Rakesh tikait farmer protest : ਰਾਕੇਸ਼ ਟਿਕੈਤ,ਜਿਨ੍ਹਾਂ ਨੇ ਦੋ ਮਹੀਨੇ ਪਹਿਲਾਂ ਸਾਂਝੇ ਤੌਰ ‘ਤੇ ‘ਦਿੱਲੀ ਚਲੋ’ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਸੀ, ਦਿੱਲੀ ਵਿੱਚ ਗਣਤੰਤਰ ਦਿਵਸ ਮੌਕੇ ਹੋਏ ਹੰਗਾਮੇ ਦੇ ਬਾਅਦ ਰਾਕੇਸ਼ ਟਿਕੈਤ ਰਾਤੋ ਰਾਤ ਅੰਦੋਲਨ ਦਾ ਰੁਖ ਬਦਲਦੇ ਨਜ਼ਰ ਆਏ, ਰਾਕੇਸ਼ ਟਿਕੈਤ ਜਦੋ ਭਾਵੂਕ ਹੋਏ ਤੇ ਉਸ ਤੋਂ ਬਾਅਦ ਪ੍ਰਦਰਸ਼ਨ ਨੂੰ ਹੋਰ ਰਫਤਾਰ ਮਿਲਣੀ ਸ਼ੁਰੂ ਹੋ ਗਈ। ਭਾਰਤੀ ਕਿਸਾਨ ਯੂਨੀਅਨ ਦੇ ਰਾਕੇਸ਼ ਟਿਕੈਤ ਨੇ ਕਿਸਾਨ ਅੰਦੋਲਨ ਬਾਰੇ ਕਿਹਾ ਕਿ ਅੰਦੋਲਨ ਕਦੇ ਕਮਜ਼ੋਰ ਨਹੀਂ ਹੋਇਆ, ਲਗਾਤਾਰ ਸਾਡੀ ਲੜਾਈ ਜਾਰੀ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਸਾਡਾ ਦਿੱਲੀ ਘੇਰਣ ਦਾ ਕੋਈ ਪਲੇਨ ਨਹੀਂ ਹੈ, ਪਰ ਅਸੀਂ ਕਿਸੇ ਦਬਾਅ ਵਿੱਚ ਨਹੀਂ ਝੁਕਾਂਗੇ। 6 ਫਰਵਰੀ ਨੂੰ ਚੱਕਾ ਜਾਮ ਦੇ ਬਾਰੇ ਵਿੱਚ, ਰਾਕੇਸ਼ ਟਿਕੈਤ ਨੇ ਕਿਹਾ ਕਿ ਦਿੱਲੀ-ਐਨਸੀਆਰ ਵਿੱਚ ਅਜਿਹਾ ਕੁੱਝ ਨਹੀਂ ਹੋਵੇਗਾ। ਕਿਸਾਨ ਆਪਣੇ-ਆਪਣੇ ਥਾਵਾਂ ‘ਤੇ ਸੜਕ ਬੰਦ ਕਰਕੇ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਣਗੇ।
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਜੇ ਸਰਕਾਰ ਚਾਹੁੰਦੀ ਹੈ ਕਿ ਦਬਾਅ ਹੇਠ ਆ ਕੇ ਅੰਦੋਲਨ ਖਤਮ ਹੋ ਜਾਵੇ, ਤਾਂ ਅਜਿਹਾ ਨਹੀਂ ਹੋਵੇਗਾ। ਸਿਰਫ ਗੱਲਬਾਤ ਨਾਲ ਅੰਦੋਲਨ ਖ਼ਤਮ ਹੋਵੇਗਾ, ਅਸੀਂ ਆਪਣੀਆਂ ਮੰਗਾਂ ‘ਤੇ ਅੜੇ ਹਾਂ। ਦਿੱਲੀ ਵਿੱਚ ਦਾਖਲ ਹੋਣ ਦੀ ਸਾਡੀ ਕੋਈ ਯੋਜਨਾ ਨਹੀਂ ਹੈ। ਅੰਦੋਲਨ ਦੇ ਸਮੇਂ ਭਾਵਕ ਹੋਣ ਤੇ ਰਕੇਸ਼ ਟਿਕੈਤ ਨੇ ਕਿਹਾ ਕਿ “ਪੁਲਿਸ ਜਬਰਦਸਤੀ ਪ੍ਰਦਰਸ਼ਨ ਵਾਲਿਆਂ ਥਾਵਾਂ ਖਾਲੀ ਕਰਵਾਣਾ ਚਾਹੰਦੀ ਸੀ ਪਰ ਪੁਲਿਸ ਪਿੱਛੇ ਰਹੀ ਤੇ ਉਨ੍ਹਾਂ ਦੇ ਗੁੰਡੇ ਅੱਗੇ ਰਹੇ। ਪੁਲਿਸ ਜੇ ਸਾਨੂੰ ਉੱਠਣ ਨੂੰ ਕਹੇਗੀ ਤੇ ਕੋਈ ਦਿੱਕਤ ਨਹੀਂ ਹੈ ਪਰ ਗੁੰਡੇ ਅੱਗੇ ਕਿਊ ਆ ਰਹੇ ਹਨ।” ਗਣਤੰਤਰ ਦਿਵਸ ਵਾਲੇ ਦਿਨ ਟਰੈਕਟਰ ਪਰੇਡ ਵਿੱਚ ਹੋਏ ਹੰਗਾਮੇ ਨੂੰ ਲੈ ਕੇ ਰਾਕੇਸ਼ ਟਿਕੈਤ ਨੇ ਕਿਹਾ ਕਿ “ਇਸਦੀ ਜਾਂਚ ਹੋਣੀ ਚਾਹੀਦੀ ਹੈ, ਸਾਡਾ ਕਿਸਾਨ ਕਿਸੇ ‘ਤੇ ਹਮਲਾ ਨਹੀਂ ਕਰ ਸਕਦਾ।
ਪੁਲਿਸ ਵਾਲੇ ਸਾਡੇ ਪਰਿਵਾਰ ਦੇ ਹਨ, ਪਰ ਜੇ ਕਿਸੇ ਨੇ ਪਹਿਲਾਂ ਹੀ ਲਾਲ ਕਿਲ੍ਹੇ ‘ਤੇ ਆਉਣ ਦਾ ਐਲਾਨ ਕਰ ਦਿੱਤਾ ਤਾਂ ਉਨ੍ਹਾਂ ਨੂੰ ਆਉਣ ਦੀ ਆਗਿਆ ਕਿਵੇਂ ਦਿੱਤੀ ਗਈ। ਸਾਰੀ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ।” ਰਾਕੇਸ਼ ਟਿਕੈਤ ਨੇ ਦੋਸ਼ ਲਗਾਇਆ ਕਿ ਬੈਰੀਕੇਡਿੰਗ ਦਿੱਲੀ ਪੁਲਿਸ ਵੱਲੋਂ ਦਿੱਤੇ ਰਸਤੇ ‘ਤੇ ਹੀ ਕੀਤੀ ਗਈ ਸੀ। ਦਿੱਲੀ ਪੁਲਿਸ ਨੇ ਕਿਸਾਨ ਪ੍ਰਦਰਸ਼ਨਕਾਰੀਆਂ ‘ਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ। ਪਰੇਡ ਦੌਰਾਨ ਹਜ਼ਾਰਾਂ ਟਰੈਕਟਰ ਪਹੁੰਚੇ, ਪਿੰਡ ਦੇ ਲੋਕਾ ਨੂੰ ਦਿੱਲੀ ਜਾਣ ਦਾ ਰਸਤਾ ਹੀ ਨਹੀਂ ਪਤਾ ,ਤਾਂ ਪ੍ਰਦਰਸ਼ਨਕਾਰੀ ਉਸ ਜਗ੍ਹਾ ਪਹੁੰਚ ਗਏ ਜਿਥੇ ਉਨ੍ਹਾਂ ਨੂੰ ਰਸਤਾ ਮਿਲਿਆ। ਰਾਕੇਸ਼ ਟਿਕੈਤ ਵਲੋਂ ਇਹ ਕਿਹਾ ਗਿਆ ਕਿ “ਅਸੀਂ ਲੰਬੇ ਸਮੇਂ ਤੋਂ ਅੰਦੋਲਨ ਕਰ ਰਹੇ ਹਾਂ, ਹਰ ਕੋਈ ਕਹਿੰਦਾ ਹੈ ਕਿ ਉਹ ਸੰਸਦ ਜਾਵੇਗਾ ਪਰ ਕੋਈ ਜਾਂਦਾ ਨਹੀਂ ਹੈ। ਲਾਲ ਕਿਲ੍ਹੇ ਤੇ ਜੋ ਗਿਆ, ਫਿਰ ਉਨ੍ਹਾਂ ਨੂੰ ਰਸਤਾ ਕਿਉਂ ਦਿੱਤਾ ਗਿਆ, ਰਾਕੇਸ਼ ਟਿਕੈਤ ਨੇ ਕਿਹਾ ਕਿ ਲਾਲ ਕਿਲ੍ਹੇ ‘ਤੇ ਧਾਰਮਿਕ ਝੰਡਾ ਲਹਿਰਾਉਣ ਦੀ ਸਾਜਿਸ਼ ਰਚੀ ਗਈ ਤਾਂ ਜੋ ਕਿਸਾਨਾਂ ਅਤੇ ਸਿੱਖਾਂ ਨੂੰ ਬਦਨਾਮ ਕੀਤਾ ਜਾ ਸਕੇ।”