Rakesh Tikait campaigns against BJP: ਪੱਛਮੀ ਬੰਗਾਲ ਦੇ ਰਾਜਨੀਤਿਕ ਘਮਾਸਾਨ ਵਿੱਚ ਹੁਣ ਕਿਸਾਨ ਅੰਦੋਲਨ ਦੀ ਐਂਟਰੀ ਹੋ ਗਈ ਹੈ। ਨੰਦੀਗਰਾਮ ਵਿੱਚ ਜਿੱਥੇ TMC ਸੁਪਰੀਮੋ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਭਾਜਪਾ ਨੇਤਾ ਸ਼ੁਭੇਂਦਰ ਅਧਿਕਾਰੀ ਦੇ ਵਿਚਕਾਰ ਸਿੱਧੀ ਰਾਜਨੀਤਿਕ ਲੜਾਈ ਚੱਲ ਰਹੀ ਹੈ, ਉੱਥੇ ਹੀ ਸ਼ਨੀਵਾਰ ਨੂੰ ਕਿਸਾਨਾਂ ਨੇ ਮਹਾਂਪੰਚਾਇਤ ਕੀਤੀ। ਇਸ ਮੌਕੇ ਕਿਸਾਨ ਨੇਤਾਵਾਂ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਕਿਸਾਨ ਆਗੂਆਂ ਨੇ ਕੇਂਦਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਈ ਕਿਸਾਨ ਕ੍ਰਾਂਤੀ ਦੀ ਜਮੀਨ ਨੰਦੀਗ੍ਰਾਮ ਵਿੱਚ ਨਵੀ ਕ੍ਰਾਂਤੀ ਦਾ ਬੀਜ ਬੋ ਰਹੇ ਸਨ। ਸੰਦੇਸ਼ ਸਿੱਧਾ ਸੀ, ਵੋਟ ਚਾਹੇ ਜਿਸਨੂੰ ਮਰਜ਼ੀ ਦਵੋ ਪਰ ਹਾਰਨ ਵਾਲੀ ਪਾਰਟੀ ਭਾਜਪਾ ਹੀ ਹੋਵੇ।
ਸ਼ੁਭੇਂਦਰ ਅਤੇ ਮਮਤਾ ਵਿਚਾਲੇ ਚੋਣ ਲੜਾਈ ਕਾਰਨ ਫਿਰ ਤੋਂ ਨੰਦੀਗ੍ਰਾਮ ਸੁਰਖੀਆਂ ਵਿੱਚ ਆ ਗਿਆ ਹੈ। ਬੰਗਾਲ ਦੀ ਲੜਾਈ ਦੇ ਸਭ ਤੋਂ ਵੱਡੇ ਮੋਰਚੇ ‘ਤੇ ਕਿਸਾਨ ਉਤਰ ਆਏ ਹਨ। ਨੰਦੀਗ੍ਰਾਮ ਵਿੱਚ ਕਿਸਾਨਾਂ ਨੇ ਖੇਤੀਬਾੜੀ ਕਾਨੂੰਨਾਂ ਦਾ ਮੁੱਦਾ ਚੁੱਕਿਆ । ਉਨ੍ਹਾਂ ਨੇ ਸਰਕਾਰ ‘ਤੇ ਉਦਯੋਗਪਤੀਆਂ ਦੇ ਹਿੱਤਾਂ ਵਿੱਚ ਦਬਾਅ ਬਣਾਉਣ ਦਾ ਦੋਸ਼ ਵੀ ਲਾਇਆ । ਮਹਿੰਗਾਈ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ MSP ‘ਤੇ ਸਰਕਾਰ ਦਾ ਘਿਰਾਓ ਵੀ ਕੀਤਾ।
ਇਸ ਤੋਂ ਇਲਾਵਾ ਕਿਸਾਨ ਨੇਤਾਵਾਂ ਨੇ ਬੇਰੁਜ਼ਗਾਰੀ ਦਾ ਮੁੱਦਾ ਵੀ ਚੁੱਕਿਆ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਪ੍ਰਚਾਰ ਜ਼ਿਆਦਾ ਕਰਦੀ ਹੈ ਤੇ ਕੰਮ ਘੱਟ ਕਰਦੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਸਮੇਤ ਸਾਰੇ ਕਿਸਾਨ ਆਗੂ ਨੰਦੀਗਰਾਮ ਪਹੁੰਚੇ ਸਨ। ਇਸ ਮੌਕੇ ਰਾਕੇਸ਼ ਟਿਕੈਤ ਨੇ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਖੇਡ ਇਹ ਹੋਵੇਗੀ ਕਿ ਵੱਡੀਆਂ ਕੰਪਨੀਆਂ ਆਉਣਗੀਆਂ, ਉਹ ਸਮੁੰਦਰ ਤੋਂ ਮੱਛੀ ਫੜਨ ਆਉਣਗੀਆਂ। ਤਲਾਬ ਇੱਥੇ ਬੰਦ ਹੋ ਜਾਣਗੇ। ਕੰਪਨੀਆਂ ਅਜਿਹੇ ਹੀ ਕੰਮ ਇੱਥੇ ਕਰਨਗੀਆਂ। ਕਿਸੇ ਵੀ ਪਾਰਟੀ ਦੀ ਸਰਕਾਰ ਨਹੀਂ, ਬਲਕਿ ਵੱਡੀਆਂ ਕੰਪਨੀਆਂ ਸਰਕਾਰ ਚਲਾਉਣ ਲਈ ਕੰਮ ਕਰ ਰਹੀਆਂ ਹਨ । ਏਅਰਪੋਰਟ, ਰੇਲਵੇ ਸਭ ਕੁਝ ਵਿੱਕ ਗਿਆ ਹੈ ਤੇ ਹੁਣ ਕਿਸਾਨਾਂ ਦੀ ਵਾਰੀ ਹੈ। ਰਾਕੇਸ਼ ਟਿਕੈਤ ਨੇ ਭਾਜਪਾ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਭਾਜਪਾ ਪਹਿਲਾਂ ਫਸਾਉਂਦੀ ਹੈ ਤੇ ਫਿਰ ਬੁਰੀ ਸਥਿਤੀ ਵਿੱਚ ਛੱਡ ਦਿੰਦੀ ਹੈ।