railway premises railways warned lbs: ਟ੍ਰੇਨ ‘ਚ ਅੱਗ ਦੀਆਂ ਘਟਨਾਵਾਂ ਇਨੀਂ ਦਿਨੀਂ ਕਾਫੀ ਦੇਖੀਆਂ ਗਈਆਂ ਹਨ।ਹਾਲ ਹੀ ‘ਚ ਨਵੀਂ ਦਿੱਲੀ-ਦੇਹਰਾਦੂਨ ਸ਼ਤਾਬਦੀ ਐਕਸਪ੍ਰੈਸ ਦੇ ਇੱਕ ਕੋਚ ‘ਚ ਅੱਗ ਲੱਗ ਗਈ ਸੀ।ਦੂਜੇ ਪਾਸੇ, ਗਾਜ਼ੀਆਬਾਦ ਸਟੇਸ਼ਨ ‘ਤੇ ਵੀ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ।ਇਨ੍ਹਾਂ ਘਟਨਾਵਾਂ ਨੂੰ ਮੱਦੇਨਜ਼ਰ ਰੇਲਵੇ ਨੇ ਯਾਤਰੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ।ਰੇਲਵੇ ਨੇ ਟਵੀਟ ਕਰ ਕੇ ਦੱਸਿਆ ਕਿ ਟ੍ਰੇਨ ‘ਚ ਯਾਤਰਾ ਦੌਰਾਨ ਜਲਣਸ਼ੀਲ ਸਮੱਗਰੀ ਨਾ ਆਪ ਲੈ ਕੇ ਚੱਲੋ ਅਤੇ ਨਾ ਹੀ ਕਿਸੇ ਨੂੰ ਲੈ ਕੇ ਜਾਣ ਦਿਉ ਇੱਕ ਸਜ਼ਾ ਲਾਇਕ ਅਪਰਾਧ ਹੈ।ਅਜਿਹਾ ਕੀਤੇ ਜਾਣ ‘ਤੇ ਕਾਨੂੰਨੀ ਕਾਰਵਾਈ ਦੇ ਨਾਲ-ਨਾਲ ਜੇਲ ਵੀ ਹੋ ਸਕਦੀ ਹੈ।ਰੇਲਵੇ ਦੇ ਟਵੀਟ ਦੇ ਮੁਤਾਬਕ,
ਟ੍ਰੇਨ ਦੇ ਡਿੱਬੇ ‘ਚ ਕੇਰੋਸਿਨ,ਸੁੱਕੀ ਘਾਹ, ਸਟੋਵ, ਪੈਟਰੋਲ, ਮਿੱਟੀ ਦਾ ਤੇਲ, ਗੈਸ ਸਿਲੰਡਰ, ਮਾਚਿਸ, ਪਟਾਕੇ ਜਾਂ ਅੱਗ ਫੈਲਾਉਣ ਵਾਲੀ ਕੋਈ ਹੋਰ ਜਲਣਸ਼ੀਲ ਵਸਤੂਆਂ ਨੂੰ ਆਪਣੇ ਨਾਲ ਲੈ ਕੇ ਯਾਤਰਾ ਨਾ ਕਰਨ ਦੀ ਹਿਦਾਇਤ ਦਿੱਤੀ ਗਈ ਹੈ।ਰੇਲਵੇ ਵਲੋਂ ਇਹ ਗੱਲ ਯਾਤਰੀਆਂ ਦੇ ਸਫਰ ਨੂੰ ਸੁਰੱਖਿਅਤ ਬਣਾਉਣ ਲਈ ਕਹੀ ਗਈ ਹੈ, ਤਾਂ ਕਿ ਟ੍ਰੇਨ ‘ਚ ਸਫਰ ਕਰਨ ਵਾਲਿਆਂ ਸਾਰੇ ਯਾਤਰੀਆਂ ਦੇ ਚਿਹਰੇ ‘ਤੇ ਮੁਸਕਾਨ ਬਣੀ ਰਹੀ।
ਪੱਛਮੀ ਮੱਧ ਰੇਲਵੇ ਦੇ ਮੁਤਾਬਕ ਟ੍ਰੇਨ ‘ਚ ਅੱਗ ਫੈਲਾਉਣ ਜਾਂ ਲਗਾਉਣ ਵਾਲੀ ਜਲਣਸ਼ੀਲ ਵਸਤੂਆਂ ਲੈ ਜਾਣਾ ਰੇਲ ਨਿਯਮ 1989 ਦੀ ਧਾਰਾ 164 ਦੇ ਅਧੀਨ ਸਜ਼ਾ ਅਪਰਾਧ ਹੈ।ਜਿਸ ਲਈ ਫੜੇ ਗਏ ਵਿਅਕਤੀ ਨੂੰ 3 ਸਾਲ ਤੱਕ ਦੀ ਕੈਦ ਜਾਂ ਹਜ਼ਾਰ ਰੁਪਏ ਤੱਕ ਦਾ ਜ਼ੁਰਮਾਨਾ ਜਾਂ ਫਿਰ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ।ਇਹੀ ਨਹੀਂ, ਅੱਗ ਦੀ ਘਟਨਾਵਾਂ ‘ਤੇ ਲਗਾਮ ਲਗਾਉਣ ਲਈ ਰੇਲਵੇ ਵਲੋਂ ਬਣਾਈ ਗਈ ਯੋਜਨਾ ਦੇ ਤਹਿਤ ਜੇਕਰ ਕੋਈ ਟ੍ਰੇਨ ‘ਚ ਸਮੋਕਿੰਗ ਕਰਦਾ ਫੜਿਆ ਗਿਆ ਤਾਂ ਉਸ ਨੂੰ ਜੇਲ ਜਾਣਾ ਪੈ ਸਕਦਾ ਹੈ।ਨਾਲ ਹੀ ਜ਼ੁਰਮਾਨਾ ਵੀ ਭਰਨਾ ਪੈ ਸਕਦਾ ਹੈ।ਰੇਲਵੇ ‘ਚ ਸਿਗਰਟ, ਬੀੜੀ ਪੀਣਾ ਵੀ ਅਪਰਾਧ ਹੈ।ਅਜਿਹਾ ਕਰਦੇ ਫੜੇ ਜਾਣ ‘ਤੇ ਯਾਤਰੀਆਂ ‘ਤੇ 200 ਰੁਪਏ ਦਾ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ।
Deep Sidhu ਦੀ ਰਿਹਾਈ ‘ਤੇ LIVE ਅਪਡੇਟ ! ਅੱਜ ਆਉਣ ਵਾਲਾ ਹੈ ਵੱਡਾ ਫੈਸਲਾ