹਾਂ ਦਾ ਬਣਦਾ ਹੱਕ ਵੀ ਮਿਲਣਾ ਚਾਹੀਦਾ ਹੈ, ਨਾ ਕਿ ਖੇਡਾਂ ਦੇ ਬਜਟ ਵਿੱਚ ਕਟੌਤੀ। ਫ਼ੋਨ ਕਾਲ ਦਾ ਵੀਡੀਓ ਬਹੁਤ ਹੋਇਆ, ਹੁਣ ਇਨਾਮ ਦੀ ਰਕਮ ਵੀ ਦਿਓ! ਰਾਹੁਲ ਗਾਂਧੀ ਨੇ ਆਪਣੀ ਪੋਸਟ ਦੇ ਨਾਲ ਨੀਰਜ ਚੋਪੜਾ ਦੇ ਪੁਰਾਣੇ ਟਵੀਟਸ ਦੀ ਫੋਟੋ ਵੀ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਅਤੇ ਕ੍ਰਿਪਾ ਕਰਕੇ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਦੇਣ ਦੇ ਵਾਅਦੇ ਨੂੰ ਪੂਰਾ ਕਰੋ ਤਾਂ ਜੋ ਅਸੀਂ ਆਪਣਾ ਧਿਆਨ ਇਨ੍ਹਾਂ ਚੀਜ਼ਾਂ ਤੋਂ ਹਟਾ ਸਕੀਏ ਅਤੇ ਆਪਣਾ ਪੂਰਾ ਧਿਆਨ ਆਗਾਮੀ ਓਲੰਪਿਕ ਖੇਡਾਂ ‘ਤੇ ਕੇਂਦਰਤ ਕਰ ਸਕੀਏ ਅਤੇ ਸਾਡੇ ਦੇਸ਼ ਅਤੇ ਰਾਜ ਦੀ ਸ਼ਾਨ ਵਧਾ ਸਕੀਏ।
ਉਨ੍ਹਾਂ ਨੇ ਨੀਰਜ ਚੋਪੜਾ ਦਾ ਇੱਕ ਹੋਰ ਪੁਰਾਣਾ ਟਵੀਟ ਸਾਂਝਾ ਕੀਤਾ ਹੈ, ਜਿਸ ਵਿੱਚ ਨੀਰਜ ਨੇ ਲਿਖਿਆ ਹੈ ਕਿ ਜਦੋਂ ਅਸੀਂ ਮੈਡਲ ਜਿੱਤਣ ਦੇ ਬਾਅਦ ਆਉਂਦੇ ਹਾਂ ਤਾਂ ਪੂਰਾ ਦੇਸ਼ ਖੁਸ਼ ਹੁੰਦਾ ਹੈ ਅਤੇ ਤੁਸੀਂ ਵੀ ਮਾਣ ਨਾਲ ਕਹਿੰਦੇ ਹੋ ਕਿ ਅਸੀਂ ਹਰਿਆਣਾ ਦੇ ਖਿਡਾਰੀ ਹਾਂ। ਹਰਿਆਣਾ ਦੇ ਖਿਡਾਰੀਆਂ ਨੇ ਖੇਡ ਜਗਤ ਵਿੱਚ ਆਪਣੀ ਛਾਪ ਛੱਡੀ ਹੈ, ਦੂਜੇ ਰਾਜ ਵੀ ਹਰਿਆਣਾ ਦੀ ਉਦਾਹਰਣ ਦਿੰਦੇ ਹਨ। ਕਿਰਪਾ ਕਰਕੇ ਇਸ ਉਦਾਹਰਣ ਨੂੰ ਪ੍ਰਬਲ ਹੋਣ ਦਿਓ। ਇਨ੍ਹਾਂ ਦੋ ਟਵੀਟਾਂ ਨੂੰ ਪੜ੍ਹਨ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭਾਰਤ ਨੂੰ ਸੋਨ ਤਮਗਾ ਦਿਵਾਉਣ ਵਾਲੇ ਨੀਰਜ ਚੋਪੜਾ ਖੁਦ ਸਮੱਸਿਆਵਾਂ ਨਾਲ ਜੂਝ ਰਹੇ ਸਨ। ਰਾਹੁਲ ਗਾਂਧੀ ਨੇ ਇਸ ਦੇ ਲਈ ਸਰਕਾਰ ‘ਤੇ ਤੰਜ ਕਸਿਆ ਹੈ ਕਿ ਵੀਡੀਓ ਕਾਲ ਬਹੁਤ ਹੋ ਗਈ, ਹੁਣ ਇਨਾਮ ਦੀ ਰਕਮ ਵੀ ਦੇ ਦਿਓ। ਦਰਅਸਲ, ਪੀਐਮ ਮੋਦੀ ਨੇ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਕਈ ਖਿਡਾਰੀਆਂ ਨੂੰ ਫੋਨ ਉੱਤੇ ਗੱਲ ਕਰਕੇ ਵਧਾਈ ਦਿੱਤੀ ਹੈ। ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮ ਵੀ ਉਨ੍ਹਾਂ ਵਿੱਚੋਂ ਇੱਕ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸੂਬੇ ‘ਚ 8.5 ਲੱਖ ਕਿਸਾਨ ਪਰਿਵਾਰਾਂ ਨੂੰ ਮਿਲੇਗਾ ਇਹ ਲਾਭ
ਪੀਐਮ ਮੋਦੀ ਨੇ ਵੀ ਨੀਰਜ ਚੋਪੜਾ ਨੂੰ ਫ਼ੋਨ ਕਰਕੇ ਉਨ੍ਹਾਂ ਦੀ ਜਿੱਤ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਨੀਰਜ ਚੋਪੜਾ ਨੂੰ ਕਿਹਾ ਕਿ ਤੁਹਾਨੂੰ ਬਹੁਤ ਬਹੁਤ ਵਧਾਈਆਂ। ਓਲੰਪਿਕ ਸਮਾਪਤੀ ਵੱਲ ਵੱਧ ਰਿਹਾ ਹੈ ਅਤੇ ਤੁਸੀਂ ਦੇਸ਼ ਨੂੰ ਖੁਸ਼ ਕੀਤਾ ਹੈ। ਇਸ ‘ਤੇ ਨੀਰਜ ਨੇ ਕਿਹਾ ਕਿ ‘ਗੋਲਡ ਜਿੱਤਣਾ ਚੰਗੀ ਗੱਲ ਹੈ। ਭਾਰਤ ਦੇ ਲੋਕ ਜੋ ਦੇਖ ਰਹੇ ਸਨ, ਉਨ੍ਹਾਂ ਦੀਆਂ ਪ੍ਰਾਰਥਨਾਵਾਂ ਅਤੇ ਸਮਰਥਨ ਮੇਰੇ ਨਾਲ ਸਨ। ਉਨ੍ਹਾਂ ਨੇ ਹੀ ਮੈਨੂੰ ਇੱਥੇ ਪਹੁੰਚਾਇਆ।” ਪੀਐਮ ਮੋਦੀ ਨੇ ਕਿਹਾ ਕਿ “ਪਾਣੀਪਤ ਨੇ ਪਾਣੀ ਦਮ ਦਿਖਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਓਲੰਪਿਕਸ ਵਿੱਚ ਪਹਿਲਾ ਐਥਲੈਟਿਕਸ ਸੋਨ ਤਮਗਾ ਹਾਸਿਲ ਕਰਨ ਦੀ ਭਾਰਤ ਦੀ ਉਡੀਕ ਨੂੰ ਖਤਮ ਕਰਕੇ ਇਤਿਹਾਸ ਰਚ ਦਿੱਤਾ ਹੈ। ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਇੱਕ ਪਿੰਡ ਦੇ ਕਿਸਾਨ ਦੇ ਪੁੱਤਰ 23 ਸਾਲਾ ਨੀਰਜ, ਨੇ ਆਪਣੀ ਦੂਜੀ ਕੋਸ਼ਿਸ਼ ਵਿੱਚ 87.58 ਮੀਟਰ ਜੈਵਲਿਨ ਸੁੱਟ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਅਤੇ ਭਾਰਤੀਆਂ ਲਈ ਜਸ਼ਨ ਦਾ ਮਹੌਲ ਬਣਾ ਦਿੱਤਾ। 121 ਸਾਲਾਂ ਵਿੱਚ ਅਥਲੈਟਿਕਸ ਵਿੱਚ ਭਾਰਤ ਦਾ ਇਹ ਪਹਿਲਾ ਓਲੰਪਿਕ ਤਗਮਾ ਹੈ।
ਇਹ ਵੀ ਦੇਖੋ : Sports Minister ਦੀ wife ਕਿਉਂ ਬੱਚਿਆਂ ਨੂੰ ਦਿੰਦੀ ਐ ਹਾਕੀ ਦੀ ਟ੍ਰੇਨਿੰਗ! ਸੁਣੋ ਅਸਲ ਵਜ੍ਹਾ | Harjinder Kaur