railway cancellation of train services: ਤਾਮਿਲਨਾਡੂ ਅਤੇ ਪੁੱਡੂਚੇਰੀ ਦੇ ਤੱਟੀ ਇਲਾਕਿਆਂ ‘ਚ ਚੱਕਰਵਤੀ ਤੂਫਾਨ ਨਿਵਾਰ ਦੇ ਅਲਰਟ ਦੌਰਾਨ ਰੇਲਵੇ ਨੇ ਕਈ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਹੈ।ਜਦੋਂ ਕਿ ਕੁਝ ਟ੍ਰੇਨਾਂ ਦੇ ਰੂਟਾਂ ‘ਚ ਵੀ ਬਦਲਾਅ ਕੀਤਾ ਗਿਆ ਹੈ।ਚੱਕਰਵਤੀ ਤੂਫਾਨ ‘ਨਿਵਾਰ’ ਅੱਜ ਦੇਰ ਰਾਤ ਤੱਕ ਤਾਮਿਲਨਾਡੂ ਅਤੇ ਪੁੱਡੂਚੇਰੀ ਦੇ ਤੱਟਾਂ ਨੂੰ ਪਾਰ ਕਰ ਸਕਦਾ ਹੈ।ਮੌਸਮ ਵਿਭਾਗ ਮੁਤਾਬਕ ਇਸ ਦੌਰਾਨ ਹਵਾ ਦੀ ਰਫਤਾਰ 120-130 ਕਿਲੋ ਮੀ. ਪ੍ਰਤੀਘੰਟਾ ਹੋ ਸਕਦੀ ਹੈ।ਇਸਦੇ ਨਾਲ ਹੀ ਮੌਸਮ ਵਿਭਾਗ ਨੇ 26 ਨਵੰਬਰ ਨੂੰ ਵੀ ਸੂਬੇ ‘ਚ ਵੀ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ।ਮੌਸਮ ਵਿਭਾਗ ਦੇ ਅਲਰਟ ‘ਤੇ ਨਜ਼ਰ ਰੱਖਦੇ ਹੋਏ ਦੱਖਣੀ ਰੇਲਵੇ ਨੇ ਕਈ ਟ੍ਰੇਨਾਂ ਰੱਦ ਕਰਨ ਦਾ ਐਲਾਨ ਕੀਤਾ ਹੈ।ਰੇਲਵੇ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਚੱਕਰਵਤੀ ਤੂਫਾਨ ਕਾਰਨ ਤੋਂ ਕੁਝ ਟ੍ਰੇਨਾਂ ਨੂੰ ਪੂਰਨ ਰੂਪ ਤੋਂ ਜਦੋਂ ਕਿ ਕੁਝ ਟ੍ਰੇਨਾਂ ਨੂੰ ਅੰਸ਼ਿਕ ਰੂਪ ਤੋਂ ਕੈਂਸਿਲ ਕੀਤਾ ਜਾ ਰਿਹਾ ਹੈ।
ਰੇਲਵੇ ਮੁਤਾਬਕ ਟ੍ਰੇਨ ਨੰਬਰ 02673Dr MGR Chennai Central-Coimbatore Special train 26 ਨਵੰਬਰ ਨੂੰ ਪੂਰਨ ਰੂਪ ਤੋਂ ਰੱਦ ਰਹੇਗੀ।ਇਸ ਤੋਂ ਇਲਾਵਾ ਟ੍ਰੇਨ ਨੰਬਰ 02760/02759, ਟ੍ਰੇਨ ਨੰਬਰ 06053, 06028, 02808 ਵੀ 26 ਨਵੰਬਰ ਨੂੰ ਕੈਂਸਿਲ ਰਹੇਗੀ।ਜਦੋਂਕਿ ਕੁਝ ਟ੍ਰੇਨਾਂ ਦੇ ਰੂਟਸ ‘ਚ ਕੁਝ ਬਦਲਾਅ ਵੀ ਕੀਤਾ ਗਿਆ ਹੈ।ਦੱਸਣਯੋਗ ਕਿ ਚੱਕਰਵਤੀ ਤੂਫਾਨ ਦੀ ਚਿਤਾਵਨੀ ਨੂੰ ਦੇਖਦੇ ਹੋਏ ਦੱਖਣੀ ਰੇਲਵੇ ਨੇ 25 ਨਵੰਬਰ ਲਈ ਵੀ ਲਈ ਟ੍ਰੇਨਾਂ ਨੂੰ ਰੱਦ ਜਦੋਂ ਕਿ ਕੁਝ ਟ੍ਰੇਨਾਂ ਦਾ ਅੰਸ਼ਿਕ ਰੂਟ ਬਦਲ ਦਿੱਤਾ ਗਿਆ ਹੈ।ਦੱਖਣੀ ਰੇਲਵੇ ਨੇ ਨਾਲ ਹੀ ਇਹ ਵੀ ਕਿਹਾ ਸੀ ਕਿ ਜੋ ਟ੍ਰੇਨਾਂ ਕੈਂਸਿਲ ਕੀਤੀ ਗਈ ਹੈ ਉਨ੍ਹਾਂ ‘ਚ ਬੁੱਕ ਕੀਤੇ ਗਏ ਟਿਕਟਾਂ ਦੀ ਰਾਸ਼ੀ ਨਿਯਮ ਅਤੇ ਸ਼ਰਤਾਂ ਦੇ ਆਧਾਰ ‘ਤੇ ਯਾਤਰੀਆਂ ਨੂੰ ਰਿਫੰਡ ਕੀਤੀ ਜਾਏਗੀ।ਰੇਲਵੇ ਦੇ ਮੁਤਾਬਕ ਪੂਰੀ ਤਰ੍ਹਾਂ ਕੈਂਸਿਲ ਕੀਤੀ ਗਈ ਟ੍ਰੇਨਾਂ ਲਈ ਪੂਰਾ ਰਿਫੰਡ ਮਿਲੇਗਾ। ਜਿਨ੍ਹਾਂ ਯਾਤਰੀਆਂ ਨੇ ਈ-ਟਿਕਟਾਂ ਬੁਕਿੰਗ ਕੀਤੀਆਂ ਸੀ ਉਨ੍ਹਾਂ ਨੇ ਆਟੋਮੈਟਿਕ ਪੈਸੇ ਵਾਪਸ ਮਿਲ ਜਾਣਗੇ।ਜਦੋਂ ਕਿ ਰੇਲਵੇ ਕਾਉਂਟਰਾਂ ‘ਚ ਬੁਕ ਕੀਤੇ ਗਏ ਟਿਕਟਾਂ ਲਈ ਯਾਤਰੀਆਂ ਨੂੰ ਕਲੇਮ ਕਰਨਾ ਹੋਵੇਗਾ।
ਇਹ ਵੀ ਦੇਖੋ:Delhi ਲਈ ਕਿਸਾਨਾਂ ਨੇ ਪਾਏ ਚਾਲੇ, ਦੇਖੋ ਜੋਸ਼ ਭਰਦੀਆਂ ਮੌਕੇ ਦੀਆਂ ਇਹ Live ਤਸਵੀਰਾਂ