ramdas athawale rahul gandhi: ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ‘ਹਮ ਦੋ ਹਮਾਰੇ ਦੋ’ ਬਿਆਨ ’ਤੇ ਰਿਪਬਲੀਕਨ ਪਾਰਟੀ ਆਫ ਇੰਡੀਆ ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਉਨ੍ਹਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ‘ਹਮ ਦੋ ਹਮਾਰੇ ਦੋ’ ਕਰਨਾ ਹੈ ਤਾਂ ਰਾਹੁਲ ਗਾਂਧੀ ਨੂੰ ਵਿਆਹ ਕਰ ਲੈਣਾ ਚਾਹੀਦਾ ਹੈ। ਜੇਕਰ ਉਹ ਦਲਿਤ ਲੜਕੀ ਦੇ ਨਾਲ ਵਿਆਹ ਕਰਦੇ ਹਨ ਤਾਂ ਮਹਾਤਮਾ ਗਾਂਧੀ ਦਾ ਸੁਫ਼ਨਾ ਪੂਰਾ ਹੋਵੇਗਾ ਅਤੇ ਜਾਤੀਵਾਦ ਖਤਮ ਹੋਵੇਗਾ।ਦਰਅਸਲ ਰਾਹੁਲ ਗਾਂਧੀ ਨੇ ਸੰਸਦ ਸੈਸ਼ਨ ਦੌਰਾਨ ਲੋਕ ਸਭਾ ’ਚ ਕਿਹਾ ਸੀ ਕਿ ਸਾਲਾਂ ਪਹਿਲਾਂ ਪਰਿਵਾਰ ਨਿਯੋਜਨ ਦਾ ਨਾਅਰਾ ਸੀ- ‘ਹਮ ਦੋ ਹਮਾਰੇ ਦੋ। ਅੱਜ ਕੀ ਹੋ ਰਿਹਾ ਹੈ।
ਇਹ ਨਾਅਰਾ ਦੂਜੇ ਰੂਪ ’ਚ ਆਇਆ ਹੈ। ਇਸ ਦੇਸ਼ ਨੂੰ 4 ਲੋਕ ਚਲਾਉਂਦੇ ਹਨ । ਅੱਜ ਇਸ ਸਰਕਾਰ ਦਾ ਨਾਅਰਾ ਹੈ ‘ਹਮ ਦੋ-ਹਮਾਰੇ ਦੋ’। ਰਾਹੁਲ ਗਾਂਧੀ ਨੇ ਕਿਹਾ ਕਿ 2 ਦੋਸਤਾਂ ’ਚੋਂ ਇਕ ਨੂੰ ਫਲ ਅਤੇ ਸਬਜ਼ੀ ਵੇਚਣ ਦਾ ਅਧਿਕਾਰ ਹੋਵੇਗਾ। ਦੂਜੇ ਮਿੱਤਰ ਨੂੰ ਪੂਰੇ ਦੇਸ਼ ’ਚ ਅਨਾਜ, ਫਲ ਅਤੇ ਸਬਜ਼ੀ ਨੂੰ ਸਟੋਰ ਕਰਨਾ ਹੈ। ਦੂਜੇ ਪਾਸੇ ਪੈਟਰੋਲ ਦੀਆਂ ਕੀਮਤਾਂ ’ਚ ਵਾਧੇ ਨੂੰ ਲੈ ਕੇ ਵੀ ਰਾਮਦਾਸ ਅਠਾਵਲੇ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, ‘‘ਸਰਕਾਰ ਦੇ ਕੋਲ ਕੁਝ ਪੈਸੇ ਤਾਂ ਆਉਣੇ ਚਾਹੀਦੇ ਹਨ। ਅਸੀਂ ਤਾਲਾਬੰਦੀ ਤੋਂ ਬਾਅਦ 34 ਲੱਖ ਕਰੋੜ ਤੋਂ ਜ਼ਿਆਦਾ ਦਾ ਬਜਟ ਬਣਾਇਆ ਹੈ। ਇਸ ਵਜ੍ਹਾ ਨਾਲ ਤੇਲ ਦੀਆਂ ਕੀਮਤਾਂ ਵਧੀਆਂ ਹਨ ।’’
ਗੁਰੂ ਗੋਬਿੰਦ ਸਿੰਘ ਮਾਹਰਾਜ ਦੇ ਵਿਆਹ ਤੇ ਦੇਖੋ ਕਿੰਨੇ ਪ੍ਰਕਾਰ ਦੀ ਹੋਈ ਮਠਿਆਈ ਤਿਆਰ ਵਰਤਾਇਆ ਗਿਆ ਅਤੁੱਟ ਲੰਗਰ