ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੇ ਪ੍ਰੇਮੀ ਹੁਣ ਦੋ ਤੋਂ ਵੱਧ ਬੱਚੇ ਪੈਦਾ ਨਹੀਂ ਕਰਨਗੇ । ਰਾਮ ਰਹੀਮ ਨੇ ਉਨ੍ਹਾਂ ਤੋਂ ਵਚਨ ਲਿਆ ਹੈ ਅਤੇ ਸਾਰਿਆਂ ਨੇ ਇਸ ਲਈ ਸਹਿਮਤੀ ਵੀ ਦੇ ਦਿੱਤੀ ਹੈ। ਹਾਲਾਂਕਿ ਰਾਮ ਰਹੀਮ ਦੇ ਖੁਦ ਤਿੰਨ ਬੱਚੇ ਹਨ, ਜਿਨ੍ਹਾਂ ਵਿੱਚ ਦੋ ਲੜਕੀਆਂ ਅਤੇ ਇੱਕ ਲੜਕਾ ਹੈ। ਰਾਮ ਰਹੀਮ ਨੇ ਆਬਾਦੀ ‘ਤੇ ਕੰਟਰੋਲ ਲਈ ‘ਇੱਕ ਹੀ ਸਹੀ ਦੋ ਦੇ ਬਾਅਦ ਨਹੀਂ’ ਦਾ ਨਾਅਰਾ ਦਿੱਤਾ । ਰਾਮ ਰਹੀਮ ਦੀ ਪ੍ਰੇਰਨਾ ਨਾਲ ਤਿੰਨ ਨਵ-ਵਿਆਹੇ ਜੋੜਿਆਂ ਨੇ ਲਿਖਿਤ ਹਲਫ਼ਨਾਮਾ ਭਰ ਕੇ ‘ਇੱਕ ਹੀ ਸਹੀ ਦੋ ਦੇ ਬਾਅਦ ਨਹੀਂ’ ਦਾ ਪ੍ਰਣ ਲਿਆ ।
ਰਾਮ ਰਹੀਮ ਨੇ ਕਿਹਾ ਕਿ ਕਈ ਕਹਿੰਦੇ ਹਨ ਕਿ ਰੱਬ ਦਿੰਦਾ ਹੈ, ਇਹ ਤਾਂ ਰੱਬ ਨੇ ਲਿਖਿਆ ਹੈ। ਇਸ ਕਾਰਨ ਬੱਚੇ ਆਉਂਦੇ ਜਾਂਦੇ ਹਨ । ਹੁਣ ਮਾਮਲਾ ਆਬਾਦੀ ਕੰਟਰੋਲ ਦਾ ਹੈ, ਇਸ ਲਈ ਇਹ ਕੀਤਾ ਜਾ ਸਕਦਾ ਹੈ, ਜੇ ਤੁਸੀਂ ਚਾਹੋ ਤਾਂ ਜੇ ਤੁਸੀਂ ਨਹੀਂ ਚਾਹੁੰਦੇ ਤਾਂ ਇਹ ਵੱਖਰੀ ਗੱਲ ਹੈ। ਸਾਰੇ ਧਰਮਾਂ ਵਿੱਚ, ਧਰਮ ਗ੍ਰੰਥਾਂ ਵਿੱਚ ਕਿਤੇ ਵੀ ਇਹ ਜ਼ਿਕਰ ਨਹੀਂ ਹੈ ਕਿ 5, 10, 15, 20 ਬੱਚੇ ਪੈਦਾ ਕਰੋ । ਸੰਜਮ ਦਾ ਜ਼ਿਕਰ ਜ਼ਰੂਰ ਹੈ, ਸੰਤੁਸ਼ਟੀ ਹੋਣੀ ਚਾਹੀਦੀ ਹੈ, ਇਸ ਦਾ ਜ਼ਿਕਰ ਮਿਲਦਾ ਹੈ ।
