ਅੱਜ ਦੇਸ਼ ਭਰ ਵਿੱਚ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ । ਰੱਖੜੀ ਵਾਲੇ ਦਿਨ ਜਿੱਥੇ ਭੈਣ ਆਪਣੇ ਵੀਰ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਲੰਮੀ ਉਮਰ ਦੀ ਕਾਮਨਾ ਕਰਦੀ ਹੈ, ਉਥੇ ਹੀ ਵੀਰ ਆਪਣੀ ਭੈਣ ਦੀ ਸੁਰੱਖਿਆ ਦਾ ਵਚਨ ਦਿੰਦਾ ਹੈ। ਇਸੇ ਵਿਚਾਲੇ ਗੁੜਗਾਓਂ ਤੋਂ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਭੈਣ ਨੇ ਰੱਖੜੀ ਦੇ ਇਸ ਤਿਉਹਾਰ ਮੌਕੇ ਆਪਣੇ ਵੀਰ ਨੂੰ ਕਿਡਨੀ ਦੇ ਰੂਪ ਵਿੱਚ ਜ਼ਿੰਦਗੀ ਦਾ ਤੋਹਫ਼ਾ ਦਿੱਤਾ ਹੈ ।
ਦਰਅਸਲ, ਗੁੜਗਾਓਂ ਦਾ ਰਹਿਣ ਵਾਲਾ 29 ਸਾਲਾ ਸਕ੍ਰਿਪਟ ਲੇਖਕ ਅਮਨ 2013 ਤੋਂ ਗੁਰਦਿਆਂ ਦੀ ਬੀਮਾਰੀ ਤੋਂ ਪੀੜਤ ਸੀ । ਉਸ ਦੇ ਮਾਤਾ-ਪਿਤਾ ਗੁਰਦਾ ਦਾਨ ਕਰਨ ਤੋਂ ਅਸਮਰੱਥ ਸਨ। ਜਿਸ ਤੋਂ ਬਾਅਦ ਉਸ ਦੀ ਭੈਣ ਚੰਦਰਾ ਗਰੋਵਰ ਨੇ ਇਹ ਆਪਣੇ ਭਰਾ ਨੂੰ ਕਿਡਨੀ ਦੇਣ ਦਾ ਫ਼ੈਸਲਾ ਕੀਤਾ । ਭੈਣ ਆਪਣੇ ਪਤੀ ਨਾਲ ਨਿਊਜ਼ੀਲੈਂਡ ਵਿੱਚ ਰਹਿੰਦੀ ਹੈ । ਦੱਸ ਦੇਈਏ ਕਿ ਜਿੱਥੇ ਭਾਰਤ ਵਿੱਚ ਬਹੁਤ ਸਾਰੇ ਪਰਿਵਾਰ ਰੱਖੜੀ ਦੇ ਸਬੰਧ ਵਿੱਚ ਭਰਾ-ਭੈਣ ਦੇ ਪਵਿੱਤਰ ਤਿਉਹਾਰ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ। ਉੱਥੇ ਹੀ ਬੱਤਰਾ ਅਤੇ ਉਸ ਦੀ ਭੈਣ ਚੰਦਰਾ ਭਰਾ-ਭੈਣ ਦੇ ਅਨੋਖੇ ਰਿਸ਼ਤੇ ਦੀ ਇੱਕ ਨਵੀਂ ਗਾਥਾ ਲਿਖੀ ।
ਚੰਦਰਾ ਗਰੋਵਰ ਨੇ ਦੱਸਿਆ ਕਿ ਉਹ 9 ਸਾਲਾਂ ਤੋਂ ਆਪਣੇ ਭਰਾ ਨੂੰ ਕਿਡਨੀ ਲੈਣ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੀ ਸੀ । ਚੰਦਰਾ ਨੇ ਆਕਲੈਂਡ ਤੋਂ ਫੋਨ ਕਰ ਕੇ ਦੱਸਿਆ ਕਿ ਇਸ ਸਾਲ ਫਰਵਰੀ ਵਿੱਚ ਮੈਂ ਕਿਸੇ ਤਰ੍ਹਾਂ ਉਸ ਨੂੰ ਮਨਾ ਲਿਆ ਕਿ ਸਾਨੂੰ ਇਹ ਕਰਨਾ ਪਵੇਗਾ ਕਿਉਂਕਿ ਜੇ ਉਹ ਇੰਨੀ ਮੁਸੀਬਤ ਵਿੱਚੋਂ ਲੰਘ ਰਿਹਾ ਹੈ ਤਾਂ ਮੈਂ ਕਦੇ ਖੁਸ਼ ਨਹੀਂ ਹੋਵਾਂਗੀ। ਉਹ ਆਖਰ ਸਹਿਮਤ ਹੋ ਗਿਆ ਅਤੇ ਮੈਂ ਉਸ ਨੂੰ ਆਪਣੀ ਕਿਡਨੀ ਦਾਨ ਕਰ ਦਿੱਤੀ।
ਉੱਥੇ ਹੀ ਬੱਤਰਾ ਨੇ ਕਿਹਾ ਕਿ ਮਹਾਮਾਰੀ ਦੇ ਸਾਲ ਬਹੁਤ ਮੁਸ਼ਕਿਲਾਂ ਭਰੇ ਰਹੇ । ਉਸਨੇ ਦੱਸਿਆ ਕਿ ਉਸਦੇ ਮਾਤਾ-ਪਿਤਾ ਮਈ 2020 ਵਿੱਚ ਪਹਿਲੀ ਲਹਿਰ ਵਿੱਚ ਕੋਰੋਨਾ ਨਾਲ ਪੀੜਤ ਹੋ ਗਏ ਸਨ। ਬੱਤਰਾ ਨੇ ਕਿਹਾ ਕਿ ਉਨ੍ਹਾਂ ਨੇ ਬਿਮਾਰੀਆਂ ਨੂੰ ਉਨ੍ਹਾਂ ‘ਤੇ ਹਾਵੀ ਨਹੀਂ ਹੋਣ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: