rajasthan diwas-govt release 1200 prisoners: ਰਾਜਸਥਾਨ ਦਿਵਸ ਦੇ ਮੌਕੇ ‘ਤੇ ਅਸ਼ੋਕ ਗਹਿਲੋਤ ਦੀ ਅਗਵਾਈ ਵਾਲੀ ਸਰਕਾਰ ਕੈਦੀਆਂ ਨੂੰ ਵੱਡੀ ਸੌਗਾਤ ਦੇਣ ਜਾ ਰਹੀ ਹੈ।ਸਰਕਾਰ ਨੇ 1,200 ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਹੈ।ਇਹ ਕੈਦੀ ਸੂਬੇ ਦੇ ਵੱਖ-ਵੱਖ ਜੇਲਾਂ ‘ਚ ਸਜ਼ਾ ਕੱਟ ਰਹੇ ਹਨ।ਕੈਦੀਆਂ ਨੂੰ ਛੱਡਣ ਦਾ ਫੈਸਲਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਪਹਿਲ ‘ਤੇ ਲਿਆ ਗਿਆ।ਸ਼ਨੀਵਾਰ ਨੂੰ ਇੱਕ ਬਿਆਨ ‘ਚ ਕਿਹਾ ਗਿਆ ਕਿ 30 ਮਾਰਚ ਨੂੰ ਰਾਜਸਥਾਨ ਦਿਵਸ ਸਮਾਰੋਹ ਤੋਂ ਪਹਿਲਾਂ ਕੈਦੀਆਂ ਦੀ ਰਿਹਾਈ ਸੰਭਵ ਹੋ ਸਕੇਗੀ।ਪ੍ਰਸਤਾਵਿਤ ਰਿਹਾਈ ਕਰਾਉਣ ਵਾਲੇ ਕੈਦੀਆਂ ‘ਚ ਅਜਿਹੇ ਲੋਕ ਵੀ ਸ਼ਾਮਲ ਹੋਣਗੇ ਜਿਨ੍ਹਾਂ ਦਾ ਜੇਲ ‘ਚ ਚੰਗਾ ਚਰਿੱਤਰ ਸੀ ਅਤੇ ਉਨਾਂ੍ਹ ਨੇ ਆਪਣੀ ਸਜ਼ਾ ਦਾ ਜਿਆਦਾਤਰ ਹਿੱਸਾ ਪੂਰਾ ਕਰ ਲਿਆ ਹੈ।ਰਾਜਸਥਾਨ ਦਿਵਸ ਦਾ ਆਯੋਜਨ 30 ਮਾਰਚ ਨੂੰ ਕੀਤਾ ਜਾਂਦਾ ਹੈ।ਮੁੱਖ ਮੰਤਰੀ ਗਹਿਲੋਤ ਨੇ ਕਿਹਾ, ”ਰਾਜਸਥਾਨ ਦਿਵਸ ‘ਤੇ ਸੂਬੇ ਦੇ ਵੱਖ-ਵੱਖ ਜੇਲਾਂ ‘ਚ ਲੰਬੇ ਸਮੇਂ ਤੋਂ ਸਜ਼ਾ ਕੱਟ ਰਹੇ ਕਰੀਬ 1200 ਕੈਦੀਆਂ ਨੂੰ ਸਮੇਂ ਤੋਂ ਪਹਿਲਾਂ ਛੱਡਿਆ ਜਾਵੇਗਾ।
ਉਸ ‘ਚ ਅਜਿਹੇ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਨੇ ਆਪਣੀ ਸਜ਼ਾ ਦਾ ਜਿਆਦਾਤਰ ਹਿੱਸਾ ਕੱਟ ਲਿਆ ਹੈ ਅਤੇ ਉਨ੍ਹਾਂ ਦਾ ਚਰਿੱਤਰ ਵੀ ਚੰਗਾ ਹੈ, ਉਸੇ ਤਰਾਂ੍ਹ ਜੋ ਲੋਕ ਗੰਭੀਰ ਬੀਮਾਰੀ ਤੋ ਪੀਵਤ ਹਨ ਅਤੇ ਪੁਰਾਣੇ ਕੈਦੀ ਰਹੇ ਹਨ।ਉਨਾਂ ਨੇ ਜਾਣਕਾਰੀ ਦਿੱਤੀ ਕਿ ਜੇਲ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਬੈਠਕ ‘ਚ ਫੈਸਲਾ ਲਿਆ ਗਿਆ।ਹਾਲਾਂਕਿ, ਉਨਾਂ੍ਹ ਨੇ ਇਸ ਦੌਰਾਨ ਸਪੱਸ਼ਟ ਕੀਤਾ ਕਿ ਰੇਪ, ਇੱਜ਼ਤ ਦੀ ਖਾਤਿਰ ਹੱਤਿਆ, ਮਾਬ ਲਿਚਿੰਗ, ਪਾਕਸੋ ਸਮੇਤ ਗੰਭੀਰ ਅਪਰਾਧਾਂ ਦੀਆਂ 28 ਵੱਖ ਵੱਖ ਸ਼੍ਰੇਣੀਆਂ ‘ਚ ਸ਼ਾਮਲ ਸਜ਼ਾ ਕੱਟ ਰਹੇ ਅਪਰਾਧੀਆਂ ਨੂੰ ਕੋਈ ਰਾਹਤ ਨਹੀਂ ਮਿਲੀ।ਰਾਜਸਥਾਨ ਸਰਕਾਰ ਮੁਤਾਬਕ, ਕੋਵਿਡ-19 ਨੂੰ ਦੇਖਦੇ ਹੋਏ ਉਨ੍ਹਾਂ ਕੈਦੀਆਂ ਨੂੰ ਛੁਡਾਉਣ ਦਾ ਫੈਸਲਾ ਕੀਤਾ ਗਿਆ ਹੈ ਜੋ ਗੰਭੀਰ ਬੀਮਾਰੀਆਂ ਜਿਵੇਂ ਕੈਂਸਰ, ਏਡਜ਼ ਅਤੇ ਹੋਰ ਕਈ ਰੋਗਾਂ ਤੋਂ ਪੀੜਤਾਂ ਨੂੰ ਕੋਵਿਡ-19 ਸੰਕਰਮਣ ਤੋਂ ਬਚਾਉਣ ਲਈ ਰਿਹਾਅ ਕੀਤਾ ਜਾ ਰਿਹਾ ਹੈ।ਉਨਾਂ੍ਹ ਨੇ ਇਹ ਵੀ ਕਿਹਾ ਕਿ 70 ਸਾਲ ਤੋਂ ਉੱਪਰ ਦੇ ਬਜ਼ੁਰਗ ਪੁਰਸ਼ ਅਤੇ 65 ਸਾਲ ਜਾਂ 65 ਸਾਲ ਤੋਂ ਜਿਆਦਾ ਉਮਰ ਦੀਆਂ ਔਰਤਾਂ ਬੰਦੀ ਜਿਨ੍ਹਾਂ ਨੇ ਆਪਣੀ ਸਜ਼ਾ ਦਾ ਇੱਕ ਤਿਹਾਈ ਹਿੱਸਾ ਪੂਰਾ ਕਰ ਲਿਆ ਹੈ, ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਛੱਡ ਦਿੱਤਾ ਜਾਵੇਗਾ।
ਸ੍ਰੀ ਅਨੰਦਪੁਰ ਸਾਹਿਬ ‘ਚ ਹੋਲਾ-ਮੋਹੱਲਾ ਖੇਡਣ ਗੁਰੂ ਦੀਆਂ ਫੌਜਾਂ ਤਿਆਰ, ਦੇਖੋ ਜੰਗਜੂ ਕਰਤੱਵ LIVE