Rajnath Singh announced : ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਰਾਜ-ਸਭਾ ਵਿੱਚ ਭਾਰਤ-ਚੀਨ ਵਿਵਾਦ ਦੇ ਸੰਬੰਧ ਵਿੱਚ ਇੱਕ ਬਿਆਨ ਦਿੱਤਾ ਹੈ। ਰਾਜਨਾਥ ਸਿੰਘ ਨੇ ਐਲਾਨ ਕੀਤਾ ਕਿ ਪੈਨਗੋਂਗ ਝੀਲ ਨੇੜੇ ਹੋਏ ਵਿਵਾਦ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਇੱਕ ਸਮਝੌਤਾ ਹੋ ਗਿਆ ਹੈ ਅਤੇ ਦੋਵੇਂ ਦੇਸ਼ ਆਪਣੀਆਂ ਫੌਜਾਂ ਨੂੰ ਪਿੱਛੇ ਹਟਾਉਣਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਲਾਨ ਕੀਤਾ ਹੈ ਕਿ ਭਾਰਤ ਅਤੇ ਚੀਨ ਦੋਵਾਂ ਨੇ ਫੈਸਲਾ ਲਿਆ ਹੈ ਕਿ ਅਪ੍ਰੈਲ 2020 ਤੋਂ ਪਹਿਲਾਂ ਦੀ ਸਥਿਤੀ ਨੂੰ ਲਾਗੂ ਕਰ ਦਿੱਤਾ ਜਾਵੇਗਾ, ਜੋ ਨਿਰਮਾਣ ਹੁਣ ਤੱਕ ਹੋਇਆ ਹੈ, ਉਸ ਨੂੰ ਹਟਾ ਦਿੱਤਾ ਜਾਵੇਗਾ। ਇਸ ਸਮੇਂ ਦੌਰਾਨ ਜੋ ਸੈਨਿਕ ਸ਼ਹੀਦ ਹੋਏ ਹਨ ਦੇਸ਼ ਉਨ੍ਹਾਂ ਨੂੰ ਸਦਾ ਸਲਾਮ ਕਰੇਗਾ। ਪੂਰਾ ਸਦਨ ਦੇਸ਼ ਦੀ ਪ੍ਰਭੂਸੱਤਾ ਦੇ ਮੁੱਦੇ ‘ਤੇ ਇਕੱਠਾ ਖੜਾ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਐਲਏਸੀ ਵਿੱਚ ਕੋਈ ਤਬਦੀਲੀ ਨਹੀਂ ਹੋਣੀ ਚਾਹੀਦੀ ਅਤੇ ਦੋਵੇਂ ਦੇਸ਼ਾਂ ਦੀਆਂ ਫੌਜਾਂ ਆਪੋ-ਆਪਣੇ ਸਥਾਨਾਂ ‘ਤੇ ਪਹੁੰਚ ਜਾਣ। ਅਸੀਂ ਕਿਸੇ ਨੂੰ ਵੀ ਆਪਣੀ ਇੱਕ ਇੰਚ ਦੀ ਜਗ੍ਹਾ ਨਹੀਂ ਲੈਣ ਦੇਵਾਂਗੇ। ਰਾਜਨਾਥ ਨੇ ਐਲਾਨ ਕੀਤਾ ਕਿ ਪੇਨਗੋਂਗ ਦੇ ਉੱਤਰੀ ਅਤੇ ਦੱਖਣੀ ਬੈਂਕ ਦੇ ਸੰਬੰਧ ਵਿੱਚ ਦੋਵਾਂ ਦੇਸ਼ਾਂ ਵਿੱਚ ਇੱਕ ਸਮਝੌਤਾ ਹੋ ਗਿਆ ਹੈ ਅਤੇ ਫੌਜ ਪਿੱਛੇ ਹੱਟ ਜਾਵੇਗੀ। ਚੀਨ ਪੈਨਗੋਂਗ ਦੇ ਫਿੰਗਰ 8 ਤੋਂ ਬਾਅਦ ਹੀ ਆਪਣੀ ਫੌਜ ਨੂੰ ਰੱਖੇਗਾ।
ਇਹ ਵੀ ਦੇਖੋ : ਚੱਕੇ ਜਾਮ ਦੇ ਬਾਅਦ ਹੁਣ ਸੁਣੋ ਕੀ ਐ ਕਿਸਾਨ ਆਗੂਆਂ ਅਗਲੀ ਰਣਨੀਤੀ, ਕਿਥੇ ਕੀ ਹੋਵੇਗਾ !