refugee in jammu celebrated black day: ਜੰਮੂ: ਵੀਰਵਾਰ ਨੂੰ ਜੰਮੂ ਵਿੱਚ ਪਾਕਿਸਤਾਨ ਤੋਂ ਬੇਘਰ ਹੋ ਕੇ ਆਏ ਲੱਖਾਂ ਪਾਕਿਸਤਾਨੀ ਸ਼ਰਨਾਰਥੀਆਂ ਨੇ ਕਾਲਾ ਦਿਵਸ ਮਨਾਇਆ ਹੈ। ਰਿਫਊਜ਼ੀ ਮੰਗ ਕਰਦੇ ਹਨ ਕਿ ਚੀਨ ਅਤੇ ਪਾਕਿਸਤਾਨ ਮਿਲ ਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਉਨ੍ਹਾਂ ਦੀਆਂ ਜ਼ਮੀਨਾਂ ‘ਤੇ ਨਾਜਾਇਜ਼ ਕਬਜ਼ਾ ਕਰ ਰਹੇ ਹਨ, ਜਿਸ ਨੂੰ ਰੋਕਣ ਲਈ ਭਾਰਤ ਸਰਕਾਰ ਨੂੰ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਉਹ ਜੰਮੂ ਵਿੱਚ ਆਪਣੇ ਪਰਿਵਾਰਾਂ ਦੇ ਕਤਲੇਆਮ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਹਨ, ਇਹ ਉਹ ਸ਼ਰਨਾਰਥੀ ਹਨ ਜਿਨ੍ਹਾਂ ਨੇ 1947 ਵਿੱਚ ਪਾਕਿਸਤਾਨੀ ਹਮਲੇ ਤੋਂ ਬਾਅਦ ਅੱਜ ਦੇ ਦਿਨ ਆਪਣਾ ਘਰ ਬਾਰ ਛੱਡ ਦਿੱਤਾ ਸੀ। ਦਰਅਸਲ, 22 ਅਕਤੂਬਰ 1947 ਨੂੰ, ਪਾਕਿਸਤਾਨ ਦੇ ਕਬਾਇਲੀਆਂ ਨੇ ਪੁੰਛ, ਮੁਜ਼ੱਫਰਾਬਾਦ, ਕੋਟਲੀ, ਭੀਮਬਰ ਅਤੇ ਚੰਬਾ ਸਮੇਤ ਕਈ ਇਲਾਕਿਆਂ ਉੱਤੇ ਹਮਲਾ ਕੀਤਾ ਸੀ ਅਤੇ ਲੱਗਭਗ 70 ਹਜ਼ਾਰ ਲੋਕਾਂ ਨੂੰ ਮਾਰ ਦਿੱਤਾ ਸੀ। ਜੰਮੂ ਵਿੱਚ ਰਹਿੰਦੇ ਪਾਕਿਸਤਾਨੀ ਸ਼ਰਨਾਰਥੀ ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਇਹ ਦਿਨ ਮਨਾਉਂਦੇ ਹਨ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਉਜਾੜੇ ਗਏ ਲੋਕਾਂ ਦਾ ਦਾਅਵਾ ਹੈ ਕਿ 1947 ‘ਚ ਇਸ ਦਿਨ, ਪਾਕਿਸਤਾਨੀ ਫੌਜ ਨੇ ਸਭ ਤੋਂ ਪਹਿਲਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਕੇ ਉਨ੍ਹਾਂ ਦੇ ਪਰਿਵਾਰਾਂ ਦੀ ਹੱਤਿਆ ਕੀਤੀ ਸੀ। ਇਹ ਲੋਕ ਇਲਜ਼ਾਮ ਲਾਉਂਦੇ ਹਨ ਕਿ ਇਸ ਕਤਲੇਆਮ ਦੇ ਦੌਰਾਨ, ਬਹੁਤ ਸਾਰੇ ਪਰਿਵਾਰ ਆਪਣੇ ਅਜ਼ੀਜ਼ਾਂ ਨੂੰ ਗੁਆ ਬੈਠੇ ਅਤੇ ਪਰਿਵਾਰ ਆ ਕੇ ਜੰਮੂ ਵਿੱਚ ਵੱਸ ਗਏ।
ਬਹੁਤ ਸਾਰੇ ਪਰਿਵਾਰ ਇਸ ਗੱਲੋਂ ਦੁਖੀ ਹਨ ਕਿ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦੇ ਪਰਿਵਾਰਾਂ ਨਾਲ ਕੀ ਹੋਇਆ, ਜਿਨ੍ਹਾਂ ਨੂੰ ਪਾਕਿਸਤਾਨੀਆਂ ਨੇ ਮਾਰ ਦਿੱਤਾ ਸੀ। ਇਹ ਲੋਕ, ਜੋ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਭੱਜ ਕੇ ਆਏ ਹਨ, ਉਨ੍ਹਾਂ ਦਾ ਦੋਸ਼ ਹੈ ਕਿ ਚੀਨ ਅਤੇ ਪਾਕਿਸਤਾਨ ਮਿਲ ਕੇ ਉਨ੍ਹਾਂ ਦੀਆਂ ਜ਼ਮੀਨਾਂ ‘ਤੇ ਨਾਜਾਇਜ਼ ਕਬਜ਼ਾ ਕਰ ਰਹੇ ਹਨ ਅਤੇ ਉੱਥੇ ਉਸਾਰੀ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਇਨ੍ਹਾਂ ਸ਼ਰਨਾਰਥੀਆਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਜ਼ਮੀਨ ਚੀਨ ਅਤੇ ਪਾਕਿਸਤਾਨ ਦੇ ਕਬਜ਼ੇ ਵਿੱਚ ਲੈਣ ਦੇ ਮਾਮਲੇ ਵਿੱਚ ਤੁਰੰਤ ਦਖਲ ਦੇਣ ਅਤੇ ਇਸ ਨਾਜਾਇਜ਼ ਉਸਾਰੀ ਨੂੰ ਰੋਕਣ।