Rakesh Tikait announcement against agriculture laws: ਕਿਸਾਨ ਅੰਦੋਲਨ ਦੀ ਗੂੰਜ ਹੁਣ ਜਲਦੀ ਹੀ ਪੱਛਮੀ ਬੰਗਾਲ ਵਿੱਚ ਵੀ ਸੁਣੀ ਜਾਵੇਗੀ । ਕਿਸਾਨ ਜੱਥੇਬੰਦੀਆਂ ਨੇ ਫੈਸਲਾ ਲਿਆ ਹੈ ਕਿ ਬੰਗਾਲ ਵਿੱਚ ਪੰਚਾਇਤਾਂ ਕੀਤੀਆਂ ਜਾਣਗੀਆਂ । ਰੋਹਤਕ ਜ਼ਿਲ੍ਹੇ ਦੇ ਸਾਂਪਲਾ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਹਰਿਆਣਾ, ਪੰਜਾਬ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਹੁਣ ਇਕੱਠੇ ਖੜ੍ਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਪੰਚਾਇਤਾਂ ਪੂਰੇ ਦੇਸ਼ ਦੇ ਨਾਲ-ਨਾਲ ਬੰਗਾਲ ਵਿੱਚ ਵੀ ਹੋਣਗੀਆਂ।
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸ਼੍ਰੀ ਰਾਮ ਰਘੁਵੰਸ਼ੀ ਸਨ ਅਤੇ ਅਸੀਂ ਉਨ੍ਹਾਂ ਦੇ ਵੰਸ਼ੀ ਹਾਂ, ਭਾਜਪਾ ਦਾ ਸ਼੍ਰੀ ਰਾਮਚੰਦਰ ਜੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ । ਜਿੱਥੋਂ ਤੱਕ ਮਹਾਤਮਾ ਗਾਂਧੀ ਅਤੇ ਹਨੂੰਮਾਨ ਜੀ ਨੂੰ ਅੰਦੋਲਨਜੀਵੀ ਕਹਿਣ ਦਾ ਉਨ੍ਹਾਂ ਦਾ ਬਿਆਨ ਹੈ, ਉਹ ਇਸ ‘ਤੇ ਕਾਇਮ ਹਨ। ਇਸਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ । ਰਾਕੇਸ਼ ਟਿਕੈਤ ਨੇ ਕਿਹਾ ਕਿ ਇਸ ਕਿਸਮ ਦੇ ਕਾਨੂੰਨਾਂ ਨਾਲ ਨਾ ਸਿਰਫ ਆਮ ਲੋਕ, ਬਲਕਿ ਪਸ਼ੂ ਵੀ ਭੁੱਖ ਨਾਲ ਮਰ ਜਾਣਗੇ । ਇਸਦੇ ਨਾਲ ਹੀ ਟਿਕੈਤ ਨੇ ਐਲਾਨ ਕੀਤਾ ਕਿ ਪੱਛਮੀ ਬੰਗਾਲ ਵਿੱਚ ਵੀ ਕਿਸਾਨ ਬਹੁਤ ਦੁਖੀ ਹਨ, ਉੱਥੇ ਵੀ ਪੰਚਾਇਤਾਂ ਹੋਣਗੀਆਂ । ਇਸ ਦੇ ਨਾਲ ਹੀ, ਗੁਰਨਾਮ ਚਡੂਨੀ ਨੇ ਵੀ ਬੰਗਾਲ ਚੋਣਾਂ ਵਿੱਚ ਕਿਸਾਨ ਅੰਦੋਲਨ ਨੂੰ ਸਮਰਥਨ ਨਾ ਕਰਨ ਵਾਲਿਆਂ ਦੇ ਖਿਲਾਫ਼ ਵੋਟਾਂ ਪਵਾਉਣ ਦੀ ਗੱਲ ਕਹੀ ਤੇ ਕਿਹਾ ਕਿ ਬੰਗਾਲ ਵਿੱਚ ਵੀ ਪੰਚਾਇਤਾਂ ਕੀਤੀਆਂ ਜਾਣਗੀਆਂ।
ਉੱਥੇ ਹੀ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਦੇਸ਼ ਨੂੰ ਰਾਜਨੀਤਿਕ ਆਜ਼ਾਦੀ ਜ਼ਰੂਰ ਮਿਲੀ ਹੈ, ਪਰ ਵਿੱਤੀ ਆਜ਼ਾਦੀ ਅਜੇ ਤੱਕ ਨਹੀਂ ਆਈ ਅਤੇ ਇਸੇ ਕਰਕੇ ਅਸੀਂ ਲੜਾਈ ਲੜ ਰਹੇ ਹਾਂ । ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਨੇ ਲੋਕਾਂ ਨੂੰ ਚੌਧਰੀ ਛੋਟੂਰਾਮ ਦੇ ਦਿਖਾਏ ਰਸਤੇ ‘ਤੇ ਚੱਲਣ ਦੀ ਅਪੀਲ ਕੀਤੀ ਅਤੇ ਨਾਲ ਹੀ ਕਿਹਾ ਕਿ ਭਾਜਪਾ ਦੇ ਲੋਕਾਂ ਨੂੰ ਪਿੰਡ ਵਿੱਚ ਦਾਖਲ ਨਾ ਹੋਣ ਦਿੱਤਾ ਜਾਵੇ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਉਨ੍ਹਾਂ ਨੂੰ ਵੋਟ ਨਾ ਦੇਣ।
ਇਹ ਵੀ ਦੇਖੋ: 2022 ਦੇ ਸੈਮੀਫਾਈਨਲ ‘ਤੇ ਜ਼ੋਰ ਸਭ ਨੇ ਲਾਇਆ, ਆਹ ਵੇਖੋ LIVE ਨਤੀਜੇ ਮਾਰ ਰਿਹਾ ਬਾਜ਼ੀ !