Rakesh Tikait slams BJP: ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵਿਰੋਧੀ ਨੇਤਾ ਕਿਸਾਨਾਂ ਦੇ ਅੰਦੋਲਨ ਨੂੰ ਜ਼ਿਆਦਾ ਸਮਰਥਨ ਨਹੀਂ ਦੇ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਨਿਸ਼ਾਨਾ ਬਣਾ ਸਕਦੀ ਹੈ । ਦਰਅਸਲ, ਰਾਜਸਥਾਨ ਦੇ ਜੋਧਪੁਰ ਦੇ ਪੀਪਾੜ ਵਿੱਚ ਕਿਸਾਨਾਂ ਦੀ ਮਹਾਪੰਚਾਇਤ ਨੂੰ ਸੰਬੋਧਿਤ ਕਰਦਿਆਂ BKU ਨੇਤਾ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ‘ਦੋ ਲੋਕਾਂ ਦੀ ਸਰਕਾਰ’ ਦੱਸਿਆ, ਜੋ ਕਿਸੇ ਦੀ ਨਹੀਂ ਸੁਣਦੀ । ਟਿਕੈਤ ਨੇ ਨੌਜਵਾਨਾਂ ਵਲੋਂ ਹਿੱਸੇਦਾਰੀ ਦੀ ਅਪੀਲ ਕਰਦਿਆਂ ਕਿਹਾ ਕਿ ਕਾਲੇ ਕਾਨੂੰਨਾਂ ਖਿਲਾਫ਼ ਇਹ ਅੰਦੋਲਨ ਨਵੰਬਰ ਤੱਕ ਜਾਰੀ ਰਹੇਗਾ।
ਟਿਕੈਤ ਨੇ ਦਾਅਵਾ ਕੀਤਾ ਕਿ ਵਿਰੋਧੀ ਧਿਰ ਮਾੜੀ ਸਥਿਤੀ ਵਿੱਚ ਹੈ ਅਤੇ ਕਿਸਾਨਾਂ ਦੇ ਮੁੱਦੇ ‘ਤੇ ਨਹੀਂ ਬੋਲ ਰਿਹਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਨੇਤਾਵਾਂ ਦੇ ਪੁਰਾਣੇ ਕਾਰਨਾਮੇ ਉਨ੍ਹਾਂ ਦੀ ਰਾਹ ਵਿੱਚ ਆੜੇ ਆ ਰਹੇ ਹਨ। ਉਨਾਂ ਨੂੰ ਕਿਸੇ ਮਾਮਲੇ ਵਿੱਚ ਫਸਾ ਦਿੱਤੇ ਜਾਣ ਦਾ ਡਰ ਹੈ। ਕੇਂਦਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਸਾਨ ਆਗੂ ਨੇ ਕਿਹਾ ਕਿ ਜੇਕਰ ਸਰਕਾਰ ਹੁੰਦੀ ਤਾਂ ਗੱਲ ਹੁੰਦੀ, ਪਰ ਦੇਸ਼ ਵਿੱਚ ਦੋ ਲੋਕਾਂ ਦੀ ਸਰਕਾਰ ਹੈ । ਉਨ੍ਹਾਂ ਕਿਹਾ ਕਿ ਇਹ ਸਰਕਾਰ ਕਿਸੇ ਦੀ ਰਾਏ ਨਹੀਂ ਲੈਂਦੀ ਹੈ । ਇਸ ਤੋਂ ਅੱਗੇ ਟਿਕੈਤ ਨੇ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਲੰਬੀ ਲੜਾਈ ਹੈ ਅਤੇ ਨੌਜਵਾਨਾਂ ਨੂੰ ਇਸ ਅੰਦੋਲਨ ਨੂੰ ਅੰਜਾਮ ਤੱਕ ਲਿਜਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਆਖ਼ਰਕਾਰ ਨੌਜਵਾਨਾਂ ਨੂੰ ਇਹ ਲੜਾਈ ਅੱਗੇ ਲਿਜਾਉਣੀ ਹੋਵੇਗੀ । ਇਸ ਲਈ ਰੁਕਾਵਟਾਂ ਖ਼ਤਮ ਕਰਨੀਆਂ ਹੋਣਗੀਆਂ।
ਇਸ ਤੋਂ ਇਲਾਵਾ ਟਿਕੈਤ ਨੇ ਕਿਹਾ ਕਿ ਅਗਲੇ 20-30 ਸਾਲਾਂ ਵਿੱਚ ਅਸੀਂ ਆਪਣੀ ਜ਼ਮੀਨ ਗਵਾ ਦੇਵਾਂਗੇ ਅਤੇ ਅਜਿਹਾ ਦੇਸ਼ ਦੇ ਹਰੇਕ ਕਿਸਾਨ ਨਾਲ ਹੋਵੇਗਾ । ਅਸੀਂ ਸਰਕਾਰ ਨਾਲ ਲੜ ਕੇ ਹੀ ਆਪਣੀ ਜ਼ਮੀਨ ਬਚਾ ਸਕਦੇ ਹਨ । ਉਨ੍ਹਾਂ ਨੇ ਲੋਕਾਂ ਨੂੰ ਸਾਰੀਆਂ ਸਹੂਲਤਾਂ ਤਿਆਗ ਕਰਨ ਅਤੇ ਅੰਦੋਲਨ ਦਾ ਸਮਰਥਨ ਕਰਨ ਲਈ ਕਿਹਾ । ਟਿਕੈਤ ਨੇ ਦਾਅਵਾ ਕੀਤਾ ਕਿ ਜੇਕਰ ਘੱਟੋ-ਘੱਟ ਸਮਰਥਨ ਮੁੱਲ ‘ਤੇ ਕਾਨੂੰਨ ਨਹੀਂ ਹੋਵੇਗਾ ਤਾਂ ਫ਼ਸਲ ਅੱਧੀ ਕੀਮਤ ‘ਤੇ ਵਿਕੇਗੀ।
ਇਹ ਵੀ ਦੇਖੋ: ਜਹਾਜ਼ ਭਰ-ਭਰ ਕੇ ਬੰਗਾਲ ਪਹੁੰਚ ਗਏ ਕਿਸਾਨ, Balbir Rajewal ਨੇ ਪਾ ‘ਤਾ ਸਰਕਾਰ ਨੂੰ ਵਖ਼ਤ