ramdas athawale ghulam nabi farewell: ਰਾਜਸਭਾ ਤੋਂ ਅੱਜ ਕਾਂਗਰਸ ਸੰਸਦ ਗੁਲਾਮ ਨਬੀ ਆਜ਼ਾਦ ਦੀ ਵਿਦਾਈ ਹੋ ਗਈ ਹੈ।ਸਦਨ ‘ਚ ਉਨਾਂ੍ਹ ਦੀ ਬਿਦਾਈ ਭਾਸ਼ਣ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਮਕੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।ਇਸ ਦੌਰਾਨ ਉਹ ਭਾਵੁਕ ਵੀ ਹੋ ਗਏ।ਇਸ ਤੋਂ ਬਾਅਦ ਜਦੋਂ ਸਦਨ ‘ਚ ਰਿਪਬਿਲਕਨ ਪਾਰਟੀ ਆਫ ਇੰਡੀਆ ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਦੇ ਬੋਲਣ ਦੀ ਵਾਰੀ ਆਈ ਤਾਂ ਉਨ੍ਹਾਂ ਨੇ ਗੁਲਾਮ ਨਬੀ ਆਜ਼ਾਦ ਦੇ ਸਨਮਾਨ ‘ਚ ਕਵਿਤਾ ਪੜੀ।ਕਵਿਤਾ ਪੜ੍ਹਨ ਤੋਂ ਬਾਅਦ ਰਾਮਦਾਸ ਅਠਾਵਲੇ ਨੇ ਕਿਹਾ ਕਿ ਜੇਕਰ ਕਾਂਗਰਸ ਤੁਹਾਨੂੰ ਰਾਜ ਸਭਾ ‘ਚ ਨਹੀਂ ਲਿਆਉਣੀ ਚਾਹੁੰਦੀ ਤਾਂ ਅਸੀਂ ਲਿਆਉਣ ਨੂੰ ਤਿਆਰ ਹਾਂ।ਇਸ ਤੋਂ ਬਾਅਦ ਸਦਨ ‘ਚ ਹਾਸੇ ਦੇ ਠਹਾਕਿਆਂ ਦੀ ਗੂੰਜ ਉੱਠੀ।
ਪੀਐੱਮ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਹੱਸਣ ਲੱਗੇ।ਰਾਮਦਾਸ ਅਠਾਵਲੇ ਨੇ ਗੁਲਾਮ ਨਬੀ ਦੀ ਤਾਰੀਫ ‘ਚ ਕਿਹਾ,” ਤੁਹਾਡਾ ਸੁਭਾਅ ਬਹੁਤ ਚੰਗਾ ਹੈ।ਤੁਸੀਂ ਬਹੁਤ ਵੱਡੇ ਦਿਲ ਦੇ ਆਦਮੀ ਹੋ।ਤੁਹਾਨੂੰ ਦੁਬਾਰਾ ਇਸ ਸਦਨ ‘ਚ ਆਉਣਾ ਚਾਹੀਦਾ।ਜੇਕਰ ਕਾਂਗਰਸ ਤੁਹਾਨੂੰ ਇਥੇ ਨਹੀਂ ਲਿਆਉਣਾ ਚਾਹੁੰਦੀ ਤਾਂ ਅਸੀਂ ਲਿਆਉਣ ਨੂੰ ਤਿਆਰ ਹਾਂ, ਸਾਨੂੰ ਕੋਈ ਤਕਲੀਫ ਨਹੀਂ ਹੈ।ਮੈਂ ਵੀ ਉਧਰ ਸੀ ਪਰ ਹੁਣ ਇੱਧਰ ਆਇਆ ਹਾਂ ਤਾਂ ਤੁਹਾਨੂੰ ਕੀ ਤਕਲੀਫ ਹੈ।ਤੁਹਾਨੂੰ ਫਿਰ ਤੋਂ ਸਦਨ ‘ਚ ਆਉਣਾ ਚਾਹੀਦਾ ਹੈ।ਸਾਨੂੰ ਉਮੀਦ ਹੈ।
ਸਰਕਾਰ ਨੇ ਦੀਪ ਸਿੱਧੂ ਬਣਾਇਆ ‘ਬਲੀ ਦਾ ਬੱਕਰਾ’, ਗ੍ਰਿਫ਼ਤਾਰੀ ‘ਤੇ ਰੁਲਦੂ ਮਾਨਸਾ ਦਾ ਵੱਡਾ ਬਿਆਨ LIVE !