Railway police arrested youth: ਪਿਆਰ ਵਿੱਚ ਅਸਫਲ ਹੋਏ ਇੱਕ ਲੜਕੇ ਨੇ 21 ਸਾਲਾਂ ਦੀ ਇੱਕ ਲੜਕੀ ਨੂੰ ਚੱਲਦੀ ਰੇਲਗੱਡੀ ਦੇ ਬਿਲਕੁਲ ਅੱਗੇ ਧੱਕਾ ਦੇ ਦਿੱਤਾ। ਅਚਾਨਕ ਹੋਏ ਹਾਦਸੇ ਵਿੱਚ ਚਮਤਕਾਰੀ ਢੰਗ ਨਾਲ ਲੜਕੀ ਬੱਚ ਗਈ, ਪਰ ਉਸਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਦੌਰਾਨ ਦੋਸ਼ੀ ਫਰਾਰ ਹੋ ਗਿਆ। ਇਹ ਮਾਮਲਾ ਮੁੰਬਈ ਦੇ ਖਾਰ ਰੇਲਵੇ ਸਟੇਸ਼ਨ ਦਾ ਹੈ। ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁੰਬਈ ਰੇਲਵੇ ਪੁਲਿਸ ਨੇ 12 ਘੰਟਿਆਂ ਦੇ ਅੰਦਰ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਸੁਮੇਧ ਜਾਧਵ ਵਜੋਂ ਹੋਈ ਹੈ, ਜੋ ਮੁੰਬਈ ਦੇ ਵਡਾਲਾ ਖੇਤਰ ਵਿੱਚ ਰਹਿੰਦਾ ਹੈ। ਇਸ ਦੇ ਨਾਲ ਹੀ ਹਾਜ਼ਸੇ ਦਾ ਸ਼ਿਕਾਰ ਹੋਈ ਔਰਤ ਖਰ ਖੇਤਰ ਦੀ ਰਹਿਣ ਵਾਲੀ ਹੈ। ਸੀਨੀਅਰ ਪੁਲਿਸ ਇੰਸਪੈਕਟਰ ਵਿਜੇ ਚੌਧਰੀ ਨੇ ਦੱਸਿਆ ਕਿ ਪੀੜਤ ਔਰਤ ਅਤੇ ਦੋਸ਼ੀ ਪਿਛਲੇ 2 ਸਾਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਹਨ ਅਤੇ ਦੋਵੇਂ ਇੱਕੋ ਜਗ੍ਹਾ ਕੰਮ ਕਰਦੇ ਸਨ।
ਦੋਸ਼ੀ ਸੁਮੇਧ ਜਾਧਵ ਨੇ ਲੜਕੀ ਦੇ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ, ਜਿਸਨੂੰ ਲੜਕੀ ਨੇ ਠੁਕਰਾ ਦਿੱਤੀ। ਸੁਮੇਧ ਜਾਧਵ ਨੇ ਖੁਦ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਜਿਸਦੇ ਬਾਅਦ ਉਸਨੇ ਪਹਿਲਾਂ ਚੱਲਦੀ ਰੇਲ ਗੱਡੀ ਦੇ ਸਾਹਮਣੇ ਭੱਜਦੇ ਹੋਏ ਗਿਆ ਪਰ ਫਿਰ ਲੜਕੀ ਕੋਲ ਪਰਤ ਆਇਆ। ਇਸ ਤੋਂ ਬਾਅਦ ਦੋਸ਼ੀ ਸੁਮੇਧ ਨੇ ਮੁਟਿਆਰ ਨੂੰ ਰੇਲ ਅਤੇ ਪਲੇਟਫਾਰਮ ਵਿਚਕਾਰ ਦੂਰੀ ‘ਤੇ ਧੱਕਾ ਦੇਣਾ ਸ਼ੁਰੂ ਕਰ ਦਿੱਤਾ। ਲੜਕੀ ਦੀ ਮਾਂ ਨੇ ਆਪਣੀ ਲੜਕੀ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਇਸ ਦੌਰਾਨ ਲੜਕੀ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ, ਜਿਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋਗਿਆ। ਮਾਮਲਾ ਗੰਭੀਰ ਹੋਣ ਕਾਰਨ ਰੇਲਵੇ ਪੁਲਿਸ ਨੇ ਸਾਰੇ ਥਾਣੇ ਨੂੰ ਅਲਰਟ ਕਰ ਦਿੱਤਾ ਅਤੇ 12 ਘੰਟਿਆਂ ਦੇ ਅੰਦਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।ਪੁਲਿਸ ਦਾ ਕਹਿਣਾ ਹੈ ਕਿ ਪੀੜਤ ਲੜਕੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਈਆਂ ਗਿਆ। ਇਲਾਜ ਤੋਂ ਬਾਅਦ ਲੜਕੀ ਨੂੰ ਛੁੱਟੀ ਦੇ ਦਿੱਤੀ ਗਈ ਹੈ। ਜਦਕਿ ਦੋਸ਼ੀ ਸੁਮੇਧ ਜਾਧਵ ਨੂੰ ਪੁਲਿਸ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕਰੇਗੀ।