Rajya sabha and lok sabha tv merger : ਲੋਕ ਸਭਾ ਟੀਵੀ ਅਤੇ ਰਾਜ ਸਭਾ ਟੀਵੀ ਹੁਣ ਇਕੱਠੇ ਹੋ ਗਏ ਹਨ, ਭਾਵ ਦੋਵਾਂ ਚੈਨਲਾਂ ਦਾ ਰਲੇਵਾਂ ਹੋ ਗਿਆ ਹੈ। ਨਵੇਂ ਚੈਨਲ ਦਾ ਨਾਮ ਸੰਸਦ ਟੀ.ਵੀ ਰੱਖਿਆ ਗਿਆ ਹੈ। ਸੇਵਾਮੁਕਤ ਆਈਏਐਸ ਅਧਿਕਾਰੀ ਰਵੀ ਕਪੂਰ ਨੂੰ ਇੱਕ ਸਾਲ ਲਈ ਇਸ ਦਾ ਸੀਈਓ ਨਿਯੁਕਤ ਕੀਤਾ ਗਿਆ ਹੈ। ਇਸ ਰਲੇਵੇਂ ਬਾਰੇ ਪਿੱਛਲੇ ਸਾਲ ਜੂਨ ਮਹੀਨੇ ਵਿੱਚ ਜਾਣਕਾਰੀ ਦਿੱਤੀ ਗਈ ਸੀ ਜਦਕਿ ਸੋਮਵਾਰ ਨੂੰ ਰਾਜ ਸਭਾ ਸਕੱਤਰੇਤ ਦੇ ਦਫਤਰ ਦੁਆਰਾ ਇਸਦੀ ਅਧਿਕਾਰਤ ਤੌਰ ‘ਤੇ ਘੋਸ਼ਣਾ ਕੀਤੀ ਗਈ ਹੈ। ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਸ ਨੇ ਦੋ ਸੰਸਦ ਚੈਨਲਾਂ- ਲੋਕ ਸਭਾ ਟੀਵੀ ਅਤੇ ਰਾਜ ਸਭਾ ਟੀਵੀ ਨੂੰ ਮਿਲਾ ਦਿੱਤਾ ਹੈ, ਜਿਸ ਨੂੰ ਹੁਣ ਸੰਸਦ ਟੀਵੀ ਕਿਹਾ ਜਾਵੇਗਾ।
ਸਰਕਾਰ ਨੇ ਇਹ ਵੀ ਕਿਹਾ ਕਿ ਸੇਵਾਮੁਕਤ ਆਈਏਐਸ ਅਧਿਕਾਰੀ ਰਵੀ ਕਪੂਰ ਨੂੰ ਇੱਕ ਸਾਲ ਦੀ ਮਿਆਦ ਲਈ ਜਾਂ ਅਗਲੇ ਆਦੇਸ਼ਾਂ ਤੱਕ, ਜੋ ਵੀ ਪਹਿਲਾਂ ਹੋਵੇ, ਦਾ ਪਹਿਲਾ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨਿਯੁਕਤ ਕੀਤਾ ਗਿਆ ਹੈ। ਸਰਕਾਰ ਨੇ 1 ਮਾਰਚ ਨੂੰ ਦਿੱਤੇ ਆਪਣੇ ਆਦੇਸ਼ ਵਿੱਚ ਕਿਹਾ ਹੈ ਕਿ ‘ਚੇਅਰਮੈਨ, ਰਾਜ ਸਭਾ ਅਤੇ ਸਪੀਕਰ ਦੇ ਸਾਂਝੇ ਫੈਸਲੇ ਦੇ ਨਤੀਜੇ ਵਜੋਂ ਲੋਕ ਸਭਾ ਆਰਐਸਟੀਵੀ ਅਤੇ ਐਲਵੀਐਸਟੀਵੀ ਨੂੰ ਸੰਸਦ ਟੈਲੀਵਿਜ਼ਨ ਵਿੱਚ ਮਿਲਾ ਦੇਵੇਗੀ।’ ਤੁਹਾਨੂੰ ਦੱਸ ਦੇਈਏ ਕਿ ਪਿੱਛਲੇ ਸਾਲ ਨਵੰਬਰ ਵਿੱਚ ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਵੱਲੋਂ ਦੋਵਾਂ ਚੈਨਲਾਂ ਨੂੰ ਮਿਲਾਉਣ ਲਈ ਇੱਕ ਪੈਨਲ ਬਣਾਇਆ ਸੀ। ਇਸੇ ਪੈਨਲ ਦੀ ਸਿਫਾਰਸ਼ ‘ਤੇ, ਦੋਵਾਂ ਚੈਨਲਾਂ ਨੂੰ ਮਿਲਾ ਦਿੱਤਾ ਗਿਆ ਹੈ।
ਇਹ ਵੀ ਦੇਖੋ : ਅੰਮ੍ਰਿਤਸਰ ਦੇ ਦੋ ਭਰਾਵਾਂ ਨੇ ਪੂਰੇ ਦੇਸ਼ ਚ ਕਰਾ ‘ਤੀ ਪੰਜਾਬ ਦੀ ਥੂ-ਥੂ, Facebook ਦੀ ਸ਼ਿਕਾਇਤ ਤੇ