ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਜਦੋਂ ਕੇਂਦਰੀ ਮੰਤਰੀ ਨੂੰ ਪੱਤਰਕਾਰਾਂ ਵੱਲੋਂ ਜੇਲ੍ਹ ਵਿੱਚ ਬੰਦ ਉਨ੍ਹਾਂ ਦੇ ਪੁੱਤਰ ਆਸ਼ੀਸ਼ ਮਿਸ਼ਰਾ ਬਾਰੇ ਸਵਾਲ ਕੀਤਾ ਗਿਆ ਤਾਂ ਉਹ ਗੁੱਸੇ ‘ਚ ਆ ਗਏ। ਮੰਤਰੀ ਨੇ ਉਥੇ ਮੌਜੂਦ ਪੱਤਰਕਾਰਾਂ ਦਾ ਮਾਈਕ ਫੜ੍ਹ ਲਿਆ ਅਤੇ ਗਾਲ੍ਹਾਂ ਕੱਢਦਿਆਂ ਉਨ੍ਹਾਂ ਨੂੰ ਚੋਰ ਕਹਿ ਦਿੱਤਾ।
ਮੰਤਰੀ ਦੀ ਇਸ ਹਰਕਤ ‘ਤੇ ਰਾਕੇਸ਼ ਟਿਕੈਤ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਮੰਤਰੀ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਇਹ ਨਿਦਣਯੋਗ ਹੈ। ਰਾਕੇਸ਼ ਟਿਕੈਤ ਨੇ ਅਜੈ ਮਿਸ਼ਰਾ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, “ਗੁੰਡਾ ਆਦਮੀ ਗੁੰਡਾਗਰਦੀ ਹੀ ਕਰੇਗਾ ਅਤੇ ਹੋਰ ਕੀ ਕਰੇਗਾ ਉਹ। ਉਹ ਕੋਈ ਅੰਦੋਲਨ ਤਾਂ ਨਹੀਂ ਕਰੇਗਾ। ਉਸ ਨੇ ਗੁੰਡਾਗਰਦੀ ਕੀਤੀ ਹੈ, ਚੋਰੀ ਕੀਤੀ ਹੈ, ਡਕੈਤੀ ਕੀਤੀ ਹੈ, ਲੋਕਾਂ ਨੂੰ ਮਰਵਾਇਆ ਹੈ, ਫਿਰ ਉਹ ਕੰਮ ਕਰੇਗਾ।” ਟਿਕੈਤ ਨੇ ਇਸ ਦੌਰਾਨ ਮੁੜ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ।
ਦਰਅਸਲ ਬੁੱਧਵਾਰ ਨੂੰ ਜਦੋਂ ਪੱਤਰਕਾਰਾਂ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਤੋਂ ਐਸਆਈਟੀ ਦੀ ਰਿਪੋਰਟ ‘ਤੇ ਸਵਾਲ ਪੁੱਛੇ ਤਾਂ ਉਹ ਭੜਕ ਗਏ। ਮੰਤਰੀ ਨੇ ਕਿਹਾ, ‘ਜਾ ਕੇ ਐਸਆਈਟੀ ਨੂੰ ਪੁੱਛੋ, ਇਹ ਤੁਹਾਡੇ ਮੀਡੀਆ ਵਾਲਾ ਨੇ ਨਾ, ਇੰਨ੍ਹਾਂ —– ਨੇ ਹੀ ਇੱਕ ਬੇਕਸੂਰ ਆਦਮੀ ਨੂੰ ਫਸਾਇਆ ਹੈ, ਸ਼ਰਮ ਨਹੀਂ ਆਉਂਦੀ, ਕਿੰਨੇ ਗੰਦੇ ਲੋਕ ਹਨ, ਤੁਸੀਂ ਕੀ ਜਾਣਨਾ ਚਾਹੁੰਦੇ ਹੋ …’ ਐਸਆਈਟੀ ਨੂੰ ਨਹੀਂ ਪੁੱਛਿਆ…’ ਦੱਸ ਦੇਈਏ ਕਿ ਇਸ ਦੌਰਾਨ ਅਜੇ ਮਿਸ਼ਰਾ ਨੂੰ ਦਿੱਲੀ ਤਲਬ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਸ਼ਾਮ 5.35 ਵਜੇ ਫਲਾਈਟ ਰਾਹੀਂ ਦਿੱਲੀ ਲਈ ਰਵਾਨਾ ਹੋਣਗੇ।
ਵੀਡੀਓ ਲਈ ਕਲਿੱਕ ਕਰੋ -: