Republic day 2021 bangladesh army : ਨਵੀਂ ਦਿੱਲੀ: ਦੇਸ਼ ਅੱਜ ਗਣਤੰਤਰ ਦਿਵਸ ਮਨਾ ਰਿਹਾ ਹੈ। ਪਹਿਲੀ ਵਾਰ ਗਣਤੰਤਰ ਦਿਵਸ ਦੇ ਮੌਕੇ ‘ਤੇ ਰਾਜਪਥ ‘ਤੇ ਪਰੇਡ ਵਿੱਚ ਬੰਗਲਾਦੇਸ਼ ਦੀ ਸੈਨਾ ਦੀ ਇੱਕ ਟੁਕੜੀ ਨੇ ਵੀ ਸ਼ਿਰਕਤ ਕੀਤੀ ਹੈ। ਥੱਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ, ਤਿੰਨਾਂ ਦੇ ਜਵਾਨ ਅਤੇ ਅਧਿਕਾਰੀ ਬੰਗਲਾਦੇਸ਼ ਦੀ ਫੌਜ ਦੀ 122 ਟੁਕੜੀ ਵਿੱਚ ਸ਼ਾਮਿਲ ਸਨ। ਇਸ ਦਾ ਕਮਾਂਡਿੰਗ ਕਮਾਂਡਰ ਲੈਫਟੀਨੈਂਟ ਕਰਨਲ ਅਬੂ ਮੁਹੰਮਦ ਸ਼ਾਹਨੂਰ ਸ਼ੋਨਨ ਸੀ ਅਤੇ ਇਸ ਵਿੱਚ ਡਿਪਟੀ ਦੇ ਰੂਪ ‘ਚ ਲੈਫਟੀਨੈਂਟ ਫਰਹਾਨ ਇਸ਼ਾਰਕ ਅਤੇ ਫਲਾਈਟ ਲੈਫਟੀਨੈਂਟ ਸਿਬਤ ਰਹਿਮਾਨ ਸ਼ਾਮਿਲ ਸਨ।
ਇਸ ਬੰਗਲਾਦੇਸ਼ ਟੁਕੜੀ ਵਿੱਚ 1971 ਵਿੱਚ ਬੰਗਲਾਦੇਸ਼ ਨੂੰ ਆਜ਼ਾਦ ਕਰਾਉਣ ਲਈ ਹਿੱਸਾ ਲੈਣ ਵਾਲੀਆਂ ਇਕਾਈਆਂ ਦੇ ਸੈਨਿਕ ਸ਼ਾਮਿਲ ਹਨ। ਇਸ ਯੁੱਧ ਵਿੱਚ ਬਹਾਦਰ ਮੁਕਤ ਵਾਹਨੀ ਅਤੇ ਭਾਰਤੀ ਫੌਜ ਨੇ ਮਿਲ ਕੇ ਦੁਸ਼ਮਣ ਨੂੰ ਮਾਤ ਦਿੱਤੀ ਸੀ। ਮੁਕਤ ਵਾਹਨੀ ਅਤੇ ਭਾਰਤੀ ਸੈਨਿਕਾਂ ਦਾ ਲਹੂ ਬੰਗਲਾਦੇਸ਼ ਦੀ ਮਿੱਟੀ ਅਤੇ ਪਾਣੀ ਵਿੱਚ ਰਚਿਆ ਹੋਇਆ ਹੈ। ਇਹ ਇੱਕ ਅਜਿਹਾ ਬੰਧਨ ਹੈ ਜਿਸ ਵਰਗਾ ਇਤਿਹਾਸ ਵਿੱਚ ਕੋਈ ਵੀ ਹੋਰ ਨਹੀਂ ਹੈ। ਬੰਗਲਾਦੇਸ਼ ਦੀ ਆਰਮਡ ਫੋਰਸਿਜ਼ ਦੀਆਂ ਤਿੰਨ ਫੌਜਾਂ ਨੇ 1971 ਦੀ ਬੰਗਲਾਦੇਸ਼ ਦੀ ਆਜ਼ਾਦੀ ਦੀ ਜੰਗ ਵਿੱਚ ਆਪਣੇ ਦੇਸ਼ ਦੀ ਆਜ਼ਾਦੀ ਹਾਸਿਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਬਟਾਲੀਅਨਜ਼ 1,2,3,4,8,9, 10 ਅਤੇ 11 ਈਸਟ ਬੰਗਾਲ ਰੈਜੀਮੈਂਟ ਅਤੇ 1,2 3 ਫੀਲਡ ਰੈਜੀਮੈਂਟ ਤੋਪਖਾਨਾ ਨੇ ਆਜ਼ਾਦੀ ਦੀ ਜੰਗ ਵਿੱਚ ਹਿੱਸਾ ਲਿਆ ਸੀ, ਜਿਸ ਦੇ ਸੈਨਿਕ ਅੱਜ ਦੀ ਪਰੇਡ ਵਿੱਚ ਮਾਰਚ ਕਰ ਰਹੇ ਹਨ।