reliance jio make domestic voice calls free: ਰਿਲਾਇੰਸ ਜੀਓ ਇੱਕ ਵਾਰ ਫਿਰ ਵਾਇਸ ਕਾਲਸ ਨੂੰ ਬਿਲਕੁਲ ਮੁਫਤ ਕਰਨ ਜਾ ਰਹੀ ਹੈ।ਜੀਓ ਸਬਸਕ੍ਰਾਈਬਰਸ 1 ਜਨਵਰੀ 2021 ਤੋਂ ਆਪਣੇ ਫੋਨ ਤੋਂ ਫ੍ਰੀ ‘ਚ ਵਾਇਸ ਕਾਲ ਕਰ ਸਕਣਗੇ।ਇਸ ਤਰ੍ਹਾਂ ਦੀਆਂ ਸੇਵਾਂਵਾਂ ‘ਤੇ ਇੰਟਰਨੈੱਟ ਯੂਜੇਜ਼ ਚਾਰਜ਼ (ਆਈਯੂਸੀ) ਖਤਮ ਹੋ ਗਿਆ ਹੈ।ਰਿਲਾਇੰਸ ਜੀਓ ਨੇ ਵੀਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ।ਕੰਪਨੀ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਆਫ-ਨੇਟ ਡੋਮੇਸਟਿਕ ਕਾਲਸ ਨੂੰ ਬਿਲਕੁਲ ਮੁਫਤ ਕਰਨ ਦੀ ਪ੍ਰਤੀਬੱਧਤਾ ਦਾ ਸਨਮਾਨ ਕੀਤਾ ਜਾਵੇਗਾ।ਆਈਯੂਸੀ ਚਾਰਜਜ਼ ਖਤਮ ਹੋਣ ਹੋਣ ਤੋਂ ਬਾਅਦ ਡੋਮੇਸਿਟਕ ਵਾਇਸ ਕਾਲ ਮੁਫਤ ਕਰ ਦਿੱਤੀ ਜਾਵੇਗੀ।
1 ਜਨਵਰੀ 2021 ਤੋਂ ਦੁਬਾਰਾ ਸਾਰੀਆਂ ਕਾਲਸ ਮੁਫਤ ਕਰ ਦਿੱਤੀਆਂ ਜਾਣਗੀਆਂ।ਜੀਓ ਨੂੰ ਲੈ ਕੇ ਇਸ ਖਬਰ ਦੇ ਬਾਅਦ ਦੂਜੀ ਟੈਲੀਕਾਮ ਕੰਪਨੀ ਭਾਰਤੀ ਏਅਰਟੇਲ ਦੇ ਸ਼ੇਅਰਸ ‘ਚ 2 ਫੀਸਦੀ ਤੋਂ ਵੱਧ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।ਇਸ ਐਲਾਨ ਤੋ ਬਾਅਦ ਹੁਣ ਨਵੇਂ ਸਾਲ ‘ਚ ਕਿਸੇ ਵੀ ਨੇਟਵਰਕ ‘ਤੇ ਕਾਲ ਕਰਨ ਲਈ ਜੀਓ ਗ੍ਰਾਹਾਂ ਨੂੰ ਪੈਸਾ ਨਹੀਂ ਦੇਣਗੇ।ਇਹ ਸੁਵਿਧਾ ਦੇਸ਼ਭਰ ‘ਚ ਕਿਸੇ ਵੀ ਏਰੀਆ ਲਈ ਹੋਵੇਗਾ।ਮੌਜੂਦਾ ਸਮੇਂ ‘ਚ ਆਈਯੂਸੀ ਵਿਵਸਥਾ ਕਾਰਨ ਗ੍ਰਾਹਕਾਂ ਨੂੰ ਆਫ -ਨੇਟ-ਵਾਇਸ ਕਾਲ ਲਈ ਪੈਸੇ ਖਰਚ ਕਰਨੇ ਪੈਂਦੇ ਹਨ।ਦੱਸਣਯੋਗ ਹੈ ਕਿ ਸਤੰਬਰ 2019 ‘ਚ ਟੈਲੀਕਾਮ ਰੇਗੁਲੇਟਰੀ ਅਥਾਰਿਟੀ ਆਫ ਇੰਡੀਆ ਨੇ ਮੋਬਾਇਲ-ਟੂ-ਮੋਬਾਇਸ ਕਾਲਸ ਲਈ ਆਈਯੂਸੀ ਨੂੰ ਜਨਵਰੀ 2020 ਅੱਗੇ ਤੱਕ ਵਧਾ ਦਿੱਤਾ ਸੀ।ਇਸ ਤੋਂ ਬਾਅਦ ਜੀਓ ਨੇ ਆਪਣੇ ਗਾਹਕਾਂ ਤੋਂ ਆਫ-ਨੇਟ-ਵਾਇਸ ਕਾਲ ਲਈ ਚਾਰਜ ਕਰਨਾ ਸ਼ੁਰੂ ਕੀਤਾ।ਹਾਲਾਂਕਿ, ਜੀਓ ਵਲੋਂ ਵਸੂਲਿਆ ਜਾਣ ਵਾਲਾ ਇਹ ਚਾਰਜ ਆਈਯੂਸi ਚਾਰਜ ਦੇ ਬਰਾਬਰ ਹੀ ਸੀ।
ਕੇਂਦਰ ਨਾਲ ਹੋਈ ਮੀਟਿੰਗ ਦੇ ਬਾਅਦ ਦਿੱਲੀ ਮੋਰਚੇ ਦੀ ਸਟੇਜ਼ ਤੋਂ ਕਿਸਾਨ ਆਗੂ LIVE…