Rashtriya Kamdhenu Aayog chief launched: ਨਵੀਂ ਦਿੱਲੀ: ਰਾਸ਼ਟਰੀ ਕਾਮਧੇਨੁ ਕਮਿਸ਼ਨ ਨੇ ਸੋਮਵਾਰ ਨੂੰ ਗਾਂ ਦੇ ਗੋਬਰ ਤੋਂ ਬਣੀ ਇੱਕ ਚਿੱਪ (Cow Dung Chip) ਲਾਂਚ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਨਾਲ ਮੋਬਾਇਲ ਹੈਂਡਸੈੱਟਾਂ ਦੀ ਰੇਡੀਏਸ਼ਨ ਕਾਫ਼ੀ ਹੱਦ ਤੱਕ ਘੱਟ ਜਾਂਦੀ ਹੈ । ਕਮਿਸ਼ਨ ਦੇ ਚੇਅਰਮੈਨ ਵੱਲਭ ਭਾਈ ਕਥੀਰਿਆ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ‘ਅਸੀਂ ਵੇਖਿਆ ਹੈ ਕਿ ਮੋਬਾਇਲ ਨਾਲ ਰੱਖਦੇ ਹਨ ਤਾਂ ਰੇਡੀਏਸ਼ਨ ਕਾਫ਼ੀ ਹੱਦ ਤੱਕ ਘੱਟ ਜਾਂਦੀ ਹੈ । ਬਿਮਾਰੀ ਤੋਂ ਬਚਣਾ ਹੈ ਤਾਂ ਇਹ ਆਉਣ ਵਾਲੇ ਸਮੇਂ ਵਿੱਚ ਕੰਮ ਆਉਣ ਵਾਲਾ ਹੈ। ਇਸਦੇ ਨਾਲ ਹੀ ਕਾਮਧੇਨੁ ਕਮਿਸ਼ਨ ਨੇ ਗੋਬਰ ਨਾਲ ਬਣੇ ਕਈ ਹੋਰ ਉਤਪਾਦਾਂ ਦੀ ਵੀ ਸ਼ੁਰੂਆਤ ਕੀਤੀ, ਜਿਸਦਾ ਉਦੇਸ਼ ਇਸ ਦੀਵਾਲੀ ‘ਤੇ ਪ੍ਰਦੂਸ਼ਣ ਨੂੰ ਘਟਾਉਣਾ ਹੈ।
ਦਰਅਸਲ, ਇਸ ਦੀਵਾਲੀ ‘ਤੇ ਚੀਨ ਵੱਲੋਂ ਬਣਾਏ ਗਏ ਉਤਪਾਦਾਂ ਦਾ ਬਾਈਕਾਟ ਯਕੀਨੀ ਬਣਾਉਣ ਅਤੇ ਗਾਂ ਦੇ ਗੋਬਰ ਦੇ ਬਣੇ ਦੀਵੇ ਅਤੇ ਭਗਵਾਨ ਗਣੇਸ਼ ਅਤੇ ਲਕਸ਼ਮੀ ਦੀਆਂ ਮੂਰਤੀਆਂ ਸਮੇਤ ਕਈ ਹੋਰ ਸਮੱਗਰੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ‘ਕਾਮਧੇਨੁ ਦੀਵਾਲੀ ਮੁਹਿੰਮ ‘ਦਾ ਐਲਾਨ ਕੀਤਾ ਗਿਆ ਹੈ। ਵੱਲਭ ਭਾਈ ਕਥੀਰਿਆ ਨੇ ਕਾਨਫਰੰਸ ਵਿੱਚ ਗੋਬਰ ਦੇ ਦੀਵੇ, ਸ਼ੁਭ-ਲਾਭ ਅਤੇ ਗੋਬਰ ਦੀਆਂ ਚਿੱਪਾਂ ਵੀ ਦਿਖਾਈਆਂ । ਉਨ੍ਹਾਂ ਕਿਹਾ ਕਿ ‘ਗਾਂ ਦੇ ਗੋਬਰ ਤੋਂ ਸੁਰੱਖਿਅਤ ਰੱਖਿਆ ਹੋਵੇਗੀ। ਇਹ ਸਭ ਕੁਝ ਘਰ ਵਿੱਚ ਆਵੇਗਾ ਤਾਂ ਘਰ ਰੇਡੀਏਸ਼ਨ ਮੁਕਤ ਹੋ ਜਾਵੇਗਾ।’
ਉਨ੍ਹਾਂ ਕਿਹਾ ਕਿ ‘ਗੋਮਯ ਗਣੇਸ਼ ਅਭਿਆਨ’ ਦੀ ਸਫਲਤਾ ਤੋਂ ਖੁਸ਼ ਹੋ ਕੇ ਕਮਿਸ਼ਨ ਨੇ ‘ਗੋਮਯ ਦੀਪਕ’ ਨੂੰ ਲੋਕਾਂ ਵਿੱਚ ਪ੍ਰਸਿੱਧ ਬਣਾਉਣ ਲਈ ਇਸ ਮੁਹਿੰਮ ਨੂੰ ਅੱਗੇ ਤੋਰਨ ਦਾ ਸੰਕਲਪ ਲਿਆ ਹੈ । ਉਨ੍ਹਾਂ ਕਿਹਾ, ‘ਇਸ ਮੁਹਿੰਮ ਤਹਿਤ ਕਮਿਸ਼ਨ ਦੀਪੋਤਸਵ ਦੌਰਾਨ ਗੋਬਰ ਅਤੇ ਪੰਚਗਵਿਆ ਦੀ ਬਹੁਪੱਖੀ ਵਰਤੋਂ ਨੂੰ ਉਤਸ਼ਾਹਿਤ ਕਰਨ ਜਾ ਰਿਹਾ ਹੈ । ਦੀਪ ਪਰਵ ਲਈ ਗੋਬਰ ਅਧਾਰਿਤ ਦੀਵੇ, ਮੋਮਬੱਤੀਆਂ, ਧੂਪ, ਅਗਰਬੱਤੀਆਂ, ਸ਼ੁੱਭ ਲਾਭ, ਸਵਾਸਤਿਕ, ਸਮਰਾਨੀ, ਹਾਰਡਬਰਡ, ਹਵਨ ਸਮਗਰੀ, ਭਗਵਾਨ ਗਣੇਸ਼ ਅਤੇ ਲਕਸ਼ਮੀ ਦੀਆਂ ਮੂਰਤੀਆਂ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ।’
ਕਮਿਸ਼ਨ ਨੇ ਕਿਹਾ ਕਿ ਇਹ ਯਤਨ ਗਊਸ਼ਾਲਾਵਾਂ ਨੂੰ ਸਵੈ-ਨਿਰਭਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਮੀਲ ਪੱਥਰ ਸਾਬਿਤ ਹੋਵੇਗਾ ਅਤੇ ਉਮੀਦ ਕੀਤੀ ਗਈ ਕਿ ਇਹ ਪਹਿਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਧਾਰਣਾ ਅਤੇ ਸਵਦੇਸ਼ੀ ਅੰਦੋਲਨ ਨੂੰ ਉਤਸ਼ਾਹਿਤ ਦਿੰਦੇ ਹੋਏ ਚੀਨ ਦੀਆਂ ਬਣੀਆਂ ਬੱਤੀਆਂ ਦਾ ਬਾਈਕਾਟ ਯਕੀਨੀ ਬਣਾਵੇਗਾ । ਕਮਿਸ਼ਨ ਨੇ ਦੇਸ਼ ਭਰ ਦੇ 11 ਕਰੋੜ ਪਰਿਵਾਰਾਂ ਰਾਹੀਂ ਗੋਬਰ ਦੇ ਬਣੇ 33 ਕਰੋੜ ਦੀਵੇ ਜਗਾਉਣ ਦਾ ਟੀਚਾ ਮਿੱਥਿਆ ਹੈ।