ਕਿਸਾਨਾਂ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਆਪਣਾ ਅੰਦੋਲਨ ਤੇਜ਼ ਕਰਨ ਦੀ ਤਿਆਰੀ ਕਰ ਲਈ ਹੈ। ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਕਿਸਾਨਾਂ ਨੂੰ ਅਪੀਲ ਕੀਤੀ ਹੈ । ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੋਟਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਜਾਤ-ਪਾਤ, ਧਰਮ ਤੇ ਜਿਨਾਹ ਦੇ ਮੁੱਦੇ ‘ਤੇ ਸਾਰਿਆਂ ਨੂੰ ਉਲਝਾਉਣਗੀਆਂ ਪਰ ਉਹ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਡਟੇ ਰਹਿਣ।
ਦਰਅਸਲ, ਰਾਕੇਸ਼ ਟਿਕੈਤ ਨੇ ਟਵੀਟ ਕਰਦਿਆਂ ਲਿਖਿਆ, “ਹੁਣ ਚੋਣਜੀਵੀ ਘਰ-ਘਰ ਆਉਣਗੇ, ਤੁਹਾਨੂੰ ਜਾਤ, ਧਰਮ ਅਤੇ ਜਿਨਾਹ ਵਿੱਚ ਉਲਝਾਉਣਗੇ। ਅਸੀਂ ਕਿਸਾਨ-ਮਜ਼ਦੂਰ ਹੀ ਬਣੇ ਰਹਿਣਾ ਹੈ ਅਤੇ ਖੇਤੀ-ਕਿਸਾਨੀ ਮੁੱਦਿਆਂ ‘ਤੇ ਹੀ ਡਟੇ ਰਹਿਣਾ ਹੈ।”
ਦੱਸ ਦੇਈਏ ਕਿ ਬੀਤੇ ਦਿਨ ਵੀ ਕਿਸਾਨ ਆਗੂ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਟਰੈਕਟਰ ਵੀ ਉਹੀ ਨੇ ਅਤੇ ਕਿਸਾਨ ਵੀ ਉਹੀ। ਇਸ ਵਾਰ ਗੂੰਗੀ-ਬੋਲੀ ਸਰਕਾਰ ਨੂੰ ਜਗਾਉਣ ਅਤੇ ਆਪਣੀ ਗੱਲ ਮਨਵਾਉਣ ਦੇ ਲਈ ਕਿਸਾਨ 29 ਨਵੰਬਰ ਟਰੈਕਟਰਾਂ ‘ਤੇ ਸੰਸਦ ਭਵਨ ਜਾਣਗੇ।
ਇਹ ਵੀ ਪੜ੍ਹੋ: ਸੁਪਰੀਮ ਕੋਰਟ ਦੀ ਪ੍ਰਦੂਸ਼ਣ ‘ਤੇ ਵੱਡੀ ਟਿੱਪਣੀ, ਕਿਹਾ- ‘ਲਾਕਡਾਊਨ ‘ਤੇ ਵਿਚਾਰ ਕਰੇ ਸਰਕਾਰ’
ਟਿਕੈਤ ਨੇ ਇੱਕ ਚੈੱਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ, ‘ਸਾਡੀ 22 ਨਵੰਬਰ ਨੂੰ ਲਖਨਊ ‘ਚ ਮਹਾਪੰਚਾਇਤ ਹੈ, ਇਸ ‘ਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਨੂੰ ਬਰਖਾਸਤ ਕਰਨ ਤੋਂ ਇਲਾਵਾ ਝੋਨੇ-ਗੰਨੇ ਦੇ ਭੁਗਤਾਨ ਦਾ ਮੁੱਦਾ ਅਤੇ ਦਿੱਲੀ ਦੇ ਪ੍ਰਦਰਸ਼ਨ ਦੀ ਰਣਨੀਤੀ ‘ਤੇ ਵਿਚਾਰ ਹੋਵੇਗਾ। ਅਸੀਂ ਆਪਣੇ ਪ੍ਰਦਰਸ਼ਨ ਨੂੰ ਹੋਰ ਤੇਜ਼ ਕਰਾਂਗੇ।
ਵੀਡੀਓ ਲਈ ਕਲਿੱਕ ਕਰੋ -: