Relief for Delhi 6430 cases came : ਕੋਰੋਨਾ ਦੇ ਕਹਿਰ ਵਿਚਕਾਰ ਰਾਸ਼ਟਰੀ ਰਾਜਧਾਨੀ ਦਿੱਲੀ ਲਈ ਰਾਹਤ ਦੀ ਖ਼ਬਰ ਹੈ। ਕੌਮੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ ਕਮੀ ਆਈ ਹੈ। ਬੀਤੇ 24 ਘੰਟਿਆਂ ਵਿੱਚ, 6430 ਨਵੇਂ ਕੇਸ ਸਾਹਮਣੇ ਆਏ ਹਨ ਅਤੇ 337 ਲੋਕਾਂ ਦੀ ਮੌਤ ਇਸ ਵਾਇਰਸ ਕਾਰਨ ਹੋਈ ਹੈ।
ਇਸ ਦੇ ਨਾਲ ਹੀ ਪਿੱਛਲੇ 24 ਘੰਟਿਆਂ ਦੌਰਾਨ 11 ਹਜ਼ਾਰ 592 ਵਿਅਕਤੀ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ। ਦਿੱਲੀ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 66 ਹਜ਼ਾਰ 295 ਹੈ। ਦਿੱਲੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੈਲਥ ਬੁਲੇਟਿਨ ਦੇ ਅਨੁਸਾਰ, ਰਾਜ ਵਿੱਚ ਕੁੱਲ ਕੋਰੋਨਾ ਮਾਮਲੇ 13 ਲੱਖ 87 ਹਜ਼ਾਰ 411 ਹੋ ਗਏ ਹਨ। ਇਸ ਦੇ ਨਾਲ ਹੀ ਇਲਾਜ ਤੋਂ ਬਾਅਦ 12 ਲੱਖ 99 ਹਜ਼ਾਰ 872 ਮਰੀਜ਼ ਠੀਕ ਹੋ ਚੁੱਕੇ ਹਨ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਮਰਨ ਵਾਲਿਆਂ ਦੀ ਗਿਣਤੀ 21 ਹਜ਼ਾਰ 244 ਹੋ ਗਈ ਹੈ।
ਇਹ ਵੀ ਪੜ੍ਹੋ : ਹੁਣ ਹਿਮਾਚਲ ‘ਚ 26 ਮਈ ਤੱਕ ਜਾਰੀ ਰਹੇਗਾ ਕਰਫਿਊ, ਪੜ੍ਹੋ ਬੈਠਕ ਦੌਰਾਨ ਹੋਏ ਅਹਿਮ ਫੈਸਲਿਆਂ ਬਾਰੇ
ਇਸ ਦੌਰਾਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, “ਬੀਤੇ 24 ਘੰਟਿਆਂ ਵਿੱਚ ਦਿੱਲੀ ਵਿੱਚ ਕੋਰੋਨਾ ਦੇ ਕੇਸ ਘੱਟ ਕੇ 6500 ਹੋ ਗਏ ਹਨ। ਲਾਗ ਦੀ ਦਰ ਵੀ 11 ਫ਼ੀਸਦੀ ਤੱਕ ਆ ਗਈ ਹੈ। ਪਰਮਾਤਮਾ ਨੂੰ ਬੇਨਤੀ ਹੈ ਕਿ ਕੋਰੋਨਾ ਜਲਦੀ ਤੋਂ ਜਲਦੀ ਖਤਮ ਹੋ ਜਾਵੇ।” ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ, “ਕੱਲ 500 ਆਈਸੀਯੂ ਬੈੱਡ ਹੋਰ ਤਿਆਰ ਹੋ ਗਏ ਸਨ। ਦਿੱਲੀ ਵਿੱਚ, ਅਸੀਂ ਸਿਰਫ 15 ਦਿਨਾਂ ਵਿੱਚ 1000 ਆਈਸੀਯੂ ਬੈੱਡ ਤਿਆਰ ਕੀਤੇ ਹਨ। ਸਾਡੇ ਡਾਕਟਰਾਂ, ਇੰਜੀਨੀਅਰਾਂ ਅਤੇ ਮਜ਼ਦੂਰਾਂ ਨੇ ਵਿਸ਼ਵ ਵਿੱਚ ਇੱਕ ਮਿਸਾਲ ਕਾਇਮ ਕੀਤੀ ਹੈ। ਅਸੀਂ ਸਾਰਿਆਂ ਨੂੰ ਸਲਾਮ ਕਰਦੇ ਹਾਂ ਅਤੇ ਤੁਹਾਡਾ ਬਹੁਤ-ਬਹੁਤ ਧੰਨਵਾਦ।”
ਇਹ ਵੀ ਦੇਖੋ : ਕੌਮੀ ਪੱਧਰ ਤੱਕ ਨਾਮਣਾ ਖੱਟਣ ਵਾਲਾ Bathinda ਦਾ ਸਟੰਟਮੈਨ ਇਹ ਸਾਬਕਾ ਫੌਜੀ ਹੁਣ ਦੇਸ਼ ਲਈ ਜਵਾਨ ਤਿਆਰ ਕਰਦੈ