ਪ੍ਰਧਾਨ ਮੰਤਰੀ ਮੋਦੀ ਦੇ ਜਨਮਦਿਨ ਦੇ ਨਾਲ-ਨਾਲ ਅੱਜ ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।
ਦਰਅਸਲ, ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅੰਦੋਲਨ ਨੂੰ ਚਾਹੇ 10 ਸਾਲ ਹੋ ਜਾਣ, ਪਰ ਜਦੋਂ ਤੱਕ ਖੇਤੀ ਕਾਨੂੰਨਾਂ ਦੀ ਵਾਪਸੀ ਨਹੀਂ ਹੋਵਜੀ ਉਦੋਂ ਤੱਕ ਉਹ ਇੱਥੋਂ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਸਾਨੂੰ ਕਹਿ ਰਹੀ ਹੈ ਕਿ 18 ਮਹੀਨਿਆਂ ਤੱਕ ਅਸੀਂ ਕਾਨੂੰਨ ਲਾਗੂ ਨਹੀਂ ਕਰਾਂਗੇ ਤਾਂ ਅਸੀਂ ਹੋਰ 6 ਮਹੀਨੇ ਇੰਤਜ਼ਾਰ ਕਰ ਲੈਂਦੇ ਹਾਂ ।
ਟਿਕੈਤ ਨੇ ਦਾਅਵਾ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਮੰਡੀਆਂ ਵਿਕਣ ਲੱਗੀਆਂ ਹਨ ਅਤੇ MSP ਦੀ ਕੋਈ ਗਰੰਟੀ ਨਹੀਂ ਹੈ ਅਤੇ ਅਨਾਜ ਬਹੁਤ ਸਸਤਾ ਵਿਕ ਰਿਹਾ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਪੀਐਮ ਮੋਦੀ ਦੇ ਜਨਮ ਦਿਨ ਮੌਕੇ ਸਾਨੂੰ ਉਨ੍ਹਾਂ ਕੋਲੋਂ ਕੋਈ ਭੀਖ ਨਹੀਂ ਚਾਹੀਦੀ ਤੇ ਨਾ ਹੀ ਕੋਈ ਤੋਹਫਾ ਚਾਹੀਦਾ ਹੈ। ਬਸ ਸਾਨੂੰ ਸਾਡਾ ਹੱਕ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਜਨਮ ਦਿਨ ਮੌਕੇ ਘੱਟੋ-ਘੱਟ ਉਨ੍ਹਾਂ ਕਿਸਾਨਾਂ ਨੂੰ ਯਾਦ ਕਰਨਾ ਚਾਹੀਦਾ ਹੈ ਜੋ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਹਨ । ਦੱਸ ਦੇਈਏ ਕਿ ਕਿਸਾਨ ਅਨਾਜ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਦੀਆਂ ਤੱਕ ਵੀ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਕਿਸਾਨ ਫਿਰ ਆਪਣਾ ਇੰਤਜ਼ਾਮ ਕਰ ਲੈਣਗੇ ਪਰ ਵਾਪਸ ਨਹੀਂ ਜਾਣਗੇ।
ਇਹ ਵੀ ਦੇਖੋ: ਕਾਹਲੋਂ ਨੇ ਦਿੱਤਾ ਬਿਆਨ, ਗੋਹੇ ਨਾਲ ਭਰ ‘ਤਾ ਘਰ, ਹੁਣ ਭਾਜਪਾ ਵਾਲੇ ਨਹੀਂ ਦੇਣੇਗੇ ਅਜਿਹੇ ਬੇਤੁਕੇ ਬਿਆਨ ?