Rajya Sabha passes farm bills: ਨਵੀਂ ਦਿੱਲੀ: ਰਾਜ ਸਭਾ ਵਿੱਚ ਅੱਜ ਯਾਨੀ ਕਿ ਐਤਵਾਰ ਨੂੰ ਕਿਸਾਨ ਬਿੱਲ ਪੇਸ਼ ਕੀਤਾ ਗਿਆ । ਇਸ ਦੌਰਾਨ ਸੰਸਦ ਵਿੱਚ ਬਿੱਲ ਨੂੰ ਲੈ ਕੇ ਵਿਰੋਧੀ ਦਲਾਂ ਨੇ ਭਾਰੀ ਹੰਗਾਮਾ ਕੀਤਾ । ਇਸ ਦੌਰਾਨ ਟੀ. ਐੱਸ. ਸੀ. ਸੰਸਦ ਮੈਂਬਰ ਡੇਰੇਕ ਓ ਬਰਾਇਨ ਨੇ ਉੱਪ ਚੇਅਰਮੈਨ ਦੇ ਸਾਹਮਣੇ ਰੂਲ ਬੁੱਕ ਤੱਕ ਫਾੜ ਦਿੱਤੀ। ਇੰਨੇ ਹੰਗਾਮੇ ਤੋਂ ਬਾਅਦ ਵੀ ਰਾਜਸਭਾ ਵਿੱਚ ਖੇਤੀ ਬਿੱਲ ਨੂੰ ਪਾਸ ਕਰ ਦਿੱਤਾ ਗਿਆ ।
ਇਸ ਦੌਰਾਨ ਰਾਜ ਸਭਾ ਵਿੱਚ ਵਿਰੋਧੀ ਪਾਰਟੀਆਂ ਦੇ ਸਵਾਲਾਂ ਦਾ ਜਦੋਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਜਵਾਬ ਦੇ ਰਹੇ ਸਨ ਤਾਂ ਇੱਕ ਬੇਮਿਸਾਲ ਹੰਗਾਮਾ ਹੋਇਆ । ਮਾਈਕ ਟੁੱਟ ਗਿਆ ਅਤੇ ਕਾਗਜ਼ ਫਾੜੇ ਗਏ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਉਦੋਂ ਹੰਗਾਮਾ ਮਚਾ ਦਿੱਤਾ ਜਦੋਂ ਉਨ੍ਹਾਂ ਨੇ ਸਦਨ ਦੀ ਕਾਰਵਾਈ ਟਾਲਣ ਅਤੇ ਮੁਲਤਵੀ ਕਰਨ ਦੀ ਮੰਗ ਨੂੰ ਸਵੀਕਾਰ ਨਹੀਂ ਕੀਤਾ।