Republic Day 2021: 26 ਜਨਵਰੀ ਦਾ ਦਿਨ ਹਰ ਸਾਲ ਭਾਰਤ ਵਿੱਚ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਸਾਲ ਦੇਸ਼ 72ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ 26 ਜਨਵਰੀ ਨੂੰ ਹੀ ਗਣਤੰਤਰ ਦਿਵਸ ਕਿਉਂ ਮਨਾਇਆ ਜਾਂਦਾ ਹੈ? ਦਰਅਸਲ, ਸਾਲ 1950 ਵਿੱਚ 26 ਜਨਵਰੀ ਨੂੰ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ, ਜਿਸ ਕਾਰਨ 26 ਜਨਵਰੀ ਨੂੰ ਹਰ ਸਾਲ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ । ਇੱਕ ਸੁਤੰਤਰ ਗਣਤੰਤਰ ਬਣਨ ਲਈ ਭਾਰਤੀ ਸੰਵਿਧਾਨ ਸਭਾ ਵੱਲੋਂ 26 ਨਵੰਬਰ 1949 ਨੂੰ ਅਪਣਾਇਆ ਗਿਆ ਸੀ, ਪਰ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ। ਡਾ: ਭੀਮ ਰਾਓ ਅੰਬੇਦਕਰ ਨੇ ਸੰਵਿਧਾਨ ਨੂੰ ਦੋ ਸਾਲ,11 ਮਹੀਨੇ ਅਤੇ 18 ਦਿਨਾਂ ਵਿੱਚ ਤਿਆਰ ਕਰ ਕੇ ਰਾਸ਼ਟਰ ਨੂੰ ਸਮਰਪਿਤ ਕੀਤਾ ਸੀ । ਸਾਡਾ ਸੰਵਿਧਾਨ ਦੁਨੀਆ ਦਾ ਸਭ ਤੋਂ ਵੱਡਾ ਸੰਵਿਧਾਨ ਮੰਨਿਆ ਜਾਂਦਾ ਹੈ । ਇਸ ਨੂੰ ਬਣਾਉਣ ਵਾਲੀ ਸੰਵਿਧਾਨ ਸਭਾ ਦੇ ਪ੍ਰਧਾਨ ਭੀਮ ਰਾਓ ਅੰਬੇਦਕਰ ਸੀ। ਉੱਥੇ ਹੀ ਜਵਾਹਰ ਲਾਲ ਨਹਿਰੂ, ਡਾ. ਰਾਜਿੰਦਰ ਪ੍ਰਸਾਦ, ਸਰਦਾਰ ਵੱਲਭਭਾਈ ਪਟੇਲ, ਮੌਲਾਨਾ ਅਬੁਲ ਕਲਾਮ ਆਜ਼ਾਦ ਆਦਿ ਇਸ ਅਸੈਂਬਲੀ ਦੇ ਪ੍ਰਮੁੱਖ ਮੈਂਬਰ ਸਨ।
ਇਤਿਹਾਸ ਦੇ ਪੰਨਿਆਂ ਵਿੱਚ ਗਣਤੰਤਰ ਦਿਵਸ ਦੇ ਤੱਥ ਬਹੁਤ ਦਿਲਚਸਪ ਹਨ। ਦਸੰਬਰ 1929 ਵਿੱਚ ਲਾਹੌਰ ਵਿੱਚ ਭਾਰਤੀ ਰਾਸ਼ਟਰ ਕਾਂਗਰਸ ਦਾ ਸੈਸ਼ਨ ਪੰਡਿਤ ਜਵਾਹਰ ਲਾਲ ਨਹਿਰੂ ਦੀ ਪ੍ਰਧਾਨਗੀ ਹੇਠ ਹੋਇਆ । ਇਸ ਸੈਸ਼ਨ ਵਿੱਚ ਮਤਾ ਪਾਸ ਕੇ ਇਸ ਗੱਲ ਦਾ ਔਲਾਂ ਕੀਤਾ ਗਿਆ ਸੀ ਕਿ ਜੇਕਰ ਬ੍ਰਿਟਿਸ਼ ਸਰਕਾਰ ਵੱਲੋਂ 26 ਜਨਵਰੀ 1930 ਤੱਕ ਭਾਰਤ ਨੂੰ ਡੋਮੀਨੀਅਨ ਦਾ ਦਰਜਾ ਨਹੀਂ ਦਿੱਤਾ ਗਿਆ ਤਾਂ ਭਾਰਤ ਨੂੰ ਇੱਕ ਪੂਰਨ ਸੁਤੰਤਰ ਦੇਸ਼ ਐਲਾਨਿਆ ਜਾਵੇਗਾ। ਜਦੋਂ ਬ੍ਰਿਟਿਸ਼ ਸਰਕਾਰ ਨੇ ਕੁਝ ਨਹੀਂ ਕੀਤਾ ਤਾਂ 26 ਜਨਵਰੀ 1930 ਨੂੰ ਕਾਂਗਰਸ ਨੇ ਭਾਰਤ ਨੂੰ ਪੂਰਨ ਸਵਰਾਜ ਐਲਾਨਿਆ । ਭਾਰਤ ਦੀ ਆਜ਼ਾਦੀ ਤੋਂ ਬਾਅਦ ਸੰਵਿਧਾਨ ਸਭਾ ਦੀ ਘੋਸ਼ਣਾ ਕੀਤੀ ਗਈ, ਜਿਸ ਨੇ ਆਪਣਾ ਕੰਮ 9 ਦਸੰਬਰ 1947 ਤੋਂ ਸ਼ੁਰੂ ਕੀਤਾ। ਸੰਵਿਧਾਨ ਸਭਾ ਨੇ 2 ਸਾਲ,11 ਮਹੀਨੇ,18 ਦਿਨਾਂ ਵਿੱਚ ਭਾਰਤੀ ਸੰਵਿਧਾਨ ਦਾ ਨਿਰਮਾਣ ਕੀਤਾ ।
ਦੱਸ ਦੇਈਏ ਕਿ 26 ਨਵੰਬਰ 1949 ਨੂੰ ਸੰਵਿਧਾਨ ਸਭਾ ਦੇ ਪ੍ਰਧਾਨ ਡਾ. ਰਾਜਿੰਦਰ ਪ੍ਰਸਾਦ ਨੂੰ ਭਾਰਤੀ ਸੰਵਿਧਾਨ ਸਪੁਰਦ ਕੀਤਾ ਗਿਆ । ਦੱਸ ਦੇਈਏ ਕਿ ਕਈ ਸੁਧਾਰਾਂ ਅਤੇ ਤਬਦੀਲੀਆਂ ਤੋਂ ਬਾਅਦ ਵਿਧਾਨ ਸਭਾ ਦੇ 308 ਮੈਂਬਰਾਂ ਨੇ 24 ਜਨਵਰੀ 1950 ਨੂੰ ਸੰਵਿਧਾਨ ਦੀਆਂ ਦੋ ਹੱਥ ਨਾਲ ਲਿਖੀਆਂ ਕਾਪੀਆਂ ‘ਤੇ ਦਸਤਖਤ ਕੀਤੇ ਸਨ। ਇਸ ਤੋਂ ਦੋ ਦਿਨ ਬਾਅਦ 26 ਜਨਵਰੀ ਨੂੰ ਸੰਵਿਧਾਨ ਲਾਗੂ ਹੋਇਆ । 26 ਜਨਵਰੀ ਨੂੰ ਇਸ ਲਈ ਚੁਣਿਆ ਗਿਆ ਸੀ ਕਿਉਂਕਿ 1930 ਵਿੱਚ ਇਸ ਦਿਨ ਭਾਰਤੀ ਰਾਸ਼ਟਰੀ ਕਾਂਗਰਸ ਨੇ ਭਾਰਤ ਨੂੰ ਸਵਰਾਜ ਘੋਸ਼ਿਤ ਕੀਤਾ ਸੀ ਅਤੇ ਇਸੇ ਲਈ ਗਣਤੰਤਰ ਦਿਵਸ ਹਰ ਸਾਲ 26 ਜਨਵਰੀ ਨੂੰ ਮਨਾਇਆ ਜਾਂਦਾ ਹੈ।
ਇਹ ਵੀ ਦੇਖੋ: ਦਿੱਲੀ ਦੀਆਂ ਸੜਕਾਂ ‘ਤੇ ਆਇਆ ਕਿਸਾਨਾਂ ਦਾ ਹੜ੍ਹ, ਵੇਖਦੀ ਰਹਿ ਗਈ ਦਿੱਲੀ ਪੁਲਿਸ, Live ਤਸਵੀਰਾਂ !