ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਸਵੇਰੇ ਆਸਿਆਨ (ASEAN) ਦੀ ਬੈਠਕ ਵਿੱਚ ਹਿੱਸਾ ਲਿਆ । ਆਸਿਆਨ ਦੇਸ਼ਾਂ ਦੇ ਰੱਖਿਆ ਮੰਤਰੀਆਂ ਦੀ ਇਹ ਬੈਠਕ ਵੀਡੀਓ ਕਾਨਫਰੰਸਿੰਗ ਰਾਹੀਂ ਆਯੋਜਿਤ ਕੀਤੀ ਗਈ ।
ਇਹ ਬੈਠਕ ਅੱਜ ਸਵੇਰੇ 6.30 ਵਜੇ ਹੋਈ । ADMM-Plus 10 ਆਸਿਆਨ ਦੇਸ਼ਾਂ ਅਤੇ ਅੱਠ ਗੱਲਬਾਤ ਸਹਿਯੋਗੀਆਂ ਯਾਨੀ ਕਿ ਆਸਟ੍ਰੇਲੀਆ, ਚੀਨ, ਭਾਰਤ, ਜਾਪਾਨ, ਨਿਊਜ਼ੀਲੈਂਡ, ਦੱਖਣੀ ਕੋਰੀਆ, ਰੂਸ ਅਤੇ ਅਮਰੀਕਾ ਨੂੰ ਸ਼ਾਮਿਲ ਕਰਨ ਵਾਲੀ ਮਹੱਤਵਪੂਰਨ ਸਟੇਜ ਹੈ। ਬੈਠਕ ਦੀ ਮੇਜ਼ਬਾਨੀ ਬ੍ਰੂਨੇਈ ਰੱਖਿਆ ਮੰਤਰਾਲੇ ਵੱਲੋਂ ਕੀਤੀ ਗਈ । ਬ੍ਰੂਨੇਈ ਇਸ ਸਾਲ ਆਸਿਆਨ ਸਮੂਹ ਦਾ ਮੈਂਬਰ ਹਨ ਅਤੇ ਸਾਰੀਆਂ ਬੈਠਕਾਂ ਦੀ ਮੇਜ਼ਬਾਨੀ ਕਰੇਗਾ।
ਇਹ ਵੀ ਪੜ੍ਹੋ: PM ਮੋਦੀ ਅੱਜ VivaTech ਦੇ 5ਵੇਂ ਸੰਸਕਰਣ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਕਰਨਗੇ ਸੰਬੋਧਿਤ
ਦਰਅਸਲ, ਇਸ ਬੈਠਕ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨ, ਜਾਪਾਨ, ਰੂਸ ਅਤੇ ਅਮਰੀਕਾ ਦੇ ਰੱਖਿਆ ਸਕੱਤਰ ਤੋਂ ਆਪਣੇ ਸਹਿਯੋਗੀਆਂ ਨਾਲ ਇੱਕ ਵਰਚੁਅਲ ਪਲੇਟਫਾਰਮ ਸਾਂਝਾ ਕੀਤਾ । G-7, ਨਾਟੋ ਦੀਆਂ ਬੈਠਕਾਂ ਨੂੰ ਦੇਖਦੇ ਹੋਏ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਹੋਰ ਰੱਖਿਆ ਮੰਤਰੀ ਕੀ ਕਹਿੰਦੇ ਹਨ । ਇਸ ਮੀਟਿੰਗ ਵਿੱਚ ਚੀਨੀ ਰੱਖਿਆ ਮੰਤਰੀ ਵੀ ਮੌਜੂਦ ਰਹੇ ।
ਰਾਜਨਾਥ ਸਿੰਘ ਨੇ ਕਿਹਾ ਕਿ ਅੱਤਵਾਦ ਅਤੇ ਕੱਟੜਪੰਥ ਵਿਸ਼ਵ ਦੀ ਸ਼ਾਂਤੀ ਅਤੇ ਸੁਰੱਖਿਆ ਲਈ ਕਿਸੇ ਵੱਡੇ ਖਤਰੇ ਤੋਂ ਘੱਟ ਨਹੀਂ ਹਨ । ਰੱਖਿਆ ਮੰਤਰੀ ਨੇ ਕਿਹਾ ਕਿ ਵਿੱਤੀ ਐਕਸ਼ਨ ਟਾਸਕ ਫੋਰਸ (FATF) ਦੇ ਮੈਂਬਰ ਹੋਣ ਦੇ ਨਾਤੇ, ਭਾਰਤ ਅੱਤਵਾਦ ਨੂੰ ਜੜ੍ਹ ਤੋਂ ਖਤਮ ਕਰਨ ਲਈ ਵਚਨਬੱਧ ਹੈ। ਭਾਰਤ ਹਿੰਦ-ਪ੍ਰਸ਼ਾਂਤ ਲਈ ਸਾਂਝੇ ਦ੍ਰਿਸ਼ਟੀਕੋਣ ਨੂੰ ਲਾਗੂ ਕਰਨ ਲਈ ਆਸਿਆਨ ਦੀ ਅਗਵਾਈ ਵਾਲੀ ਵਿਧੀ ਦੀ ਵਰਤੋਂ ਦਾ ਸਮਰਥਨ ਕਰਦਾ ਹੈ।
ਦੱਸ ਦੇਈਏ ਕਿ ਅੱਤਵਾਦ ਨਾਲ ਲਗਾਤਾਰ ਮੁਕਾਬਲਾ ਕਰ ਰਹੇ ਭਾਰਤ ਦੀ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਆਪਸੀ ਸਹਿਯੋਗ ਨਾਲ ਹੀ ਅੱਤਵਾਦੀ ਸੰਗਠਨਾਂ ਅਤੇ ਉਨ੍ਹਾਂ ਦੇ ਨੈਟਵਰਕ ਨੂੰ ਤੋੜਿਆ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਦੱਖਣੀ ਪੂਰਬੀ ਏਸ਼ੀਆ ਖਿੱਤੇ ਨਾਲ ਭਾਰਤ ਦੀ ਸਾਂਝ ਨਵੰਬਰ 2014 ਵਿੱਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਐਲਾਨੀ ਗਈ ‘ਐਕਟ ਈਸਟ ਪਾਲਿਸੀ’ ’ਤੇ ਅਧਾਰਿਤ ਹੈ।
ਇਹ ਵੀ ਦੇਖੋ: ਮੋਦੀ ਦੀ ਅੱਖ ਹੁਣ ਤੁਹਾਡੇ ਸੋਨੇ ‘ਤੇ ? ਦੇਖੋ ਕਿਵੇਂ ਸੂਬੇ ਭਰ ਦੇ ਸੁਨਿਆਰੇ ਹੋ ਜਾਣਗੇ ਕੰਗਾਲ !