Rajnath singh said : ਕੋਰੋਨਾ ਵਾਇਰਸ ਮਹਾਂਮਾਰੀ ਵਿਰੁੱਧ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦੇਸ਼ ਵਿੱਚ 16 ਜਨਵਰੀ ਤੋਂ ਸ਼ੁਰੂ ਹੋ ਗਈ ਹੈ। ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਨੂੰ ਸੰਬੋਧਨ ਕਰਨ ਤੋਂ ਬਾਅਦ ਕੀਤੀ ਗਈ ਸੀ। ਪਹਿਲੇ ਦਿਨ, ਤਕਰੀਬਨ ਦੋ ਲੱਖ ਸਿਹਤ ਕਰਮਚਾਰੀਆਂ ਅਤੇ ਫਰੰਟ ਲਾਇਨ ਵਰਕਰਾਂ ਨੂੰ ਕੋਵਿਡ 19 ਦੇ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਸੀ। ਦੱਸ ਦੇਈਏ ਕਿ ਇਸ ਸਮੇਂ ਦੋ ਦੇਸੀ ਟੀਕੇ ਪ੍ਰਵਾਨ ਕਰ ਲਏ ਗਏ ਹਨ। ਇਹ ਟੀਕੇ ਕੋਵਿਸ਼ਿਲਡ ਅਤੇ ਕੋਵੈਕਸੀਨ ਹਨ। ਪੁਣੇ ਸਥਿਤ ਸੀਰਮ ਇੰਸਟੀਟਿਊਟ ਨੇ ਕੋਵਿਸ਼ਿਲਡ ਟੀਕਾ ਬਣਾਇਆ ਹੈ, ਜਦਕਿ ਕੋਵੈਕਸੀਨ ਨੂੰ ਹੈਦਰਾਬਾਦ ਦੀ ਭਾਰਤ ਬਾਇਓਟੈਕ ਦੁਆਰਾ ਬਣਾਇਆ ਗਿਆ ਹੈ। ਹੁਣ ਜਲਦੀ ਹੀ ਦੇਸ਼ ਵਿੱਚ ਚਾਰ ਹੋਰ ਦੇਸੀ ਟੀਕੇ ਆ ਜਾਣਗੇ।
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਗੇ ਵੱਧਣ ਅਤੇ ਟੀਕਾ ਲਗਵਾਉਣ। ਉਨ੍ਹਾਂ ਨੇ ਟੀਕਾ ਬਣਾਉਣ ਵਾਲੇ ਵਿਗਿਆਨੀਆਂ ਦਾ ਧੰਨਵਾਦ ਕੀਤਾ। ਰੱਖਿਆ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਦੋ ਦੇਸੀ ਟੀਕੇ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਜਲਦੀ ਹੀ ਦੇਸ਼ ਵਿੱਚ ਚਾਰ ਹੋਰ ਦੇਸੀ ਟੀਕੇ ਆ ਰਹੇ ਹਨ। ਯਾਨੀ ਕਿ ਸਰਕਾਰ ਕੋਵਿਡ ਨੂੰ ਦੇਸ਼ ਵਿੱਚ ਬਣੇ ਟੀਕੇ ਨਾਲ ਹਰਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸਦੇ ਨਾਲ ਹੀ, ਰੱਖਿਆ ਮੰਤਰੀ ਨੇ ਕਿਹਾ ਕਿ ਕੋਵਿਡ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਨ੍ਹਾਂ ਟੀਕੇ ਨਾਲ ਸਬੰਧਿਤ ਕਿਸੇ ਵੀ ਅਫਵਾਹ ਨੂੰ ਅਣਗੌਲਿਆਂ ਕਰਨ ਲਈ ਕਿਹਾ।