republic day parade highlights rafale jets: ਗਣਤੰਤਰ ਦਿਵਸ ਦੇ ਮੌਕੇ ‘ਤੇ ਰਾਜਪਥ ‘ਤੇ ਭਾਰਤੀ ਸੈਨਾ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਆਪਣੀ ਤਾਕਤ ਦਿਖਾਵੇਗੀ।ਪਰ ਇਸ ਵਾਰ ਦਾ ਇਹ ਪ੍ਰੋਗਰਾਮ ਥੋੜਾ ਵੱਖਰਾ ਹੋਵੇਗਾ।ਕੋਰੋਨਾ ਵਾਇਰਸ ਦੇ ਸੰਕਰਮਣ ਦੇ ਚਲਦਿਆਂ ਇਸ ਵਾਰ ਸਾਡੇ ਸੈਨਿਕ ਪ੍ਰੇਡ ਦੌਰਾਨ ਮਾਸਕ ‘ਚ ਨਜ਼ਰ ਆਉਣਗੇ।ਨਾਲ ਹੀ ਇਸ ਵਾਰ ਪਰੇਡ ‘ਚ ਕੋਈ ਚੀਫ ਗੈਸਟ ਨਹੀਂ ਹੋਵੇਗਾ।ਪਰ ਹਰ ਕਿਸੇ ਦੀਆਂ ਨਜ਼ਰਾਂ ਇਸ ਵਾਰ ਰਾਫੇਲ ਫਾਈਟਰ ਜੇਟਸ ‘ਤੇ ਟਿਕੀਆਂ ਰਹਿਣਗੀਆਂ।ਇਸ ਤੋਂ ਇਲਾਵਾ 26 ਜਨਵਰੀ ਦੀ ਪ੍ਰੇਡ ‘ਚ ਆਰਮੀ ਦੀ ਐਂਟੀ ਏਅਰਕ੍ਰਾਫਟ ਗੰਨ ਅਪਗ੍ਰੇਡ ਸ਼ਿਲਕਾ ਵੀ ਦਿਖਾਈ ਦੇਵੇਗੀ।ਪਹਿਲੀ ਵਾਰ ਰਾਜਪਥ ‘ਤੇ ਪਰੇਡ ਦਾ ਹਿੱਸਾ ਬਣਾਉਣ ਲਈ ਸ਼ਿਲਕਾ ਨੂੰ ਅਪਗ੍ਰੇਡ ਕੀਤਾ ਗਿਆ ਹੈ।
ਇਸਦੀ ਕਮਾਂਡਿੰਗ ਆਫਿਸਰ ਕੈਪਟਨ ਪ੍ਰੀਤੀ ਚੌਧਰੀ ਹੋਣਗੇ।ਗਣਤੰਤਰ ਦਿਵਸ ਦਾ ਪਰੇਡ ਇਸ ਵਾਰ ਬਿਹਾਰ ਦੀ ਭਾਵਨਾ ਕੰਠ ਦੇਸ਼ ਦੀ ਪਹਿਲੀ ਔਰਤ ਫਾਇਟਰ ਪਾਇਲਟ ਦੇ ਤੌਰ ‘ਤੇ ਪਰੇਡ ‘ਚ ਸ਼ਾਮਲ ਹੋਵੇਗੀ।ਸਾਲ 2018 ‘ਚ ਏਅਰਫੋਰਸ ਦੀ ਪਹਿਲੀ ਔਰਤ ਫਾਇਟਰ ਪਾਇਲਟ ਦੇ ਰੂਪ ‘ਚ ਉਨ੍ਹਾਂ ਦੀ ਤਾਇਨਾਤੀ ਹੋਈ ਸੀ।ਭਾਵਨਾ ਕੰਠ ਫਿਲਹਾਲ ਲਾਈਟ ਕੋਮਬੈਟ ਹੈਲੀਕਾਪਟਰ ਸੁਕੋਈ-30 ਉਡਾਉਂਦੀ ਹੈ।ਇਸ ਵਾਰ ਦੀ ਪਰੇਡ ‘ਚ ਏਅਰਫੋਰਸ ਦੇ 42 ਏਅਰਕ੍ਰਾਫਟ ਹਿੱਸਾ ਲੈਣਗੇ।ਪਰ ਹਰ ਕਿਸੇ ਦੀਆਂ ਨਜ਼ਰਾਂ ਰਾਫੇਲ ‘ਤੇ ਟਿਕੀਆਂ ਰਹਿਣਗੀਆਂ।ਰਾਫੇਲ ਦੇ ਨਾਲ-ਨਾਲ ਮਿਗ-29 ਫਾਇਟਰ ਰਾਜਪਥ ‘ਤੇ ਆਪਣੇ ਕਾਰਨਾਮੇ ਦਿਖਾਉਣਗੇ।ਪਿਛਲੇ ਸਾਲ ਸਤੰਬਰ ‘ਚ ਫ੍ਰਾਂਸ ਤੋਂ ਇਸ ਨੂੰ ਖ੍ਰੀਦਿਆਂ ਗਿਆ ਸੀ।ਇਸ ਸਾਲ ਗਣਤੰਤਰ ਦਿਵਸ ‘ਚ ਪਹਿਲੀ ਵਾਰ ਬੰਗਲਾਦੇਸ਼ ਬਲਾਂ ਦੀ ਇੱਕ ਟੁਕੜੀ ਭਾਗ ਲੈਣ ਵਾਲੀ ਹੈ।ਇਸ ‘ਚ 122 ਸੈਨਿਕ ਹੋਣਗੇ।ਇਹ ਸਿਰਫ ਤੀਜਾ ਮੌਕਾ ਹੈ ਜਦੋਂ ਵਿਦੇਸ਼ ਦੇ ਸੈਨਿਕਾਂ ਨੂੰ ਪਰੇਡ ਲਈ ਬੁਲਾਇਆ ਗਿਆ ਹੈ।ਇਸ ਨਾਲ ਪਹਿਲਾਂ ਫ੍ਰਾਂਸ 2016 ਅਤੇ ਯੂਏਈ 2017 ਦੇ ਸੈਨਿਕਾਂ ਨੇ ਪਰੇਡ ‘ਚ ਹਿੱਸਾ ਲਿਆ ਸੀ।
ਸੁਣੋ Canada ਵੱਸਦੇ ਪੁੱਤ ਨੂੰ ਮਿਲਣ ਲਈ ਕਿਉਂ ਤਰਸ ਰਿਹਾ ਇਹ NRI , ਕਿਹੜੇ ਠੱਗਾਂ ਤੋਂ ਸਾਵਧਾਨ ਕਰ ਰਿਹਾ ਲੋਕਾਂ ਨੂੰ