ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਦੇ ਦੌਰਾਨ ਹੋਈ ਸੁਰੱਖਿਆ ਵਿੱਚ ਕੁਤਾਹੀ ਮਾਮਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਕਿਹਾ ਕਿ 120 ਕਿਲੋਮੀਟਰ ਦਾ ਰਸਤਾ ਪ੍ਰਧਾਨ ਮੰਤਰੀ ਨੂੰ ਤੈਅ ਨਹੀਂ ਕਰਨਾ ਚਾਹੀਦਾ ।
ਰਾਕੇਸ਼ ਟਿਕੈਤ ਨੇ ਕਿਹਾ ਕਿ ਕਾਂਗਰਸ ਸਰਕਾਰ ਦਾ ਕਹਿਣਾ ਹੈ ਕਿ ਉੱਥੇ ਭੀੜ ਘੱਟ ਸੀ । ਇਸ ਲਈ ਸੜਕ ਦਾ ਰਸਤਾ ਲਿਆ ਅਤੇ ਵਾਪਸ ਜਾਣ ਦੀ ਤਿਆਰੀ ਸੀ । ਅੱਗੇ ਕਿਸਾਨਾਂ ਦਾ ਇੱਕ ਪ੍ਰਦਰਸ਼ਨ ਸੀ, ਪਰ ਪ੍ਰਦਰਸ਼ਨ ਸੜਕ ਜਾਮ ਕਰਨ ਦਾ ਨਹੀਂ ਸੀ। ਉਨ੍ਹਾਂ ਨੂੰ ਪਤਾ ਲੱਗਿਆ ਕਿ ਪੀਐੱਮ ਆ ਰਹੇ ਹਨ ਤਾਂ ਉਹ ਸੜਕ ‘ਤੇ ਆ ਗਏ । ਇਹ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਵੀ ਬਣਦੀ ਹੈ ਕਿ ਉਹ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨਾਲ ਗੱਲਬਾਤ ਕਰੇ। ਇਸ ਦੇ ਨਾਲ ਹੀ ਉਨ੍ਹਾਂ ਨੂੰ ਏਅਰਪੋਰਟ ਤੋਂ ਨਿਕਲ ਕੇ ਇਹ ਤੈਅ ਨਹੀਂ ਕਰਨਾ ਚਾਹੀਦਾ ਸੀ ਕਿ ਉਹ ਸੜਕ ਰਾਹੀਂ ਹੀ ਚਲੇ ਜਾਣ।
ਇਹ ਵੀ ਪੜ੍ਹੋ: ਪੰਜਾਬ ‘ਚ ਰਾਸ਼ਟਰਪਤੀ ਰਾਜ ਲਾਉਣ ਦੀ ਮੰਗ ਵਿਚਾਲੇ ਰਾਮਨਾਥ ਕੋਵਿੰਦ ਨਾਲ PM ਮੋਦੀ ਦੀ ਮੁਲਾਕਾਤ
ਰਾਕੇਸ਼ ਟਿਕੈਤ ਨੇ ਕਿਹਾ ਕਿ ਕੱਲ੍ਹ ਤੋਂ ਮੀਡੀਆ ਵਿੱਚ ਇਹ ਗੱਲ ਚੱਲ ਰਹੀ ਹੈ ਕਿ ਪੀਐੱਮ ਮੋਦੀ ਦੀ ਜਾਨ ਬਚ ਗਈ ਹੈ । ਪ੍ਰਧਾਨ ਮੰਤਰੀ ਉੱਥੋਂ ਆਪਣੀ ਜਾਨ ਬਚਾ ਕੇ ਨਿਕਲੇ… ਜਦਕਿ ਅਜਿਹਾ ਕੁਝ ਵੀ ਨਹੀਂ ਸੀ। ਪੀਐਮ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਭਾਜਪਾ ਦੇ ਪ੍ਰਧਾਨ ਮੰਤਰੀ ਨਹੀਂ। ਪੀਐਮ ਮੋਦੀ ਨੂੰ ਕਿਸੇ ਨੇ ਬੰਧਕ ਨਹੀਂ ਬਣਾਇਆ। ਪੰਜਾਬ ਸਰਕਾਰ ਨੂੰ ਗੱਲਬਾਤ ਕਰ ਕੇ ਕੇ ਕਿਸਾਨਾਂ ਨੂੰ ਹਟਾਉਣਾ ਚਾਹੀਦਾ ਸੀ । ਦੋਵੇਂ ਪਾਰਟੀਆਂ ਸਿਰਫ਼ ਵੋਟਾਂ ਚਾਹੁੰਦੀਆਂ ਹਨ। ਟਿਕੈਤ ਨੇ ਕਾਂਗਰਸ ਨੇਤਾਵਾਂ ਦਾ ਹਵਾਲਾ ਦਿੰਦੇ ਹੋਏ ਇਹ ਵੀ ਕਿਹਾ ਕਿ ਪੀਐਮ ਮੋਦੀ ਦੇ ਪ੍ਰੋਗਰਾਮ ਵਿੱਚ ਭੀੜ ਨਹੀਂ ਸੀ ਅਤੇ ਕੁਰਸੀਆਂ ਖਾਲੀ ਸਨ, ਜਿਸ ਕਾਰਨ ਪੀਐਮ ਮੋਦੀ ਵਾਪਸ ਪਰਤ ਗਏ।
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਇਸ ਪੂਰੇ ਘਟਨਾਕ੍ਰਮ ਦੀ ਜਾਂਚ ਹੋਣੀ ਚਾਹੀਦੀ ਹੈ, ਜਿਸ ਵਿੱਚ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਸੁਰੱਖਿਆ ਪ੍ਰਬੰਧ ਕੀ ਸਨ। ਰਾਸ਼ਟਰਪਤੀ, ਪ੍ਰਧਾਨ ਮੰਤਰੀ ਆਦਿ ਕਿਸੇ ਪਾਰਟੀ ਨਾਲ ਸਬੰਧਤ ਨਹੀਂ ਹੁੰਦੇ, ਉਹ ਦੇਸ਼ ਦੇ ਹੁੰਦੇ ਹਨ। ਜੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਉੱਥੋਂ ਬਚ ਕੇ ਆ ਗਏ ਹਨ ਤਾਂ ਉਹ ਉੱਥੇ ਗਏ ਕਿਉਂ ਸੀ ?
ਵੀਡੀਓ ਲਈ ਕਲਿੱਕ ਕਰੋ -: