ਗੂਗਲ ਆਪਣੇ ਡੈਸਕਟਾਪ ਯੂਜਰਸ ਨੂੰ ਨਵੀਂ ਸਹੂਲਤ ਦੇਣ ਲਈ ਮਾਈਕ੍ਰੋਸਾਫਟ ਏਜ ਦੇ ਫੀਚਰ ਨੂੰ ਕਾਪੀ ਕਰਨ ਜਾ ਰਿਹਾ ਹੈ। ਗੂਗਲ ਕ੍ਰੋਮ ਯੂਜਰਸ ਲਈ ਇਕ ਨਵਾ ‘ਰੀਡ ਅਲਾਊਡ’ ਫੀਚਰ ਪੇਸ਼ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜਰਸ ਨੂੰ ਆਰਟੀਕਲ ਪੜ੍ਹਨ ਦੇ ਨਾਲ ਸੁਣਨ ਦੀ ਵੀ ਸਹੂਲਤ ਮਿਲੇਗੀ। ਸਿਰਫ ਇੰਨਾ ਹੀ ਨਹੀਂ ਯੂਜਰਸ ਆਪਣੀ ਮਰਜ਼ੀ ਨਾਲ ਪੜ੍ਹਨ ਦੀ ਸਪੀਡ ਨੂੰ ਵੀ ਕੰਟਰੋਲ ਕਰ ਸਕਣਗੇ। ਯੂਜਰਸ ਨੂੰ ਆਵਾਜ਼ ਚੁਣਨ ਦਾ ਬਦਲ ਵੀ ਮਿਲੇਗਾ।ਇਸ ਫੀਚਰ ਨੂੰ ਫਿਲਹਾਲ ਟੈਸਟ ਕੀਤਾ ਜਾ ਰਿਹਾ ਹੈ।
ਰਿਪੋਰਟ ਮੁਤਾਬਕ ਰੀਡ ਅਲਾਊਟ ਫੀਚਰ ਵਿਚ ਇਕ ਵਿਚਾਰਸ਼ੀਲ ਯੂਜਰਸ ਇੰਟਰਫੇਸ ਡਿਜ਼ਾਈਨ ਐਲੀਮੈਂਟ ਸ਼ਾਮਲ ਹੈ। ਫੀਚਰ ਵਿਚ ਜਿਵੇਂ ਹੀ ਆਰਟੀਕਲ ਸੁਣਾਇਆ ਜਾਂਦਾ ਹੈ। ਮੌਜੂਦਾ ਸਮੇਂ ਵਿਚ ਬੋਲੇ ਗਏ ਵਾਕ ਨੂੰ ਹਾਈਲਾਈਟ ਕੀਤਾ ਜਾਂਦਾ ਹੈ ਜਦੋਂ ਕਿ ਪਹਿਲਾਂ ਪੜ੍ਹੇ ਗਏ ਹਿੱਸੇ ਹੌਲੀ-ਹੌਲੀ ਫਿੱਕੇ ਪੈ ਜਾਂਦੇ ਹਨ। ਇਹ ਡਿਜ਼ਾਈਨ ਯੂਜਰਸ ਲਈ ਆਪਣੀ ਪੜ੍ਹਨ ਦੀ ਸਪੀਡ ਨੂੰ ਟਰੈਕ ਕਰਨਾ ਆਸਾਨ ਬਣਾਉਂਦਾ ਹੈ।
ਇਸ ਤੋਂ ਇਲਾਵਾ ਜਿਹੜੇ ਯੂਜਰਸ ਨੂੰ ਇਹ ਹਾਈਲਾਈਟਿੰਗ ਇਫੈਕਟ ਧਿਆਨ ਭਟਕਾਉਣ ਵਾਲਾ ਲੱਗ ਰਿਹਾ ਹੋਵੇ ਤਾਂ ਉਹ ਇਸ ਨੂੰ ਬੰਦ ਵੀ ਕਰਨ ਲਈ ਕ੍ਰੋਮ ਵਿਚ ਇਕ ਬਟਨ ਸ਼ਾਮਲ ਕੀਤਾ ਗਿਆ ਹੈ। ਸਿਰਫ ਇੰਨਾ ਹੀ ਨਹੀਂ ਗੂਗਲ, ਕ੍ਰੋਮ ਯੂਜਰਸ ਲਈ ਵਿਜ਼ੂਅਲ ਅਪੀਲ ਵਿਚ ਵੀ ਸੁਧਾਰ ਕਰ ਰਿਹਾ ਹੈ। ਇਸ ਤੋਂ ਇਲਾਵਾ ਗੂਗਲ ਕ੍ਰੋਮ ਲਈ ਇਕ ਹੋਰ ਫੀਚਰ ‘ਤੇ ਕੰਮ ਕਰ ਰਿਹਾ ਹੈ ਜੋ ਜੋ ਅਣਅਧਿਕਾਰਤ ਐਕਸਟੈਂਸ਼ਨਾਂ ਨੂੰ ਸਥਾਪਿਤ ਹੋਣ ‘ਤੇ ਉਪਭੋਗਤਾਵਾਂ ਨੂੰ ਅਲਰਟ ਕਰੇਗਾ। Chrome 117 ਵਿੱਚ, ਉਪਭੋਗਤਾਵਾਂ ਨੂੰ ਇੱਕ ਕਿਰਿਆਸ਼ੀਲ ਚੇਤਾਵਨੀ ਪ੍ਰਾਪਤ ਹੋਵੇਗੀ ਜਦੋਂ ਉਹਨਾਂ ਦੁਆਰਾ ਸਥਾਪਿਤ ਕੀਤਾ ਗਿਆ ਐਕਸਟੈਂਸ਼ਨ ਹੁਣ Chrome ਵੈੱਬ ਸਟੋਰ ਵਿੱਚ ਉਪਲਬਧ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਮੋਗਾ ‘ਚ ਵੱਡੀ ਵਾਰਦਾਤ, ਅਣਪਛਾਤਿਆਂ ਵੱਲੋਂ ਕਾਂਗਰਸੀ ਆਗੂ ਦਾ ਗੋ.ਲੀ ਮਾਰ ਕੇ ਕਤ.ਲ
ਇਹ ਅਲਰਟ ਤਿੰਨ ਖਾਸ ਮਾਮਲਿਆਂ ਵਿਚ ਟ੍ਰਿਗਰ ਕੀਤਾ ਜਾਵੇਗਾ। ਪਹਿਲਾ ਜਦੋਂ ਐਕਸਟੈਸ਼ਨ ਨੂੰ ਡਿਵੈਲਪਰ ਵੱਲੋਂ ਡਿਸੇਬਲ ਕੀਤਾ ਗਿਆ ਹੋਵੇ। ਦੂਜਾ ਜਦੋਂ ਇਸ ਨੂੰ ਕ੍ਰੋਮ ਵੈੱਬ ਸਟੋਰ ਨੀਤੀਆਂ ਦਾ ਉਲੰਘਣ ਕਰਨ ਲਈ ਹਟਾ ਦਿੱਤਾ ਗਿਆ ਹੋਵੇ ਤੇ ਤੀਜਾ ਜਦੋਂ ਇਸ ਮੈਲਵੇਅਰ ਵਜੋਂ ਪਛਾਣਿਆ ਗਿਆ ਹੋਵੇ।
ਵੀਡੀਓ ਲਈ ਕਲਿੱਕ ਕਰੋ -: