ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨੋਂ ਖੇਤੀਬਾੜੀ ਕਾਨੂੰਨਾਂ ਖਿਲਾਫ਼ ਦਿੱਲੀ ਦੇ ਬਾਰਡਰਾਂ ‘ਤੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ। ਇਸੇ ਵਿਚਾਲੇ ਕਿਸਾਨ ਆਗੂ ਟਿਕੈਤ ਨੇ ਬਿਆਨ ਦਿੰਦਿਆਂ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਉਨ੍ਹਾਂ ਦਾ ਇਹ ਅੰਦੋਲਨ ਜਾਰੀ ਰਹੇਗਾ ।
ਰਾਕੇਸ਼ ਟਿਕੈਤ ਦਾ ਇਹ ਬਿਆਨ ਜੰਤਰ-ਮੰਤਰ ਵਿਖੇ ਆਯੋਜਿਤ ਕਿਸਾਨ ਸੰਸਦ ਮਾਰਚ ਤੋਂ ਬਾਅਦ ਆਇਆ ਹੈ, ਜਿਸ ਵਿੱਚ ਉਨ੍ਹਾਂ ਨੇ ਦਿੱਲੀ ਦੀਆਂ ਸਰਹੱਦਾਂ ‘ਤੇ ਅੰਦੋਲਨ ਜਾਰੀ ਰੱਖਣ ਦੀ ਗੱਲ ਕੀਤੀ ਹੈ ।
ਇਹ ਵੀ ਪੜ੍ਹੋ: ਖਤਮ ਹੋਈਆਂ ਕੈਪਟਨ ‘ਤੇ ਸਿੱਧੂ ਵਿਚਕਾਰ ਦੂਰੀਆਂ ! CM ਦੀ ਚਾਹ ਪਾਰਟੀ ‘ਚ ਪਹੁੰਚੇ ਨਵਜੋਤ ਸਿੰਘ ਸਿੱਧੂ
ਦਰਅਸਲ, ਰਾਕੇਸ਼ ਟਿਕੈਤ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਜੇ ਤੁਹਾਨੂੰ ਰਾਮਲੀਲਾ ਮੈਦਾਨ ਜਾਂ ਜੰਤਰ-ਮੰਤਰ ਵਿਖੇ ਅੰਦੋਲਨ ਦੀ ਇਜਾਜ਼ਤ ਮਿਲਦੀ ਹੈ, ਤਾਂ ਕੀ ਤੁਸੀਂ ਬਾਰਡਰ ਛੱਡ ਦਿਓਗੇ ? ਇਸ ਦੇ ਜਵਾਬ ਵਿੱਚ ਟਿਕੈਤ ਨੇ ਕਿਹਾ ਕਿ ਅਸੀਂ ਬਾਰਡਰ ਨਹੀਂ ਛੱਡਾਂਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ, ਉਦੋਂ ਤੱਕ ਦਿੱਲੀ ਸਰਹੱਦ ‘ਤੇ ਅੰਦੋਲਨ ਜਾਰੀ ਰਹੇਗਾ।
ਜ਼ਿਕਰਯੋਗ ਹੈ ਕਿ ਭਾਜਪਾ ਆਗੂ ਮੀਨਾਕਸ਼ੀ ਲੇਖੀ ਦੇ ਬਿਆਨ ‘ਤੇ ਵੀ ਰਾਕੇਸ਼ ਟਿਕੈਤ ਨੇ ਪ੍ਰਤੀਕਿਰਿਆ ਦਿੱਤੀ । ਇਸ ਮਾਮਲੇ ਵਿੱਚ ਰਾਕੇਸ਼ ਟਿਕੈਤ ਨੇ ਕਿਹਾ ਕਿ ਮੀਨਾਕਸ਼ੀ ਲੇਖੀ ਨੇ ਕਿਸਾਨਾਂ ਬਾਰੇ ਜੋ ਵੀ ਕਿਹਾ ਹੈ ਉਨ੍ਹਾਂ ਨੇ ਉਸ ਗੱਲ ‘ਤੇ ਮੁਆਫ਼ੀ ਮੰਗ ਲਈ ਹੈ ।
ਇਸ ਤੋਂ ਅੱਗੇ ਕਿਸਾਨ ਸੰਸਦ ਮਾਰਚ ‘ਤੇ ਉਨ੍ਹਾਂ ਕਿਹਾ ਕਿ ਹਰ ਦਿਨ 10-15 ਲੋਕ ਵੱਖੋ-ਵੱਖਰੇ ਸਥਾਨਾਂ ਤੋਂ ਇਕੱਠੇ ਹੋਣਗੇ ਅਤੇ ਜਾਣਗੇ। ਉਨ੍ਹਾਂ ਕਿਹਾ ਕਿ ਫਿਲਹਾਲ ਸਰਕਾਰ ਨਾਲ ਗੱਲਬਾਤ ਦੀ ਕੋਈ ਉਮੀਦ ਨਹੀਂ ਹੈ । ਸਮਾਂ ਲੱਗੇਗਾ। ਖੇਤੀਬਾੜੀ ਮੰਤਰੀ ਬਿਆਨ ਦਿੰਦੇ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਅੰਦੋਲਨ ਨੂੰ ਹੋਰ ਵਧਾਉਣਾ ਪਿਆ ਤਾਂ ਅਸੀਂ ਉਸਦੇ ਲਈ ਤਿਆਰ ਹਾਂ। ਹਾਲੇ ਇਹ ਅੰਦੋਲਨ ਲੰਬਾ ਚੱਲੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ ਲਈ ਸਾਡੇ ਟ੍ਰੈਕਟਰ ਤਿਆਰ ਹਨ। ਸਰਕਾਰ ਕਦੇ ਵੀ ਕੋਈ ਵੀ ਕਦਮ ਚੁੱਕ ਸਕਦੀ ਹੈ, ਜਿਸ ਕਾਰਨ ਅਸੀਂ ਪੂਰੀ ਤਿਆਰੀ ਨਾਲ ਤਿਆਰ ਬੈਠੇ ਹਾਂ।
ਇਹ ਵੀ ਦੇਖੋ: ਪੰਜਾਬ ਦਾ ਸ਼ਖਸ ਰਾਜਸਥਾਨ ‘ਚ ਗ਼ੁਲਾਮ, 11 ਸਾਲਾਂ ਬਾਅਦ ਮਿਲਿਆ ਪਰਿਵਾਰ, ਦੇਖ ਕੇ ਭੁੱਬਾਂ ਮਾਰ ਰੋ ਪਿਆ