recovery rate escalated one highest in the world :ਭਾਰਤ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 99 ਲੱਖ ਦੇ ਪਾਰ ਪਹੁੰਚ ਗਈ ਹੈ।ਇਸ ਦੇ ਨਾਲ ਸਿਹਤ ਮੰਤਰੀ ਡਾ, ਹਰਸ਼ਵਰਧਨ ਨੇ ਕਿਹਾ ਕਿ ਕੋਵਿਡ-19 ਵਿਰੁੱਧ ਸਾਡੀ ਲੜਾਈ ‘ਚ ਇਹ ਇੱਕ ਮਹੱਤਵਪੂਰਨ ਮੋੜ ਹੈ।ਭਾਰਤ ‘ਚ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਦਰ ‘ਚ ਵਾਧਾ ਹੋਇਆ ਹੈ।ਫਿਲਹਾਲ ਦੇਸ਼ ‘ਚ ਠੀਕ ਹੋਣ ਵਾਲਿਆਂ ਦੀ ਦਰ 95.12 ਫੀਸਦੀ ਹੈ।ਜੋ ਕਿ ਦੁਨੀਆ ‘ਚ ਸਭ ਤੋਂ ਅਧਿਕ ਹੈ।ਸਿਹਤ ਮੰਤਰੀ ਨੇ ਕਿਹਾ ਕਿ ਕੋਰੋਨਾ ਦੇ
ਸਰਗਰਮ ਕੇਸ ਵੀ ਹੁਣ ਘੱਟ ਹੋ ਗਏ ਹਨ ।ਦੇਸ਼ ‘ਚ ਫਿਲਹਾਲ ਕੋਰੋਨਾ ਦੇ 3.39,820 ਹੀ ਐਕਟਿਵ ਕੇਸ ਹਨ।ਸਾਰਿਆਂ ਦੇ ਯਤਨਾਂ ਨਾਲ ਹੀ ਨਤੀਜਾ ਸਾਡੇ ਸਾਹਮਣੇ ਹੈ।ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ‘ਚ ਫਿਲਹਾਲ 3,39,820 ਸਰਗਰਮ ਮਾਮਲੇ ਹਨ।ਹੁਣ ਤੱਕ ਕੁੱਲ ਸਾਹਮਣੇ ਆਏ ਮਾਮਲਿਆਂ ‘ਚ ਹੁਣ ਤੱਕ 94,22,636 ਲੋਕ ਸਿਹਤਯਾਬੀ ਪ੍ਰਾਪਤ ਕਰ ਚੁੱਕੇ ਹਨ।ਦੂਜੇ ਪਾਸੇ ਕੋਰੋਨਾ ਨਾਲ 1,43,709 ਲੋਕਾਂ ਦੀ ਮੌਤ ਹੋਈ ਹੈ।ਪੂਰੀ ਦੁਨੀਆ ‘ਚ ਕੋਰੋਨਾ ਨਾਲ ਤਬਾਹੀ ਮਚੀ ਹੋਈ ਹੈ।ਅਮਰੀਕੇ ਵਰਗੇ ਦੇਸ਼ਾਂ ‘ਚ ਵੀ ਕੋੋਰੋਨਾ ਤੋਂ ਆਪਣੇ ਲੋਕਾਂ ਨੂੰ ਨਹੀਂ ਬਚਾ ਸਕਿਆ।ਕੋਰੋਨਾ ਤੋਂ ਕਰੀਬ ਸਾਰੇ ਦੇਸ਼ਾਂ ਦੇ ਲੱਖਾਂ ਲੋਕ ਪਾਜ਼ੇਟਿਵ ਹੋਏ ਹਨ।ਭਾਰਤ ‘ਚ ਵੀ ਇਸ ਵਾਇਰਸ ਨੇ 99 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।ਪਰ ਹੁਣ ਭਾਰਤ ‘ਚ ਵਾਇਰਸ ਦੇ ਖਾਤਮੇ ਦੀ ਸ਼ੁਰੂਆਤ ਹੋਣ ਲੱਗੀ ਹੈ।
Rajewal ਦੇ ਬਿਆਨ ਤੋਂ ਖੜੇ ਹੋਏ ਬਵਾਲ ‘ਤੇ ਬੋਲੇ ਰੁਲਦੂ ਸਿੰਘ ਮਾਨਸਾ, ਮੁਆਫ਼ੀ ਮੰਗਦੇ ਸੁਣੋ ਕੀ ਕਿਹਾ…