RBI changed current account rules: ਰਿਜ਼ਰਵ ਬੈਂਕ ਆਫ ਇੰਡੀਆ ਨੇ ਚਾਲੂ ਖਾਤਿਆਂ ਦੇ ਕਈ ਨਿਯਮਾਂ ‘ਚ ਰਾਹਤ ਦੇਣ ਦਾ ਐਲਾਨ ਕੀਤਾ ਹੈ।ਨਵੇਂ ਨਿਯਮ ਅੱਜ ਤੋਂ ਹੀ ਲਾਗੂ ਹੋ ਗਏ ਹਨ।ਨਵੇਂ ਨਿਯਮਾਂ ਮੁਤਾਬਕ 6 ਅਗਸਤ ਨੂੰ ਰਿਜ਼ਰਵ ਬੈਂਕ ਵਲੋਂ ਕਮਰਸ਼ਿਅਲ ਬੈਂਕਸ ਅਤੇ ਪੇਮੇਂਟ ਬੈਂਕਸ ਲਈ ਇੱਕ ਸਰਕੂਲਰ ਜਾਰੀ ਕੀਤਾ ਸੀ।ਜਿਸ ‘ਚ ਚਾਲੂ ਖਾਤਾ ਨੂੰ ਲੈ ਕੇ ਕੁਝ ਜ਼ਰੂਰੀ ਨਿਰਦੇਸ਼ ਦਿੱਤੇ ਗਏ ਸੀ ਪਰ ਹੁਣ ਇਨ੍ਹਾਂ ਨਿਯਮਾਂ ਤੋਂ ਕਈ ਅਕਾਉਂਟਸ ਨੂੰ ਰਾਹਤ ਦਿੱਤੀ ਗਈ ਹੈ।ਦੱਸਣਯੋਗ ਹੈ ਕਿ 6 ਅਗਸਤ ਨੂੰ ਰਿਜ਼ਰਵ ਬੈਂਕ ਵਲੋਂ ਇੱਕ ਸਰਕੂਲਰ ਜਾਰੀ ਕੀਤਾ ਗਿਆ ਸੀ।ਜਿਸ ‘ਚ ਦੱਸਿਆ ਗਿਆ ਸੀ ਕਿ ਆਰਬੀਆਈ ਨੇ ਕਈ ਗ੍ਰਾਹਕਾਂ ਨੂੰ ਕਰੰਟ ਅਕਾਉਂਟ ‘ਤੇ ਰੋਕ ਲਗਾ ਦਿੱਤੀ ਗਈ ਹੈ।ਦੱਸਣਯੋਗ ਹੈ ਕਿ ਜਿਨ੍ਹਾਂ ਗ੍ਰਾਹਕਾਂ ਨੇ ਬੈਂਕਿੰਗ ਸਿਸਟਮ ਤੋਂ ਕੈਸ਼ ਕ੍ਰੈਡਿਟ ਜਾਂ ਫਿਰ ਓਵਰਡ੍ਰਾਫਟ ਦੇ ਰੂਪ ‘ਚ ਕ੍ਰੈਡਿਟ ਫੈਸਿਲਿਟੀ ਲਈ ਹੈ।ਇਸ ਤੋਂ
ਇਲਾਵਾ ਨਵੇਂ ਸਰਕੂਲਰ ਮੁਤਾਬਕ ਗ੍ਰਾਹਕਾਂ ਨੂੰ ਉਸੇ ਬੈਂਕ ‘ਚ ਆਪਣਾ ਕਰੰਟ ਅਕਾਉਂਟ ਜਾਂ ਓਵਰਡ੍ਰਾਫਟ ਅਕਾਉਂਟ ਖੁਲਵਾਉਣਾ ਜ਼ਰੂਰੀ ਹੋਵੇਗਾ।ਜਿਸ ਤੋਂ ਉਹ ਲੋਨ ਲੈ ਰਹੇ ਹਨ।ਦੱਸਣਯੋਗ ਹੈ ਕਿ ਇਹ ਨਿਯਮ ਉਨ੍ਹਾਂ ਗ੍ਰਾਹਕਾਂ ‘ਤੇ ਲਾਗੂ ਹੋਵੇਗਾ ਜਿਨ੍ਹਾਂ ਨੇ ਬੈਂਕ ਤੋਂ 50 ਕਰੋੜ ਰੁਪਏ ਤੋਂ ਵੱਧ ਦਾ ਲੋਨ ਲਿਆ ਹੈ।ਰਿਜ਼ਰਵ ਬੈਂਕ ਨੇ ਕਿਹਾ ਕਿ ਕਈ ਵਾਰ ਅਜਿਹਾ ਦੇਖਿਆ ਗਿਆ ਹੈ ਕਿ ਗ੍ਰਾਹਕ ਲੋਨ ਕਿਸੇ ਇੱਕ ਬੈਂਕ ਤੋਂ ਲੈਂਦੇ ਹਨ ਅਤੇ ਕਰੰਟ ਅਕਾਉਂਟ ਕਿਸੇ ਦੂਜੇ ਬੈਂਕ ‘ਚ ਜਾ ਕੇ ਖੁਲਵਾ ਲੈਂਦੇ ਹਨ।ਅਜਿਹਾ ਕਰਨ ਨਾਲ ਕੰਪਨੀ ਦਾ ਕੈਸ਼ਫਲੋ ਟ੍ਰੈਕ ਕਰਨ ‘ਚ ਕਾਫੀ ਪ੍ਰੇਸ਼ਾਨੀ ਹੁੰਦੀ ਹੈ।ਇਸ ਲਈ ਆਰਬੀਆਈ ਨੇ ਸਰਕੂਲਰ ਜਾਰੀ ਕਰ ਕੇ ਕਿਹਾ ਕਿ ਕੋਈ ਵੀ ਬੈਂਕ ਇਸ ਤਰ੍ਹਾਂ ਦੇ ਗਾਹਕਾਂ ਦਾ ਚਾਲੂ ਖਾਤਾ ਨਾ ਓਪਨ ਕਰੇ, ਜਿਨ੍ਹਾਂ ਨੇ ਕੈਸ਼ ਕ੍ਰੈਡਿਟ ਜਾਂ ਫਿਰ ਓਵਰਡ੍ਰਾਫਟ ਦੀ ਸੁਵਿਧਾ ਕਿਤੋਂ ਹੋਰ ਲਈ ਹੈ।ਦੱਸਣਯੋਗ ਹੈ ਕਿ ਆਰਬੀਆਈ ਨੇ ਕਰੰਟ ਅਕਾਉਂਟ ਖੋਲਣ ਦੀਆਂ ਸ਼ਰਤਾਂ ‘ਚ ਛੂਟ ਦੇਣ ਦੇ ਨਾਲ-ਨਾਲ ਗਾਹਕਾਂ ਨੂੰ ਅਲਰਟ ਵੀ ਕੀਤਾ ਹੈ।ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਇਹ ਛੂਟ ਸਿਰਫ ਸ਼ਰਤਾਂ ਦੇ ਨਾਲ ਦਿੱਤੀ ਜਾ ਰਹੀ ਹੈ ਤਾਂ ਬੈਂਕ ਨੂੰ ਵੀ ਇਸਦਾ ਧਿਆਨ ਰੱਖਣਾ ਹੋਵੇਗਾ।
ਕਿਸਾਨੀ ਅੰਦੋਲਨ ਦੀ ਸਟੇਜ ਤੋਂ ਸਰਕਾਰ ਦੇ ਖਿਲਾਫ ਵੱਡੀਆਂ ਤਕਰੀਰਾਂ, ਸੁਣੋ Live