ਇਸ ਤੋਂ ਅੱਗੇ ਡੇਰਾ ਮੁਖੀ ਨੇ ਕਿਹਾ ਕਿ ਤੁਸੀਂ ਚਾਹੋ ਤਾਂ ਕੰਟਰੋਲ ਕਰ ਸਕਦੇ ਹੋ । ਇਹ ਕਿੰਨਾ ਚੰਗਾ ਹੋਵੇ ਕਿ ਤੁਹਾਡੇ ਕੋਲ ਇੱਕ ਹੀ ਹੋਵੇ ਜਾਂ ਫਿਰ ਦੋ, ਇਸ ਤੋਂ ਵੱਧ ਨਾ ਹੋਵੇ । ਤੁਸੀਂ ਉਨ੍ਹਾਂ ਦਾ ਚੰਗੀ ਤਰ੍ਹਾਂ ਪਾਲਣ-ਪੋਸ਼ਣ ਵੀ ਕਰ ਸਕੋਗੇ । ਰਾਮ ਰਹੀਮ ਨੇ ਕਿਹਾ ਕਿ ਅਣਜਾਣੇ ਵਿੱਚ ਹੀ ਸਹੀ, ਪਰ ਜੋ ਜਨਸੰਖਿਆ ਵਿਸਫੋਟ ਹੋਣ ਵਾਲਾ ਹੈ, ਉਹ ਗਲਤ ਹੈ। ਇੱਕ ਸੈਕਿੰਡ ਵਿੱਚ ਪਤਾ ਨਹੀਂ ਕਿੰਨੇ ਬੱਚੇ ਪੈਦਾ ਹੋ ਜਾਂਦੇ ਹਨ।
ਰਾਮ ਰਹੀਮ ਨੇ ਕਿਹਾ ਕਿ ਇੰਡੀਆ ਵਿੱਚ ਹਰ ਮਿੰਟ ਵਿੱਚ 5 ਬੱਚੇ ਤੇ 3074 ਬੱਚੇ ਹਰ ਘੰਟੇ ਵਿੱਚ ਪੈਦਾ ਹੋ ਰਹੇ ਹਨ। ਪੂਰੀ ਦੁਨੀਆ ਵਿੱਚ 1 ਸੈਕਿੰਡ ਵਿੱਚ 4 ਬੱਚੇ ਪੈਦਾ ਹੁੰਦੇ ਹਨ। ਇਹ ਵਿਸਫੋਟ ਵਾਲਾ ਕੰਮ ਹੈ। ਕੰਟਰੋਲ ਕਰਨਾ ਤੇ ਵਸ਼ ਵਿੱਚ ਰੱਖਣਾ ਆਦਮੀ ਦੇ ਹੱਥ ਵਿੱਚ ਹੈ। ਜੇਕਰ ਕਿਸੇ ਦੇ ਜੁੜਵਾਂ ਬੱਚੇ ਹੋ ਜਾਂਦਾ ਹਨ ਤਾਂ ਉਹ ਅਲੱਗ ਗੱਲ ਹੈ। ਨਾ ਚਾਹੁੰਦੇ ਹੋਏ ਵੀ ਗੜਬੜ ਹੋ ਜਾਵੇ, ਪਹਿਲੀ ਵਾਰ ਹੋ ਜਾਵੇ ਤਾਂ ਕੋਈ ਗੱਲ ਨਹੀਂ, ਦੋ ਬੱਚਿਆਂ ਦਾ ਟੀਚਾ ਪੂਰਾ ਹੋ ਜਾਂਦਾ ਹੈ। ਦੂਜੀ ਵਾਰ ਜੁੜਵਾਂ ਹੋ ਜਾਵੇ ਤਾਂ ਤਿੰਨ ਦੀ ਗਿਣਤੀ ਬਣ ਜਾਂਦੀ ਹੈ।
ਇਸ ਲਈ 1 ਜਾਂ 2 ਬੱਚੇ ਪੈਦਾ ਕਰਨ ਦੀ ਕੋਸ਼ਿਸ਼ ਕਰੋ।
ਵੀਡੀਓ ਲਈ ਕਲਿੱਕ ਕਰੋ -: