reached work place with oxygen support: ਝਾਰਖੰਡ ਦੇ ਬੇਕਾਰੋ ਜ਼ਿਲਾ ‘ਚ ਪੰਜਾਬ ਨੈਸ਼ਨਲ ਬੈਂਕ ਦਾ ਇੱਕ ਬੈਂਕ ਕਰਮਚਾਰੀ ਆਕਸੀਜਨ ਸਪੋਰਟ ਦੇ ਨਾਲ ਬੈਂਕ ਪਹੁੰਚਿਆ।ਉਸਦੇ ਨਾਲ ਆਕਸੀਜਨ ਸਿਲੰਡਰ ਲਈ ਉਸਦਾ ਪਰਿਵਾਰ ਵੀ ਸੀ।ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਸ ਹੋ ਰਿਹਾ ਹੈ।
ਮਾਮਲਾ ਬੋਕਾਰੋ ਦੇ ਸੈਕਟਰ 4 ਸਥਿਤ ਪੰਜਾਬ ਨੈਸ਼ਨਲ ਬੈਂਕ ਦਾ ਹੈ।ਬੈਂਕ ਕਰਮਚਾਰੀ ਨੇ ਬੈਂਕ ਦੇ ਅਧਿਕਾਰੀਆਂ ‘ਤੇ ਗੰਭੀਰ ਦੋਸ਼ ਲਗਾਏ ਹਨ।ਉਸਦਾ ਕਹਿਣਾ ਹੈ ਕਿ ਉਹ ਕੋਰੋਨਾ ਤੋਂ ਪੀੜਤ ਸੀ।ਅਜੇ ਠੀਕ ਹੋਣ ਤੋਂ ਬਾਅਦ ਫੇਫੜਿਆਂ ‘ਚ ਇਨਫੈਕਸ਼ਨ ਦੇ ਬਾਅਦ ਆਕਸੀਜਨ ਸਪੋਰਟ ‘ਤੇ ਹੈ ਪਰ ਬੈਂਕ ਦੇ ਅਧਿਕਾਰੀ ਉਸ ਨੂੰ ਕੰਮ ਤੋਂ ਬੁਲਾਉਂਦੇ ਹਨ।ਪੇਮੈਂਟ ਨੂੰ ਲੈ ਕੇ ਵੀ ਖਿੱਚੋਤਾਨ ਕਰਦੇ ਹਨ।ਪ੍ਰੇਸ਼ਾਨ ਹੋ ਕੇ ਉਸ ਨੇ ਅਸਤੀਫਾ ਵੀ ਦਿੱਤਾ ਪਰ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਗਿਆ।
ਦਰਅਸਲ ਪੂਰਾ ਮਾਮਲਾ ਇਹ ਹੈ ਕਿ ਪੰਜਾਬ ਨੈਸ਼ਨਲ ਬੈਂਕ ‘ਚ ਕੰਮ ਕਰਨ ਵਾਲੇ ਬੈਂਕ ਕਰਮਚਾਰੀ ਅਰਵਿੰਦ ਕੁਮਾਰ ਕੁਝ ਦਿਨ ਪਹਿਲਾਂ ਕੋਰੋਨਾ ਤੋਂ ਸੰਕਰਮਿਤ ਹੋ ਗਏ ਸਨ।ਠੀਕ ਹੋਣ ਤੋਂ ਬਾਅਦ ਉਨਾਂ੍ਹ ਦੇ ਲੰਗਸ ‘ਚ ਇਨਫੈਕਸ਼ਨ ਹੋ ਜਾਣ ਕਾਰਨ ਉਨ੍ਹਾਂ ਦਾ ਆਕਸੀਜਨ ਸਪੋਰਟ ‘ਤੇ ਘਰ ‘ਚ ਹੀ ਇਲਾਜ ਚੱਲ ਰਿਹਾ ਹੈ।
ਬੋਕਾਰੋ ਦੇ ਸੈਕਟਰ 2 ਦੇ ਰਹਿਣ ਵਾਲੇ ਬੈਂਕ ਕਰਮਚਾਰੀ ਅਰਵਿੰਦ ਕੁਮਾਰ ਨੂੰ ਸਾਹ ਲੈਣ ‘ਚ ਕਾਫੀ ਮੁਸ਼ਕਿਲਾਂ ਹੋ ਰਹੀਆਂ ਸਨ ਅਤੇ ਲੰਗਸ ‘ਚ ਇਨਫੈਕਸ਼ਨ ਦੇ ਕਾਰਨ ਆਕਸੀਜਨ ਸਪੋਰਟ ‘ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜੋ:Tautae cyclone ਤੋਂ ਬਾਅਦ Yaas ਤੂਫ਼ਾਨ ਦਾ ਕਹਿਰ, ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਸ਼ੁਰੂ ਦੇਖੋ LIVE