ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨੋਂ ਖੇਤੀ ਕਾਨੂੰਨਾਂ ਵਿਰੁੱਧ ਜਾਰੀ ਕਿਸਾਨ ਅੰਦੋਲਨ ਨੂੰ ਅੱਜ 8 ਮਹੀਨੇ ਪੂਰੇ ਹੋ ਗਏ ਹਨ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਹਰਿਆਣਾ ਦੇ ਜੀਂਦ ਦੇ ਕਿਸਾਨਾਂ ਵੱਲੋਂ ਆਜ਼ਾਦੀ ਦਿਵਸ ਮੌਕੇ ਟ੍ਰੈਕਟਰ ਰੈਲੀ ਕਰਨ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਟ੍ਰੈਕਟਰ ਰੈਲੀ ਕੋਈ ਗਲਤ ਚੀਜ਼ ਨਹੀਂ ਹੈ।
ਦਰਅਸਲ, ਇਸ ਬਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਟਰੈਕਟਰ ਰੈਲੀ ਕੱਢਣਾ ਕੋਈ ਗਲਤ ਗੱਲ ਚੀਜ਼ ਨਹੀਂ ਹੈ। ਜੀਂਦ ਦੇ ਲੋਕ ਕ੍ਰਾਂਤੀਕਾਰੀ ਹਨ। ਉਨ੍ਹਾਂ ਨੇ 15 ਅਗਸਤ ਨੂੰ ਟ੍ਰੈਕਟਰ ਰੈਲੀ ਕੱਢਣ ਦਾ ਸਹੀ ਫੈਸਲਾ ਲਿਆ ਹੈ । ਮੈ ਨਹੀਂ ਜਾਣਦਾ ਕਿ ਸੰਯੁਕਤ ਕਿਸਾਨ ਮੋਰਚਾ ਕੀ ਫੈਸਲਾ ਲਵੇਗਾ।
ਇਹ ਵੀ ਪੜ੍ਹੋ: ਕਾਰਗਿਲ ਯੁੱਧ ਦੇ 22 ਸਾਲ: PM ਮੋਦੀ ਸਣੇ ਕਈ ਨੇਤਾਵਾਂ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਉਨ੍ਹਾਂ ਅੱਗੇ ਕਿਹਾ ਕਿ ਟ੍ਰੈਕਟਰ ਪਰੇਡ ਦੌਰਾਨ ਟ੍ਰੈਕਟਰ ‘ਤੇ ਤਿਰੰਗਾ ਲੱਗਿਆ ਵੇਖਣਾ ਮਾਣ ਵਾਲੀ ਗੱਲ ਹੋਵੇਗੀ। ਇਹ ਦੇਸ਼ ਭਗਤੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਦਾ ਹੈ। ਰਾਕੇਸ਼ ਟਿਕੈਤ ਨੇ ਇਹ ਵੀ ਕਿਹਾ ਕਿ ਮੁਰਾਦਾਬਾਦ, ਅਮਰੋਹਾ ਅਤੇ ਹਾਪੁੜ ਸਮੇਤ ਪੂਰੇ ਯੂਪੀ ਦੇ ਕਿਸਾਨ 15 ਅਗਸਤ ਨੂੰ ਦਿੱਲੀ ਵਿੱਚ ਅੰਦੋਲਨ ਵਾਲੀ ਥਾਂ ‘ਤੇ ਆਉਣਗੇ ਅਤੇ ਟ੍ਰੈਕਟਰ ਰੈਲੀ ਕੱਢਣਗੇ।
ਉੱਥੇ ਹੀ ਦੂਜੇ ਪਾਸੇ ਜੀਂਦ ਦੇ ਕਿਸਾਨਾਂ ਦੇ ਸਬੰਧ ਵਿੱਚ ਉਨ੍ਹਾਂ ਕਿਹਾ ਕਿ ਜੇ ਉੱਥੋਂ ਦੇ ਲੋਕਾਂ ਨੇ ਫੈਸਲਾ ਲਿਆ ਹੈ ਕਿ ਉਹ ਨੇਤਾਵਾਂ ਨੂੰ ਉਨ੍ਹਾਂ ਦੇ ਪਿੰਡਾਂ ਵਿੱਚ ਝੰਡਾ ਲਹਿਰਾਉਣ ਨਹੀਂ ਦੇਣਗੇ ਤਾਂ ਉਹ ਵੀ ਅਜਿਹਾ ਕਰਨਗੇ । ਝੰਡਾ ਲਹਿਰਾ ਕੇ ਆਗੂ ਕੀ ਕਰਨਗੇ?