ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੇ ਵਿਚਕਾਰ ਭਾਜਪਾ ‘ਤੇ ਹਮਲਾ ਕਰਦੇ ਹੋਏ ਉੱਤਰੀ ਕੋਰੀਆ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਵੋਟਰਾਂ ਨੂੰ ਫੈਸਲਾ ਕਰਨਾ ਹੋਵੇਗਾ ਕਿ ਕੀ ਉਹ “ਦੂਜਾ ਕਿਮ ਜੋਂਗ ਉਨ” ਚਾਹੁੰਦੇ ਹਨ । ਕਿਸਾਨ ਆਗੂ ਨੇ ਕਿਹਾ ਕਿ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਕੀ ਉਹ ਲੋਕਾਂ ਦੀ ਨੁਮਾਇੰਦਗੀ ਕਰਨ ਵਾਲਾ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਚਾਹੁੰਦੇ ਹਨ ਜਾਂ ਉਹ (ਉੱਤਰੀ ਕੋਰੀਆ) ਵਰਗੀ ਸਥਿਤੀ ਦੂਜਾ ਕਿਮ ਜੋਂਗ ਉਨ ਚਾਹੁੰਦੇ ਹਨ। ਅਸੀਂ ਕਿਸੇ ਵੀ ਰਾਜ ਵਿੱਚ ਤਾਨਾਸ਼ਾਹੀ ਸਰਕਾਰ ਨਹੀਂ ਚਾਹੁੰਦੇ। ਅਸੀਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਉਹ ਆਪਣੀ ਵੋਟ ਦੀ ਵਰਤੋਂ ਸਮਝਦਾਰੀ ਨਾਲ ਕਰਨ । ਦੱਸ ਦੇਈਏ ਕਿ ਚੁਣਾਵੀ ਮੌਸਮ ਵਿੱਚ ਕਿਸਾਨ ਨੇਤਾ ਲਗਾਤਾਰ ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧ ਰਹੇ ਹਨ।
ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਵੀਰਵਾਰ ਨੂੰ ਕਿਹਾ ਸੀ ਕਿ 2013 ਦੇ ਮੁਜ਼ੱਫਰਨਗਰ ਦੇ ਹਾਲਾਤ ਹੁਣ ਬਦਲ ਗਏ ਹਨ ਅਤੇ ਇੱਥੇ ਸ਼ਾਂਤੀ ਸਥਾਪਿਤ ਹੋ ਚੁੱਕੀ ਹੈ, ਇਸ ਲਈ ਇਸ ਵਾਰ ਚੋਣ ਨਤੀਜੇ ਵੱਖਰੇ ਹੋਣਗੇ। ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਬੁਲਾਰੇ ਰਾਕੇਸ਼ ਟਿਕੈਤ ਨੇ 2013 ਵਿੱਚ ਮੁਜ਼ੱਫਰਨਗਰ ਜ਼ਿਲ੍ਹੇ ਵਿੱਚ ਹੋਏ ਫਿਰਕੂ ਦੰਗਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ 2013 ਦਾ ਨਤੀਜਾ ਟ੍ਰਾਇਲ ਸੀ। ਟ੍ਰਾਇਲ ਦਾ ਸਟੇਡੀਅਮ ਹੁਣ ਢਹਿ ਚੁੱਕਿਆ ਹੈ, ਉਹ ਸਟੇਡੀਅਮ ਜਿੱਥੇ ਇਹ ਮੈਚ ਖੇਡੇ ਜਾਂਦੇ ਸਨ, ਹੁਣ ਉਹ ਢਹਿ ਚੁੱਕੇ ਹਨ।
ਮੁਜ਼ੱਫਰਨਗਰ ਜ਼ਿਲ੍ਹੇ ਵਿੱਚ ਆਪਣੀ ਵੋਟ ਦੀ ਵਰਤੋਂ ਕਰਨ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਪਿਛਲੀ ਸਥਿਤੀ ਬਦਲ ਗਈ ਹੈ ਅਤੇ ਸ਼ਾਂਤੀ ਨੇ ਇਸਦੀ ਜਗ੍ਹਾ ਲੈ ਲਈ ਹੈ ਅਤੇ ਇਸ ਵਾਰ ਨਤੀਜਾ ਪਹਿਲਾਂ ਵਰਗਾ ਨਹੀਂ ਹੋਵੇਗਾ।ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਉਹ ਕਿਹੜੇ ਨਵੇਂ ਮੈਚ ਦੀ ਗੱਲ ਕਰ ਰਹੇ ਹਨ, ਤਾਂ ਉਨ੍ਹਾਂ ਨੇ ਕਿਹਾ ਕਿ ਨਵਾਂ ਮੈਚ ਪਹਿਲਾਂ ਹੀ ਖੇਡਿਆ ਜਾ ਚੁੱਕਾ ਹੈ ਅਤੇ ਇਸਦਾ ਨਤੀਜਾ ਜਲਦੀ ਹੀ ਸਾਹਮਣੇ ਆ ਜਾਵੇਗਾ।
ਇਸ ਤੋਂ ਅੱਗੇ ਟਿਕੈਤ ਨੇ ਕਿਹਾ ਕਿ ਚੋਣਾਂ ਸ਼ਾਂਤੀਪੂਰਨ ਢੰਗ ਨਾਲ ਪੂਰੀਆਂ ਹੋ ਰਹੀਆਂ ਹਨ ਅਤੇ ਇਹ ਆਪਣੇ ਆਪ ਵਿੱਚ ਵੱਡੀ ਪ੍ਰਾਪਤੀ ਹੈ ਅਤੇ ਇਸ ਦਾ ਨਤੀਜਾ ਸਾਰਿਆਂ ਨੂੰ ਦਿਖਾਈ ਦੇਵੇਗਾ । ਇਸ ਤੋਂ ਪਹਿਲਾਂ ਟਿਕੈਤ ਨੇ ਵੋਟਰਾਂ ਨੂੰ ਸਾਵਧਾਨ ਕੀਤਾ ਸੀ ਕਿ ਉਹ ਫਿਰਕਾਪ੍ਰਸਤੀ ਦੇ ਆਧਾਰ ‘ਤੇ ਵੋਟ ਨਾ ਪਾਉਣ ।
ਵੀਡੀਓ ਲਈ ਕਲਿੱਕ ਕਰੋ -: