rail roko abhiya police rakesh tikait: 18 ਫਰਵਰੀ ਨੂੰ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦੇ ਚਲਦਿਆਂ ਹਰਿਆਣਾ ਪੁਲਸ ਨੇ ਵੀ ਪੂਰੀ ਤਿਆਰੀ ਕਰ ਲਈ ਹੈ।ਰੇਲ ਰੋਕੋ ਅੰਦੋਲਨ ਦੇ ਚਲਦਿਆਂ ਫਤਿਹਬਾਦ ‘ਚ ਵੀ ਪੁਲਸ ਵਲੋਂ ਚਾਰ ਡੀਐੱਸਪੀ, 10 ਐੱਸਐੱਚਓ ਅਤੇ 500 ਦੇ ਕਰੀਬ ਪੁਲਸ ਕਰਮਚਾਰੀ ਡਿਊਟੀ ‘ਤੇ ਤਾਇਨਾਤ ਕੀਤੇ ਗਏ ਹਨ।ਕਿਸੇ ਵੀ ਤਰ੍ਹਾਂ ਦੇ ਸ਼ਰਾਰਤੀ ਅਨਸਰਾਂ ਨਾਲ ਨਜਿੱਠਣ ਲਈ ਪੁਲਸ ਵਲੋਂ ਪੂਰੀ ਤਿਆਰੀ ਕੀਤੀ ਗਈ ਹੈ।ਮਹੱਤਵਪੂਰਨ ਹੈ ਕਿ 18 ਫਰਵਰੀ ਨੂੰ ਕਿਸਾਨਾਂ ਵਲੋਂ ਪੂਰੇ ਦੇਸ਼ ‘ਚ ਰੇਲ ਰੋਕੋ ਅੰਦੋਲਨ ਚਲਾਇਆ ਜਾਵੇਗਾ ਅਤੇ ਦੁਪਹਿਰ 12:00 ਵਜੇ ਤੋਂ ਲੈ 4:00 ਵਜੇ ਤੱਕ ਰੇਲ ਰੋਕੀ ਜਾਵੇਗੀ।ਇਸ ਨੂੰ ਲੈ ਪੁਲਸ ਵਲੋਂ ਪੂਰੀ ਸਰਗਰਮੀ ਵਰਤੀ ਜਾ ਰਹੀ ਹੈ ਅਤੇ ਪ੍ਰਸ਼ਾਸਨ ਵਲੋਂ ਡਿਊਟੀ ਮੈਜਿਸਟ੍ਰੇਟ ਵੀ ਨਿਯੁਕਤ ਕੀਤੇ ਗਏ ਹਨ।ਇਸ ਸੰਬੰਧ ‘ਚ ਜਾਣਕਾਰੀ ਦਿੰਦੇ ਹੋਏ ਫਤਿਹਬਾਦ ਦੇ ਡੀਐੱਸਪੀ ਸੁਭਾਸ਼ ਚੰਦਰ ਨੇ ਦੱਸਿਆ ਕਿ 18 ਫਰਵਰੀ ਨੂੰ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦੇ ਚਲਦਿਆਂ ਫਤਿਹਬਾਦ ਪੁਲਸ ਵਲੋਂ ਚਾਰ ਡੀਐੱਸਪੀ 10 ਐੱਸਐੱਚਓ ਤਾਇਨਾਤ ਕੀਤੇ ਗਏ ਹਨ।ਡੀਐੱਸਪੀ ਦੇ ਨਾਲ ਡਿਊਟੀ ਮੈਜਿਸਟ੍ਰੇਟ ਨਿਯੁਕਤ ਰਹਿਣਗੇ।
500 ਪੁਲਸ ਕਰਮਚਾਰੀਆਂ ਦੀਆਂ ਡਿਊਟੀਆਂ ਵੀ ਰੇਲਵੇ ਸਟੇਸ਼ਨਾਂ ਦੇ ਨਜ਼ਦੀਕ ਲਗਾਈਆਂ ਗਈਆਂ ਹਨ।ਡੀਐੱਸਪੀ ਸੁਭਾਸ਼ ਚੰਦਰ ਨੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਨਾਲ ਨਜਿੱਠਣ ਲਈ ਪੁਲਸ ਵਲੋਂ ਪੂਰੀ ਤਿਆਰੀ ਕੀਤੀ ਗਈ ਹੈ ਅਤੇ ਜੇਕਰ ਕੋਈ ਵਿਅਕਤੀ ਕੋਈ ਸ਼ਰਾਰਤ ਕਰਦਾ ਹੈ ਤਾਂ ਉਸ ‘ਤੇ ਸਖਤ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।ਉਨ੍ਹਾਂ ਨੇ ਦੱਸਿਆ ਕਿ ਰੇਲ ਰੋਕੋ ਅੰਦੋਲਨ ਦੇ ਚਲਦਿਆਂ ਫਤਿਹਬਾਦ ਪੁਲਿਸ ਪੂਰੀ ਤਰ੍ਹਾਂ ਨਾਲ ਸਤਰਕ ਹੈ।ਇਸ ਦੌਰਾਨ ਦਿੱਲੀ ਦੇ ਗਾਜ਼ੀਪੁਰ ਬਾਰਡਰ ‘ਤੇ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਨੇਤਾ ਰਾਕੇਸ਼ ਟਿਕੈਤ ਭਲਕੇ ਹੋਣ ਵਾਲੇ ਅੰਦੋਲਨ ਨੂੰ ”ਰੇਲ ਰੋਕੋ” ਦੀ ਬਜਾਏ ” ਰੇਲ ਖੋਲੋ” ਅੰਦੋਲਨ ਕਹਿ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਅਸੀਂ ਤਾਂ ਰੇਲ ਚਲਾਵਾਂਗੇ।ਪਿਛਲ਼ੇ 8 ਮਹੀਨਿਆਂ ਤੋਂ ਰੇਲ ਰੋਕ ਰੱਖੀ ਹੈ।
ਗੁਰੂ ਗੋਬਿੰਦ ਸਿੰਘ ਮਾਹਰਾਜ ਦੇ ਵਿਆਹ ਤੇ ਦੇਖੋ ਕਿੰਨੇ ਪ੍ਰਕਾਰ ਦੀ ਹੋਈ ਮਠਿਆਈ ਤਿਆਰ ਵਰਤਾਇਆ ਗਿਆ ਅਤੁੱਟ ਲੰਗਰ