ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਅੱਜ ਪੂਰਾ 1 ਸਾਲ ਹੋ ਗਿਆ ਹੈ । ਕਿਸਾਨ ਅੰਦੋਲਨ ਦੌਰਾਨ ਹੁਣ ਤੱਕ 700 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ, ਪਰ ਕਿਸਾਨ ਪੂਰੇ ਸਬਰ, ਸੰਤੋਖ ਅਤੇ ਦ੍ਰਿੜ ਵਿਸ਼ਵਾਸ ਨਾਲ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਰਹੇ ਹਨ । ਕਿਸਾਨ ਅੰਦੋਲਨ ਦੇ ਇੱਕ ਸਾਲ ਪੂਰਾ ਹੋਣ ‘ਤੇ ਰਾਕੇਸ਼ ਟਿਕੈਤ ਵੱਲੋਂ ਟਵੀਟ ਕੀਤਾ ਗਿਆ ਹੈ।
ਦਰਅਸ, ਰਾਕੇਸ਼ ਟਿਕੈਤ ਨੇ ਟਵੀਟ ਕਰਦਿਆਂ ਲਿਖਿਆ,”ਇੱਕ ਸਾਲ ਦਾ ਲੰਬਾ ਸੰਘਰਸ਼ ਬੇਮਿਸਾਲ, ਥੋੜ੍ਹੀ ਖੁਸ਼ੀ ਥੋੜ੍ਹਾ ਗਮ, ਲੜ ਰਹੇ ਹਾਂ ਜਿੱਤ ਰਹੇ ਹਾਂ, ਲੜਾਂਗੇ-ਜਿੱਤਾਂਗੇ, MSP ‘ਤੇ ਕਾਨੂੰਨ ਕਿਸਾਨਾਂ ਦਾ ਅਧਿਕਾਰ।”
ਇਸ ਤੋਂ ਅੱਗੇ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਹਾਲੇ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੋਂ ਹਟਣ ਵਾਲੇ ਨਹੀਂ ਹਨ।
ਟਿਕੈਤ ਨੇ ਕਿਹਾ ਕਿ ਸਾਰੇ ਕਿਸਾਨ ਭਰਾਵਾਂ ਨੂੰ ਦਿੱਲੀ ਦੇ ਬਾਰਡਰਾਂ ‘ਤੇ ਬੈਠਿਆਂ ਨੂੰ ਇੱਕ ਸਾਲ ਦਾ ਸਮਾਂ ਹੋ ਗਿਆ ਹੈ। ਇਹ ਅੰਦੋਲਨ ਇੰਨੀ ਜਲਦੀ ਖਤਮ ਨਹੀਂ ਹੋਵੇਗਾ ਕਿਉਂਕਿ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਉਹ ਘਰੋਂ ਨਿਕਲੇ ਸੀ ਉਹ ਮੁੱਦੇ ਅੱਜ ਵੀ ਜ਼ਿੰਦਾ ਹਨ। ਜਦੋਂ ਤੱਕ ਉਹ ਮੁੱਦੇ ਤੇ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਉਹ ਘਰ ਵਾਪਸੀ ਨਹੀਂ ਕਰਨਗੇ।
ਵੀਡੀਓ ਲਈ ਕਲਿੱਕ ਕਰੋ :-