raising chandni chowk navratri shopping: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਮਾਰਚ ਮਹੀਨੇ ਤੋਂ ਬਾਜ਼ਾਰਾਂ ਦੀਆਂ ਰੌਣਕਾਂ ਫਿੱਕੀਆਂ ਪੈ ਗਈਆਂ ਸਨ।ਬਾਜ਼ਾਰਾਂ ‘ਚ ਇੱਕ ਵਾਰ ਫਿਰ ਰੌਣਕ ਜ਼ਰੂਰ ਆ ਗਈ ਹੈ, ਲੋਕਾਂ ਦੀ ਭੀੜ ਦਿਸਣੀ ਸ਼ੁਰੂ ਹੋ ਗਈ ਹੈ।ਪਰ ਵਪਾਰੀਆਂ ਦਾ ਥੋਕ ‘ਚ ਲਿਆਂਦਾ ਗਿਆ ਸਾਮਾਨ ਅਜੇ ਵੀ ਵਿਕਿਆ ਨਹੀਂ।ਸੂਟ ਅਤੇ ਸਾੜੀਆਂ ਦੀ ਦੁਕਾਨ ਦਾ ਵਪਾਰ ਕਰਨ ਵਾਲੇ ਵਪਾਰੀਆਂ ਦਾ ਕਹਿਣਾ ਹੈ ਉਨ੍ਹਾਂ ਦੇ ਵਪਾਰ ‘ਚ ਪਿਛਲੇ 90 ਸਾਲਾਂ ਤੋਂ ਇੰਨੇ ਘੱਟ ਗ੍ਰਾਹਕ ਕਦੇ ਨਹੀਂ ਰਹੇ, ਜਿੰਨੇ ਕਿ ਕੁਝ ਹੀ ਮਹੀਨਿਆਂ ‘ਚ ਘੱਟ ਗਏ ਹਨ।ਤਾਲਾਬੰਦੀ ਤੋਂ ਬਾਅਦ ਜਦੋਂ ਦੁਕਾਨਾਂ ਖੁੱਲੀਆਂ ਤਾਂ ਉਦੋਂ ਤੋਂ ਹੀ ਦੁਕਾਨ ‘ਤੇ ਕੋਈ ਵੀ ਕਸਟਮਰ ਚੰਗੀ ਤਰ੍ਹਾਂ ਨਹੀਂ ਆਇਆ।ਲੋਕਾਂ ਦੀ ਖ੍ਰੀਦਦਾਰੀ ਕਰਨ ਦੀ ਸਮਰੱਥਾ ਬਹੁਤ ਘੱਟ ਗਈ ਹੈ।ਲੋਕਾਂ ਦੇ ਕੋਲ ਨੌਕਰੀਆਂ ਨਹੀਂ ਹਨ ਤਾਂ ਉਹ ਸਾੜੀਆਂ ਕਿਵੇਂ ਖ੍ਰੀਦਣਗੇ।ਦਿੱਲੀ ਦੇ ਚਾਂਦਨੀ ਚੌਕ ਮਾਰਕੀਟ ਲਹਿੰਗੇ ਅਤੇ
ਵਿਆਹਾਂ ਦੇ ਸੁੰਦਰ ਕੱਪੜਿਆਂ ਲਈ ਵੀ ਮਸ਼ਹੂਰ ਹੈ।ਇਸ ਵਪਾਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ,”ਲੋਕ ਨਵੀਂ ਵਰਾਇਟੀ ਦੇ ਕੱਪੜੇ ਮੰਗਦੇ ਹਨ ਪਰ ਲਾਕਡਾਊਨ ‘ਚ ਨਵਾਂ ਕੰਮ ਹੋਇਆ ਹੀ ਨਹੀਂ ਹੈ ਤਾਂ ਵਰਾਇਟੀ ਕਿਥੋਂ ਆਵੇਗੀ।ਕਾਸਟ ਆਫ ਪ੍ਰੋਡਕਸ਼ਨ ਦਾ ਅਸਰ ਵੀ ਹੁਣ ਦਿਸ ਰਿਹਾ ਹੈ।ਰੈਡੀਮੇਡ ਕੱਪੜਿਆਂ ਦੀ ਦੁਕਾਨਾਂ ਵਾਲਿਆਂ ਦਾ ਕਹਿਣਾ ਹੈ ਇਸ ਵਾਰ ਦੇ ਸੀਜ਼ਨ ਦੀ ਤਸਵੀਰ ਬਹੁਤ ਵੱਖ ਹੈ।ਜੋ ਵੀ ਆ ਰਿਹਾ ਹੈ ਉਹ ਖ੍ਰੀਦਦਾਰੀ ਬਹੁਤ ਘੱਟ ਹੋ ਰਹੀ ਹੈ।ਪਹਿਲਾਂ ਦੀ ਤੁਲਨਾ ‘ਚ ਹੁਣ ਸਾਡੀ ਦੁਕਾਨ ‘ਤੇ 10 ਫੀਸਦੀ ਲੋਕ ਵੀ ਨਹੀਂ ਆ ਰਹੇ ਜਿਸ ਕਾਰਨ ਅਸੀਂ ਆਪਣੇ ਸਹਾਇਕਾਂ ਨੂੰ ਵੀ ਘੱਟ ਕਰ ਦਿੱਤਾ ਹੈ।ਚਾਂਦਨੀ ਚੌਕ ‘ਚ ਆਰਟੀਫਿਸ਼ੀਅਲ ਜਵੈਲਰੀ ਦਾ ਕਾਰੋਬਾਰ ਵੀ ਚੰਗਾ ਲੱਗਦਾ ਹੈ।ਹੁਣ ਨਰਾਤਿਆਂ ਤੋਂ ਪਹਿਲਾਂ ਔਰਤਾਂ ਦੇ ਸਜਣ ਸੰਵਰਨ ਦੀਆਂ ਚੀਜ਼ਾਂ ਵੀ ਪਹਿਲਾਂ ਦੇ ਮੁਕਾਬਲੇ ਘੱਟ ਵਿਕ ਰਹੀਆਂ ਹਨ।ਦੁਕਾਨਦਾਰਾਂ ਦਾ ਕਹਿਣਾ ਹੈ ਕਿ ਵਪਾਰ ‘ਤੇ 50 ਫੀਸਦੀ ਅਸਰ ਪੈ ਰਿਹਾ ਹੈ।ਸਾਰਿਆਂ ਨੂੰ ਉਮੀਦ ਹੈ ਕਿ ਸਭ ਕੁਝ ਠੀਕ ਹੋ ਜਾਵੇਗਾ।