ਭਾਰਤੀ ਰੇਲਵੇ ਦੇ ਦੱਖਣ ਪੂਰਬੀ ਮੱਧ ਰੇਲਵੇ (SECR) ਨੇ ਆਜ਼ਾਦੀ ਦਿਵਸ ਦੇ ਮੌਕੇ ‘ਤੇ 295 ਲੋਡੇਡ ਡੱਬਿਆਂ ਵਾਲੀ ਮਾਲਗੱਡੀ ਚਲਾ ਕੇ ਰਿਕਾਰਡ ਬਣਾ ਦਿੱਤਾ ਹੈ । ਭਾਰਤੀ ਰੇਲਵੇ ਦੁਆਰਾ ਸੰਚਾਲਿਤ ਇਹ ਹੁਣ ਤੱਕ ਦੀ ਸਭ ਤੋਂ ਲੰਬੀ ਅਤੇ ਸਭ ਤੋਂ ਭਾਰੀ ਮਾਲ ਗੱਡੀ ਹੈ। ਇਹ 15 ਅਗਸਤ ਨੂੰ ਸਰਕਾਰ ਦੇ ‘ਆਜ਼ਾਦੀ ਦਾ ਅੰਮ੍ਰਿਤ ਮਹੋਤਸਵ’ ਦੇ ਤਹਿਤ ਚਲਾਈ ਗਈ ਸੀ। 3.5 ਕਿਲੋਮੀਟਰ ਲੰਬੀ ਟ੍ਰੇਨ ਨੂੰ ਚਲਾ ਕੇ ਭਾਰਤੀ ਰੇਲਵੇ ਨੇ ਕਮਾਲ ਕਰ ਦਿੱਤਾ ਹੈ।
ਇੱਕ ਅਧਿਕਾਰਤ ਬਿਆਨ ਅਨੁਸਾਰ ‘ਅੰਮ੍ਰਿਤ ਕਾਲ’ ਦੇ ਜਸ਼ਨ ਦੇ ਰੂਪ ਵਿੱਚ ਰੇਲਵੇ ਨੇ ਪੰਜ ਲੋਡੇਡ ਟ੍ਰੇਨ ਨੂੰ ਨਾਲ ਜੋੜਿਆ। ‘ਸੁਪਰ ਵਾਸੁਕੀ’ ਨਾਮ ਨਾਲ ਜਾਣੀ ਜਾਣ ਵਾਲੀ ਇਹ ਮਾਲਗੱਡੀ 3.5 ਕਿਲੋਮੀਟਰ ਲੰਬੀ ਸੀ, ਜਿਸਵਿੱਚ 295 ਲੋਡੇਡ ਵੈਗਨ ਨੂੰ ਲਗਾਇਆ ਗਿਆ ਸੀ। ਇਸ ਦਾ ਭਾਰ 27 ਹਜ਼ਾਰ ਟਨ ਸੀ। ਇਸ ਤੋਂ ਪਹਿਲਾਂ ਜੂਨ ਮਹੀਨੇ ਵਿੱਚ SECR ਨੇ ਵਾਤਸੁਕੀ ਅਤੇ ਤ੍ਰਿਸ਼ੂਲ ਨਾਮਕ ਟ੍ਰੇਨਾਂ ਦਾ ਸੰਚਾਲਨ ਕੀਤਾ ਸੀ ਅਤੇ ਉਹ ਵੀ ਇੱਕ ਰਿਕਾਰਡ ਸੀ।
ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਭਾਰਤ ਸਰਕਾਰ ਦੀ ਆਜ਼ਾਦੀ ਦੇ 75 ਸਾਲ ਅਤੇ ਇਸ ਦੇ ਲੋਕਾਂ, ਸੱਭਿਆਚਾਰ ਅਤੇ ਪ੍ਰਾਪਤੀਆਂ ਦੇ ਇਤਿਹਾਸ ਨੂੰ ਮਨਾਉਣ ਲਈ ਇੱਕ ਪਹਿਲ ਹੈ। ਇਹ ਮੁਹਿੰਮ ਭਾਰਤ ਦੇ ਲੋਕਾਂ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਨਾ ਸਿਰਫ਼ ਭਾਰਤ ਨੂੰ ਇਸ ਦੀ ਵਿਕਾਸ ਵਲ ਲਿਜਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਰਤ 2.0 ਨੂੰ ਊਰਜਾਵਾਨ ਬਣਾਉਣ ਦੇ ਵਿਜ਼ਨ ਨੂੰ ਸਮਰੱਥ ਬਣਾਉਣ ਦੀ ਸ਼ਕਤੀ ਅਤੇ ਸਮਰੱਥਾ ਵੀ ਹੈ।
ਵੀਡੀਓ ਲਈ ਕਲਿੱਕ ਕਰੋ -: